ਇਮਰਾਨ ਖ਼ਾਨ 22 ਜੁਲਾਈ ਨੂੰ ਵਾਸ਼ਿੰਗਟਨ ‘ਚ ਕਰਨਗੇ ਟਰੰਪ ਨਾਲ ਮੁਲਾਕਾਤ
Published : Jul 5, 2019, 4:55 pm IST
Updated : Jul 5, 2019, 4:55 pm IST
SHARE ARTICLE
Donald Trump with Imran Khan
Donald Trump with Imran Khan

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ 21 ਜੁਲਾਈ ਤੋਂ ਅਮਰੀਕਾ ਦੇ ਅਪਣੇ ਪਹਿਲੇ ਤਿੰਨ...

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ 21 ਜੁਲਾਈ ਤੋਂ ਅਮਰੀਕਾ ਦੇ ਅਪਣੇ ਪਹਿਲੇ ਤਿੰਨ ਦਿਨਾਂ ਵਿਦੇਸ਼ੀ ਦੌਰੇ ‘ਤੇ ਵਾਸ਼ਿੰਗਟਨ ਜਾਣਗੇ ਅਤੇ 22 ਜੁਲਾਈ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਵੀਰਵਾਰ ਨੂੰ ਪ੍ਰੈਸ ਕਾਂਨਫਰੰਸ ਵਿਚ ਕਿਹਾ, ਟਰੰਪ ਦੇ ਸੱਦੇ ‘ਤੇ ਖ਼ਾਨ ਵਿਸ਼ਿੰਗਟਨ ਦਾ ਦੌਰਾ ਕਰਨਗੇ ਅਤੇ 22 ਜੁਲਾਈ ਨੂੰ ਟਰੰਪ ਦੇ ਨਾਲ ਇਕ ਬੈਠਕ ਕਰਨਗੇ।

Donald TrumpDonald Trump

ਬੈਠਕ ਦਾ ਏਜੰਡਾ ਰਾਜਨੀਤਿਕ ਚੈਨਲਾਂ ਦੇ ਮਾਧਿਅਮ ਜ਼ਰੀਏ ਤਿਆਰ ਕੀਤਾ ਜਾ ਰਿਹਾ ਹੈ। ਇਸ ਵਿਚ ਦੁਵੱਲੇ ਸੰਬੰਧਾਂ ਨੂੰ ਫਿਰ ਤੋਂ ਤਾਜ਼ਾ ਕਰਨ ‘ਤੇ ਫੋਕਸ ਕੀਤਾ ਜਾਵੇਗਾ। ਕਈ ਸਥਾਨਕ ਮੀਡੀਆ ਸੰਸਥਾ ਮੰਨਦੇ ਹਨ ਕਿ ਖ਼ਾਨ ਅਤੇ ਟਰੰਪ ਦੇ ਵਿਚਕਾਰ ਪੱਛਮੀ ਏਸ਼ੀਆ ਦੇ ਖੇਤਰੀ ਏਜੰਡੇ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ, ਵਿਸ਼ੇਸ਼ ਰੂਪ ਤੋਂ ਗੁਆਂਢੀ ਆਫ਼ਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਵਿਚ ਇਸਲਾਮਾਬਾਦ ਦੀ ਭੂਮਿਕਾ ਨੂੰ ਲੈ ਕੇ ਹੈ।

Imran KhanImran Khan

ਤਾਲਿਬਾਨ, ਅੰਦੋਲਨ ਤੇ ਇਸਲਾਮਿਕ ਸਟੇਟ ਅਤਿਵਾਦੀ ਸਮੂਹ ਦੀ ਗਤਿਵਿਧੀ ਦੇ ਕਾਰਨ ਅਫ਼ਗਾਨਿਸਤਾਨ ਅਸਥਿਰ ਰਾਜਨੀਤਿਕ, ਸਮਾਜਿਕ ਅਤੇ ਸੁਰੱਖਿਆ ਸਥਿਤੀ ਤੋਂ ਪ੍ਰਭਾਵਿਤ ਹੈ। ਪਾਕਿਸਤਾਨ ਅਫ਼ਗਾਨਿਸਤਾਨ ਦੇ ਸਭ ਤੋਂ ਅਸਾਂਤ ਪ੍ਰਾਂਤਾਂ ਵਿਚੋਂ ਇਕ ਕੰਧਾਰ ਦੇ ਨਾਲ ਸਰਹੱਦ ਨੂੰ ਜੋੜਦਾ ਹੈ ਜੋ ਤਾਲਿਬਾਨ ਅਤਿਵਾਦੀਆਂ ਦੀ ਸੰਘਣੀ ਆਬਾਦੀ ਵਾਲਾ ਇਲਾਕਾ ਹੈ।

Donald Trump with Imran Khan Donald Trump with Imran Khan

ਜਦਕਿ ਅਫ਼ਗਾਨੀ ਫ਼ੌਜ ਅਤੇ ਸੁਰੱਖਿਆ ਬਲ ਦੇਸ਼ ਭਰ ਵਿਚ ਅਤਿਵਾਦ ਦਾ ਮੁਕਾਬਲਾ ਕਰਨ ਲਈ ਸੰਯੁਕਤ ਅਭਿਆਨ ਚਲਾ ਰਹੇ ਹਨ। ਇਸ ਵਿਚ ਅਫ਼ਗਾਨਿਸਤਾਨ ਸਰਕਾਰ ਅਤੇ ਤਾਲਿਬਾਨ ਸਲਾਹ ਵਾਰਤਾ ਸ਼ੁਰੂ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement