 
          	'ਉਮੀਦ ਕਰਦਾ ਹਾਂ ਦੋਵੇਂ ਮੁਲਕਾਂ 'ਚ ਸ਼ਾਂਤੀ ਬਣੀ ਰਹੇ'
Donald Trump gives Israel advice on Iran: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਤੇ ਇਜ਼ਰਾਈਲ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਨੇ ਦੋਵੇਂ ਦੇਸ਼ਾਂ ਨੂੰ ਨਸਹੀਅਤ ਦਿੱਤੀ ਹੈ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਹੈ ਕਿ ਈਰਾਨ-ਇਜ਼ਰਾਈਲ ਨੂੰ ਭਾਰਤ-ਪਾਕਿ ਵਾਂਗ ਗੱਲਬਾਤ ਰਾਂਹੀ ਮਸਲਾ ਸੁਲਝਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਟਰੇਡ ਦੁਆਰਾ ਦੋਵੇਂ ਦੇਸ਼ਾਂ ਦਾ ਸਮਝੌਤਾ ਕਰਵਾਇਆ ਹੈ। ਈਰਾਨ ਤੇ ਇਜ਼ਰਾਈਲ ਵਿਚਾਲੇ ਸਮਝੌਤਾ ਹੋਣਾ ਚਾਹੀਦਾ ਹੈ। ਟਰੰਪ ਨੇ ਕਿਹਾ ਹੈ ਕਿ 'ਮੇਰੇ ਪਹਿਲੇ ਕਾਰਜਕਾਲ 'ਚ ਵੀ ਸਰਬੀਆ ਤੇ ਕੋਸੋਵੋ ਦਾ ਮਸਲੇ ਦਾ ਹੱਲ ਹੋਇਆ ਸੀ।
ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਹੈ ਕਿ ਘੱਟੋ ਘੱਟ ਹੁਣ ਲਈ, ਮੇਰੇ ਦਖਲ ਕਾਰਨ, ਸ਼ਾਂਤੀ ਹੈ, ਅਤੇ ਇਹ ਇਸ ਤਰ੍ਹਾਂ ਹੀ ਰਹੇਗੀ! ਇਸੇ ਤਰ੍ਹਾਂ, ਸਾਡੇ ਕੋਲ ਜਲਦੀ ਹੀ ਇਜ਼ਰਾਈਲ ਅਤੇ ਈਰਾਨ ਵਿਚਕਾਰ ਸ਼ਾਂਤੀ ਹੋਵੇਗੀ! ਹੁਣ ਬਹੁਤ ਸਾਰੀਆਂ ਕਾਲਾਂ ਅਤੇ ਮੀਟਿੰਗਾਂ ਹੋ ਰਹੀਆਂ ਹਨ। ਮੈਂ ਬਹੁਤ ਕੁਝ ਕਰਦਾ ਹਾਂ, ਅਤੇ ਕਦੇ ਵੀ ਕਿਸੇ ਵੀ ਚੀਜ਼ ਦਾ ਸਿਹਰਾ ਨਹੀਂ ਲੈਂਦਾ ਪਰ ਇਹ ਠੀਕ ਹੈ,।
 
                     
                
 
	                     
	                     
	                     
	                     
     
     
     
     
     
                     
                     
                     
                     
                    