
ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਅਤੇ ਲਿਖਿਆ ਕਿ ਇਵਾਨਾ ਟਰੰਪ ਇਕ ਸ਼ਾਨਦਾਰ ਅਤੇ ਖੂਬਸੂਰਤ ਔਰਤ ਸੀ
ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ ਦੇਹਾਂਤ ਹੋ ਗਿਆ ਹੈ। ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਅਤੇ ਲਿਖਿਆ ਕਿ ਇਵਾਨਾ ਟਰੰਪ ਇਕ ਸ਼ਾਨਦਾਰ ਅਤੇ ਖੂਬਸੂਰਤ ਔਰਤ ਸੀ, ਜਿਸ ਨੇ ਇਕ ਸ਼ਾਨਦਾਰ ਅਤੇ ਪ੍ਰੇਰਣਾਦਾਇਕ ਜੀਵਨ ਬਤੀਤ ਕੀਤਾ ਹੈ।
ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਪੋਸਟ ਕੀਤਾ ਕਿ ਉਹਨਾਂ ਦੀ ਪਹਿਲੀ ਪਤਨੀ ਇਵਾਨਾ ਟਰੰਪ ਦੀ ਵੀਰਵਾਰ ਨੂੰ ਨਿਊਯਾਰਕ ਸਿਟੀ 'ਚ ਮੌਤ ਹੋ ਗਈ। ਇਵਾਨਾ ਟਰੰਪ ਦੀ ਉਮਰ 73 ਸਾਲ ਸੀ। ਟਰੰਪ ਨੇ ਪੋਸਟ ਵਿਚ ਲਿਖਿਆ, "ਉਸ ਦਾ ਮਾਣ ਅਤੇ ਖੁਸ਼ੀ ਉਸ ਦੇ ਤਿੰਨ ਬੱਚੇ, ਡੋਨਾਲਡ ਜੂਨੀਅਰ, ਇਵਾਂਕਾ ਅਤੇ ਏਰਿਕ ਸਨ। ਸਾਨੂੰ ਸਾਰਿਆਂ ਨੂੰ ਉਸ 'ਤੇ ਬਹੁਤ ਮਾਣ ਸੀ”।
Ivana Trump, first wife of Donald Trump, dies at 73
ਇਵਾਨਾ ਇਕ ਮਾਡਲ ਸੀ ਅਤੇ ਉਸ ਨੇ 1977 ਵਿਚ ਡੋਨਾਲਡ ਟਰੰਪ ਨਾਲ ਵਿਆਹ ਕੀਤਾ ਸੀ। ਉਹਨਾਂ ਦੇ ਪਹਿਲੇ ਬੱਚੇ ਦਾ ਜਨਮ 1977 ਦੇ ਅਖੀਰ ਵਿਚ ਹੋਇਆ ਸੀ। ਜਦਕਿ ਇਵਾਂਕਾ ਦਾ ਜਨਮ 1981 ਵਿਚ ਅਤੇ ਐਰਿਕ ਦਾ ਜਨਮ 1984 ਵਿਚ ਹੋਇਆ ਸੀ। ਡੋਨਾਲਡ ਟਰੰਪ ਅਤੇ ਇਵਾਨਾ ਟਰੰਪ ਦਾ 90 ਦੇ ਦਹਾਕੇ ਦੇ ਸ਼ੁਰੂ ਵਿਚ ਤਲਾਕ ਹੋ ਗਿਆ ਸੀ। ਜਿਸ ਤੋਂ ਬਾਅਦ ਟਰੰਪ ਨੇ 1993 'ਚ ਮੈਪਲਸ ਨਾਲ ਵਿਆਹ ਕੀਤਾ ਸੀ। ਮੈਪਲਜ਼ ਨਾਲ ਡੋਨਾਲਡ ਟਰੰਪ ਦਾ ਵਿਆਹ 1999 ਤੱਕ ਚੱਲਿਆ। ਤਲਾਕ ਤੋਂ ਬਾਅਦ ਉਸ ਨੇ 2005 ਵਿਚ ਤੀਜਾ ਅਤੇ ਮੌਜੂਦਾ ਪਤਨੀ ਮੇਲਾਨੀਆ ਟਰੰਪ ਨਾਲ ਵਿਆਹ ਕੀਤਾ।