ਜੇਕਰ ਸਾਡੇ ’ਤੇ ਹਮਲਾ ਹੋਇਆ ਤਾਂ ਸਖ਼ਤ ਜਵਾਬੀ ਕਾਰਵਾਈ ਕਰਾਂਗੇ : ਟਰੰਪ 

By : JUJHAR

Published : Jun 15, 2025, 1:51 pm IST
Updated : Jun 15, 2025, 2:00 pm IST
SHARE ARTICLE
If we are attacked, we will respond with force: Trump
If we are attacked, we will respond with force: Trump

ਅਮਰੀਕੀ ਰਾਸ਼ਟਰਪਤੀ ਨੇ ਇਰਾਨ ਨੂੰ ਦਿਤੀ ਚੇਤਾਵਨੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਈਰਾਨ ਲਈ ਚੇਤਾਵਨੀ ਜਾਰੀ ਕੀਤੀ ਕਿਉਂਕਿ ਪੱਛਮੀ ਏਸ਼ੀਆਈ ਦੇਸ਼ ਇਜ਼ਰਾਈਲ ਵਿਰੁਧ ਅਪਣੇ ਸਰਹੱਦ ਪਾਰ ਹਮਲਿਆਂ ਦੇ ਤੀਜੇ ਦਿਨ ਵਿਚ ਦਾਖ਼ਲ ਹੋ ਗਿਆ। ਤੇਲ ਅਵੀਵ ਦੁਆਰਾ ਤਹਿਰਾਨ ਵੱਲ ਕੀਤੇ ਗਏ ਹਮਲਿਆਂ ਤੋਂ ਅਪਣੇ ਪ੍ਰਸ਼ਾਸਨ ਦਾ ਬਚਾਅ ਕਰਦੇ ਹੋਏ ਟਰੰਪ ਨੇ ਕਿਹਾ ਕਿ ਵਧਦੇ ਸੰਘਰਸ਼ ਵਿਚ ਵਾਸ਼ਿੰਗਟਨ ਦੀ ਕੋਈ ਭੂਮਿਕਾ ਨਹੀਂ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਦਾ ਈਰਾਨ ’ਤੇ ਹੋਏ ਇਜ਼ਰਾਈਲ ਦੇ ਤਾਜ਼ਾ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਟਰੰਪ ਨੇ ਟਰੂਥ ਸੋਸ਼ਲ ’ਤੇ ਪੋਸਟ ਕਰ ਇਸ ਸਬੰਧੀ ਜਾਣਕਾਰੀ ਦਿਤੀ। ਪੋਸਟ ਵਿਚ ਟਰੰਪ ਨੇ ਲਿਖਿਆ, ‘ਅੱਜ ਰਾਤ ਇਰਾਨ ’ਤੇ ਹੋਏ ਹਮਲੇ ਨਾਲ ਅਮਰੀਕਾ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਹਾਲਾਂਕਿ ਅਸੀਂ ਇਰਾਨ ਅਤੇ ਇਜ਼ਰਾਈਲ ਵਿਚਕਾਰ ਆਸਾਨੀ ਨਾਲ ਇਕ ਸਮਝੌਤਾ ਕਰਵਾ ਸਕਦੇ ਹਾਂ ਅਤੇ ਇਸ ਖ਼ੂਨੀ ਟਕਰਾਅ ਨੂੰ ਖਤਮ ਕਰ ਸਕਦੇ ਹਾਂ।’ ਹਾਲਾਂਕਿ ਉਸ ਨੇ ਉਸੇ ਬਿਆਨ ਵਿਚ ਈਰਾਨ ਲਈ ਇਕ ਗੰਭੀਰ ਚੇਤਾਵਨੀ ਜਾਰੀ ਕੀਤੀ। ਉਸ ਨੇ ਅੱਗੇ ਕਿਹਾ ਕਿ ਜੇਕਰ ਇਰਾਨ ਕਿਸੇ ਵੀ ਤਰੀਕੇ ਨਾਲ ਅਮਰੀਕਾ ’ਤੇ ਹਮਲਾ ਕਰਦਾ ਹੈ ਤਾਂ ਅਮਰੀਕੀ ਹਥਿਆਰਬੰਦ ਫੌਜਾਂ ਪੂਰੀ ਤਾਕਤ ਨਾਲ ਮੁਕਾਬਲਾ ਕਰਨਗੀਆਂ।’

ਅਮਰੀਕੀ ਫ਼ੌਜ ‘ਪਹਿਲਾਂ ਕਦੇ ਨਾ ਦੇਖੇ ਗਏ’ ਪੱਧਰ ’ਤੇ ਜਵਾਬੀ ਕਾਰਵਾਈ ਕਰੇਗੀ। ਇਸ ਤੋਂ ਇਲਾਵਾ ਉਸ ਨੇ ਈਰਾਨ ਅਤੇ ਇਜ਼ਰਾਈਲ ਵਿਚਕਾਰ ਇਕ ਸੌਦਾ ਕਰਵਾਉਣ ਦੀ ਪੇਸ਼ਕਸ਼ ਕੀਤੀ ਕਿਉਂਕਿ ਦੋਵਾਂ ਦੇਸ਼ਾਂ ਦੇ ਮੌਜੂਦਾ ਤਣਾਅ ਕਾਰਨ ਪੱਛਮੀ ਏਸ਼ੀਆ ਵਿਚ ਜੰਗ ਹੋਣ ਦਾ ਖ਼ਤਰਾ ਹੈ, ਜੋ ਕਿ ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿਚ ਉਪ ਮਹਾਂਦੀਪ ਦਾ ਦੂਜਾ ਯੁੱਧ ਹੋ ਸਕਦਾ ਹੈ। ਗੌਰਤਲਬ ਹੈ ਕਿ ਇਜ਼ਰਾਈਲ-ਈਰਾਨ ਜੰਗ ਦੇ ਲੰਬੇ ਹੋਣ ਦੀਆਂ ਸੰਭਾਵਨਾਵਾਂ ਹਨ। ਜਿਸ ਤਰ੍ਹਾਂ ਉਹ ਇਕ ਦੂਜੇ ਦੇ ਮਹੱਤਵਪੂਰਨ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਇਸ ਦੌਰਾਨ ਜੰਗ ਵਿਚਕਾਰ ਅਮਰੀਕਾ ਨੇ ਅਪਣੇ ਨਾਗਰਿਕਾਂ ਨੂੰ ਸੁਚੇਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਕਾਰਨ ਈਰਾਨ ਦੀ ਯਾਤਰਾ ਨਹੀਂ ਕਰਨੀ ਚਾਹੀਦੀ। ਅਮਰੀਕਾ ਨੇ ਕਿਹਾ ਕਿ ਜੋ ਲੋਕ ਇਰਾਨ ਵਿੱਚ ਹਨ, ਉਨ੍ਹਾਂ ਨੂੰ ਤੁਰਤ ਦੇਸ਼ ਛੱਡ ਦੇਣਾ ਚਾਹੀਦਾ ਹੈ, ਜੋ ਅਮਰੀਕੀ ਨਾਗਰਿਕ ਈਰਾਨ ਛੱਡਣ ਵਿਚ ਅਸਮਰਥ ਹਨ, ਉਨ੍ਹਾਂ ਨੂੰ ਲੰਬੇ ਸਮੇਂ ਲਈ ਉੱਥੇ ਰਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ। ਅਮਰੀਕਾ ਦੇ ਬਿਆਨ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਇਹ ਜੰਗ ਲੰਬੀ ਹੋ ਸਕਦੀ ਹੈ, ਜਿਸ ਦਾ ਪ੍ਰਭਾਵ ਪੂਰੀ ਦੁਨੀਆਂ ਦੀ ਆਰਥਿਕਤਾ ’ਤੇ ਦੇਖਿਆ ਜਾ ਸਕਦਾ ਹੈ ਕਿਉਂਕਿ ਇਰਾਨ ਤੇਲ ਅਤੇ ਗੈਸ ਦਾ ਇਕ ਵੱਡਾ ਉਤਪਾਦਕ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement