
ਇਹ ਤੱਥ ਅਮਰੀਕਾ ਅਤੇ ਮੈਕਸੀਕੋ 'ਚ ਹੋਏ ਇਕ ਨਵੇਂ ਅਤੇ ਵੱਡੇ ਅਧਿਐਨ ਤੋਂ ਸਾਹਮਣੇ ਆਇਆ ਹੈ
ਨਵੀਂ ਦਿੱਲੀ-ਅਮਰੀਕੀ ਟੀਕਾ ਨਿਰਮਾਤਾ ਕੰਪਨੀ ਨੋਨਾਵੈਕਸ ਨੇ ਸੋਮਵਾਰ ਨੂੰ ਕਿਹਾ ਕਿ ਉਸ ਦਾ ਟੀਕਾ ਕੋਵਿਡ-19 ਵਿਰੁੱਧ ਬਹੁਤ ਅਸਰਦਾਰ ਹੈ ਅਤੇ ਇਹ ਵਾਇਰਸ ਦੇ ਸਾਰੇ ਵੈਰੀਐਂਟਾਂ ਵਿਰੁੱਧ ਵੀ ਸੁਰੱਖਿਆ ਪ੍ਰਦਾਨ ਕਰਦਾ ਹੈ। ਇਹ ਤੱਥ ਅਮਰੀਕਾ ਅਤੇ ਮੈਕਸੀਕੋ 'ਚ ਹੋਏ ਇਕ ਨਵੇਂ ਅਤੇ ਵੱਡੇ ਅਧਿਐਨ ਤੋਂ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ-ਕੋਰੋਨਾ ਨਾਲ ਨਜਿੱਠਣ ਲਈ ਦੇਸ਼ 'ਚ 3 ਮਹੀਨਿਆਂ ਅੰਦਰ ਬਣਾਏ ਜਾਣਗੇ 50 ਮਾਡੀਉਲਰ ਹਸਪਤਾਲ
ਅਮਰੀਕਾ ਅਤੇ ਮੈਕਸੀਕੋ 'ਚ ਹੋਈ ਇਕ ਲੇਟ-ਸਟੇਜ਼ ਸਟੱਡੀ 'ਚ ਕਈ ਗੱਲਾਂ ਦੀ ਜਾਣਕਾਰੀ ਮਿਲੀ ਹੈ। ਨੋਵੈਕਸ ਟੀਕਿਆਂ ਨੂੰ ਫਰਿੱਜ਼ ਦੇ ਮਾਨਕ ਤਾਪਮਾਨ 'ਤੇ ਰੱਖਿਆ ਜਾ ਸਕਦਾ ਹੈ ਅਤੇ ਇਹ ਵੰਡ ਵੇਲੇ ਆਸਾਨ ਹੋਵੇਗਾ। ਹਾਲਾਂਕਿ ਅਮਰੀਕਾ 'ਚ ਕੋਵਿਡ-19 ਰੋਕੂ ਟੀਕਿਆਂ ਦੀ ਮੰਗ 'ਚ ਕਮੀ ਆਈ ਹੈ ਪਰ ਦੁਨੀਆ ਭਰ 'ਚ ਵਧੇਰੇ ਟੀਕਿਆਂ ਦੀ ਲੋੜ ਹੈ।
ਇਹ ਵੀ ਪੜ੍ਹੋ-ਸੁਸ਼ਾਂਤ ਸਿੰਘ ਸਮੇਤ ਇਹ ਸਿਤਾਰੇ ਘੱਟ ਉਮਰ ਹੀ ਦੁਨੀਆ ਨੂੰ ਕਹਿ ਗਏ 'ਅਲਵਿਦਾ'
Novavax vaccine
ਕੰਪਨੀ ਨੇ ਕਿਹਾ ਕਿ ਉਸ ਦੀ ਯੋਜਨਾ ਸਤੰਬਰ ਤੱਕ ਅਮਰੀਕਾ, ਯੂਰਪ ਅਤੇ ਹੋਰ ਥਾਵਾਂ 'ਤੇ ਟੀਕਿਆਂ ਦੇ ਇਸਤੇਮਾਲ ਲਈ ਮਨਜ਼ੂਰੀ ਲੈਣ ਦੀ ਹੈ ਅਤੇ ਹੁਣ ਤੱਕ ਇਕ ਮਹੀਨੇ 'ਚ 10 ਕਰੋੜ ਖੁਰਾਕਾਂ ਦਾ ਉਤਪਾਦਨ ਕਰਨ 'ਚ ਸਮਰੱਥ ਹੋਵੇਗੀ। ਨੋਵਾਵੈਕਸ ਦੇ ਮੁੱਖ ਕਾਰਜਕਾਰੀ ਸਟੈਨਲੀ ਅਰਕ ਨੇ ਕਿਹਾ ਕਿ ਸਾਡੀਆਂ ਸ਼ੁਰੂਆਤੀ ਕਈ ਖੁਰਾਕਾਂ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਨੂੰ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ-ਸਿੰਗਲਾ ਦੇ ਨਿਰਦੇਸ਼ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਕੂਲਾਂ ਲਈ 40 ਕਰੋੜ ਰੁਪਏ ਦੀ ਗ੍ਰਾਂਟ ਜਾਰੀ
'ਆਵਰ ਵਰਲਡ ਇਨ ਡਾਟਾ' ਮੁਤਾਬਕ ਅਮਰੀਕਾ ਦੀ ਅੱਧੀ ਤੋਂ ਵਧੇਰੇ ਆਬਾਦੀ ਕੋਵਿਡ-19 ਰੋਕੂ ਟੀਕੇ ਦੀ ਘੱਟੋ-ਘੱਟ ਇਕ ਖੁਰਾਕ ਲੈ ਚੁੱਕੀ ਹੈ ਜਦਕਿ ਵਿਕਾਸਸ਼ੀਲ ਦੇਸ਼ਾਂ 'ਚ ਇਕ ਫੀਸਦੀ ਤੋਂ ਵੀ ਘੱਟ ਲੋਕਾਂ ਨੇ ਟੀਕੇ ਦੀ ਇਕ ਖੁਰਾਕ ਲਈ ਹੈ।
Novavax vaccine
ਇਹ ਵੀ ਪੜ੍ਹੋ-ਬੇਅਦਬੀ ਦੇ ਮੁੱਦੇ ’ਤੇ ਰਾਜਨੀਤੀ ਕਰ ਰਹੇ ਹਨ ਕੈਪਟਨ ਅਤੇ ਬਾਦਲ : ਕੁਲਤਾਰ ਸਿੰਘ ਸੰਧਵਾਂ
ਇਹ ਟੀਕਾ ਵਾਇਰਸ ਦੇ ਕਈ ਵੈਰੀਐਂਟਾਂ 'ਤੇ ਅਸਰਦਾਰ ਰਿਹਾ ਜਿਨ੍ਹਾਂ 'ਚ ਬ੍ਰਿਟੇਨ 'ਚ ਸਾਹਮਣੇ ਆਇਆ ਵੈਰੀਐਂਟ ਵੀ ਸ਼ਾਮਲ ਹੈ ਜੋ ਅਮਰੀਕਾ 'ਚ ਕਾਫੀ ਫੈਲਿਆ ਹੈ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਟੀਕਾ ਵਧੇਰੇ ਖਤਰੇ ਵਾਲੇ ਸਮੂਹ 'ਤੇ ਵੀ ਅਸਰਦਾਰ ਰਿਹਾ ਜਿਨ੍ਹਾਂ 'ਚ ਬਜ਼ੁਰਗ ਅਤੇ ਸਿਹਤ ਦਿੱਕਤਾਂ ਦਾ ਸਾਹਮਣਾ ਕਰਨ ਵਾਲੇ ਲੋਕ ਸ਼ਾਮਲ ਹਨ।