Israel Iran War News: ਈਰਾਨ ਅਤੇ ਇਜ਼ਰਾਈਲ ਇੱਕ ਦੂਜੇ 'ਤੇ ਕਰ ਰਹੇ ਹਵਾਈ ਹਮਲੇ, ਜੰਗ ਵਿਚ ਹੁਣ ਤੱਕ 138 ਈਰਾਨੀ ਮਾਰੇ ਗਏ
Published : Jun 15, 2025, 7:23 am IST
Updated : Jun 15, 2025, 7:58 am IST
SHARE ARTICLE
Israel Iran War News in punjabi
Israel Iran War News in punjabi

Israel Iran War News : ਇਜ਼ਰਾਈਲ ਨੇ ਈਰਾਨੀ ਰੱਖਿਆ ਮੰਤਰਾਲੇ 'ਤੇ ਕੀਤਾ ਹਮਲਾ, ਤਹਿਰਾਨ ਅਤੇ ਬੁਸ਼ਹਿਰ ਵਿੱਚ ਤੇਲ ਡਿਪੂਆਂ 'ਤੇ ਵੀ ਕੀਤੀ ਬੰਬਾਰੀ

Israel Iran War News in punjabi: ਈਰਾਨ ਅਤੇ ਇਜ਼ਰਾਈਲ ਨੇ ਸ਼ਨੀਵਾਰ ਦੇਰ ਰਾਤ ਇੱਕ ਵਾਰ ਫਿਰ ਇੱਕ ਦੂਜੇ 'ਤੇ ਕਈ ਮਿਜ਼ਾਈਲਾਂ ਦਾਗੀਆਂ। ਦੋਵਾਂ ਦੇਸ਼ਾਂ ਵਿਚਕਾਰ ਪਿਛਲੇ 48 ਘੰਟਿਆਂ ਤੋਂ ਟਕਰਾਅ ਜਾਰੀ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਉਸ ਨੇ ਤਹਿਰਾਨ ਵਿੱਚ ਰੱਖਿਆ ਮੰਤਰਾਲੇ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤੋਂ ਇਲਾਵਾ, ਉਸ ਨੇ ਤਹਿਰਾਨ ਅਤੇ ਬੁਸ਼ਹਿਰ ਵਿੱਚ ਤੇਲ ਡਿਪੂਆਂ ਅਤੇ ਗੈਸ ਰਿਫਾਇਨਰੀਆਂ ਸਮੇਤ 150 ਤੋਂ ਵੱਧ ਟੀਚਿਆਂ ਨੂੰ ਨਿਸ਼ਾਨਾ ਬਣਾਇਆ ਹੈ।

ਦੋ ਦਿਨਾਂ ਦੀ ਜੰਗ ਵਿੱਚ ਹੁਣ ਤੱਕ 138 ਈਰਾਨੀ ਮਾਰੇ ਗਏ ਹਨ, ਜਿਨ੍ਹਾਂ ਵਿੱਚ 9 ਪ੍ਰਮਾਣੂ ਵਿਗਿਆਨੀ ਅਤੇ 20 ਤੋਂ ਵੱਧ ਈਰਾਨੀ ਕਮਾਂਡਰ ਸ਼ਾਮਲ ਹਨ। ਇਸ ਤੋਂ ਇਲਾਵਾ 350 ਤੋਂ ਵੱਧ ਜ਼ਖ਼ਮੀ ਹੋਏ ਹਨ।

ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ 7 ਰਾਜਾਂ ਵਿੱਚ ਹਵਾਈ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਈਰਾਨ ਨੇ ਵੀ ਇਜ਼ਰਾਈਲ 'ਤੇ 150 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ। ਹਮਲੇ ਵਿੱਚ 5 ਇਜ਼ਰਾਈਲੀ ਲੋਕ ਮਾਰੇ ਗਏ ਹਨ ਅਤੇ 130 ਤੋਂ ਵੱਧ ਜ਼ਖਮੀ ਹੋਏ ਹਨ। ਈਰਾਨ ਨੇ 3 ਇਜ਼ਰਾਈਲੀ ਐਫ-35 ਜਹਾਜ਼ਾਂ ਨੂੰ ਡੇਗਣ ਦਾ ਵੀ ਦਾਅਵਾ ਕੀਤਾ ਹੈ।
 

(For more news apart from 'Man dies from extreme heat Punjab News' , stay tuned to Rozana Spokesman)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement