
ਇਮਰਾਨ ਖਾਨ ਪਾਕਿਸਤਾਨ ਦੀ 75ਵੀਂ ਵਰ੍ਹੇਗੰਢ 'ਤੇ ਲਾਹੌਰ 'ਚ ਆਯੋਜਿਤ ਆਪਣੀ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ ਦੀ ਰੈਲੀ 'ਚ ਬੋਲ ਰਹੇ ਸਨ।
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਫਿਰ ਭਾਰਤ ਦੀ ‘ਸੁਤੰਤਰ ਵਿਦੇਸ਼ ਨੀਤੀ’ ਦੀ ਤਾਰੀਫ਼ ਕੀਤੀ ਹੈ। ਉਹਨਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਰੂਸ ਤੋਂ ਖਰੀਦਦਾਰੀ ਦੇ ਮੁੱਦੇ 'ਤੇ ਅਮਰੀਕੀ ਦਬਾਅ ਨੂੰ ਨਜ਼ਰਅੰਦਾਜ਼ ਕਰਨ ਲਈ ਵੀ ਸ਼ਲਾਘਾ ਕੀਤੀ। ਇਮਰਾਨ ਖਾਨ ਪਾਕਿਸਤਾਨ ਦੀ 75ਵੀਂ ਵਰ੍ਹੇਗੰਢ 'ਤੇ ਲਾਹੌਰ 'ਚ ਆਯੋਜਿਤ ਆਪਣੀ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ ਦੀ ਰੈਲੀ 'ਚ ਬੋਲ ਰਹੇ ਸਨ।
ਉਹਨਾਂ ਕਿਹਾ ਕਿ ਅਮਰੀਕਾ ਦੇ ਲਗਾਤਾਰ ਦਬਾਅ ਦੇ ਬਾਵਜੂਦ ਭਾਰਤ ਰੂਸ ਤੋਂ ਸਸਤਾ ਤੇਲ ਖਰੀਦਣ 'ਤੇ ਕਾਇਮ ਹੈ। ਇਮਰਾਨ ਖਾਨ ਨੇ ਕਿਹਾ ਕਿ ਭਾਰਤ ਨੇ ਰੂਸੀ ਤੇਲ ਇਸ ਲਈ ਖਰੀਦਿਆ ਕਿਉਂਕਿ ਅਜਿਹਾ ਕਰਨਾ ਲੋਕਾਂ ਦੇ ਹਿੱਤ 'ਚ ਹੈ ਪਰ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਦਾ ਅਮਰੀਕੀ ਸਮਰਥਨ ਤੋਂ ਬਿਨ੍ਹਾਂ ਰਹਿਣਾ ਸੰਭਵ ਨਹੀਂ ਹੈ।
ਇਮਰਾਨ ਖਾਨ ਨੇ ਰੈਲੀ ਦੌਰਾਨ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਪ੍ਰੈਸ ਕਾਨਫਰੰਸ ਦਾ ਵੀਡੀਓ ਚਲਾਇਆ ਅਤੇ ਕਿਹਾ, "ਭਾਰਤ ਦੇ ਵਿਦੇਸ਼ ਮੰਤਰੀ ਨੂੰ ਰੂਸ ਤੋਂ ਤੇਲ ਨਾ ਖਰੀਦਣ ਦਾ ਹੁਕਮ ਦਿੱਤਾ ਹੈ। ਭਾਰਤ ਅਮਰੀਕਾ ਦਾ 'ਰਣਨੀਤਕ ਸਹਿਯੋਗੀ' ਹੈ। ਸਾਡਾ ਕੋਈ ਅਮਰੀਕਾ ਵਿਰੁੱਧ ਕੋਈ ਗਠਜੋੜ ਨਹੀਂ ਹੈ। ਇਸ ਦੇ ਬਾਵਜੂਦ ਦੇਖੋ ਰੂਸ ਤੋਂ ਤੇਲ ਖਰੀਦਣ ਤੋਂ ਇਨਕਾਰ ਕਰਨ 'ਤੇ ਉਹਨਾਂ ਦੇ ਵਿਦੇਸ਼ ਮੰਤਰੀ ਨੇ ਕੀ ਕਿਹਾ”।