
ਅਮਰੀਕਾ ਤੋਂ ਬਾਅਦ ਭਾਰਤ ਨੇ ਕੀਤੀ ਸੱਭ ਤੋਂ ਵੱਧ ਕੋਰੋਨਾ ਜਾਂਚ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਗਏ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ।
Donald Trump
ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ਦੇ ਅਪਣੇ ਵਿਰੋਧੀ ਉਮੀਦਵਾਰ ਜੋਅ ਬਾਈਡੇਨ 'ਤੇ ਪੁਰਾਣੇ ਸਮੇਂ ਪ੍ਰਸ਼ਾਸਨ ਦੌਰਾਨ ਸਵਾਈਨ ਫ਼ਲੂ ਨਾਲ ਨਜਿੱਠਣ ਵਿਚ ਪੂਰੀ ਤਰ੍ਹਾਂ ਅਸਫ਼ਲ ਰਹਿਣ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਦੇ ਹੋਏ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਦੀ ਜਾਂਚ ਨੂੰ ਲੈ ਕੇ ਕੀਤੇ ਗਏ ਕੰਮ ਲਈ ਉਨ੍ਹਾਂ ਦੀ (ਟਰੰਪ) ਸ਼ਲਾਘਾ ਕੀਤੀ ਹੈ।
Joe Biden
ਟਰੰਪ ਨੇ ਨੇਵਾਦਾ ਦੇ ਰਿਨੋ ਵਿਚ ਚੋਣ ਰੈਲੀ ਵਿਚ ਕਿਹਾ ਕਿ, ''ਹੁਣ ਤਕ, ਅਸੀਂ ਭਾਰਤ ਸਣੇ ਹੋਰ ਕਈ ਵੱਡੇ ਦੇਸ਼ਾਂ ਤੋਂ ਵੱਧ ਜਾਂਚ ਕੀਤੀ ਹੈ। ਅਮਰੀਕਾ ਤੋਂ ਬਾਅਦ ਭਾਰਤ ਨੇ ਸਭ ਤੋਂ ਵੱਧ ਜਾਂਚ ਕੀਤੀ।
Donald Trump
ਅਸੀਂ ਭਾਰਤ ਨਾਲੋਂ 4.4 ਕਰੋੜ ਵਧੇਰੇ ਜਾਂਚ ਕੀਤੀ ਹੈ। ਇਸੇ ਲਈ ਪ੍ਰਧਾਨ ਮੰਤਰੀ ਮੋਦੀ ਨੇ ਫ਼ੋਨ ਕਰ ਕੇ ਕਿਹਾ ਕਿ ਤੁਸੀ ਜਾਂਚ ਦੇ ਮਾਮਲੇ ਵਿਚ ਬਿਹਤਰੀਨ ਕੰਮ ਕੀਤਾ ਹੈ।''
Narendra Modi
ਟਰੰਪ ਨੇ ਕਿਹਾ ਕਿ ਅਮਰੀਕਾ ਵਲੋਂ ਕੀਤੀ ਜਾ ਰਹੀ ਜਾਂਚ 'ਤੇ ਮੋਦੀ ਦੀ ਟਿੱਪਣੀ ਨੂੰ ਮੀਡੀਆ ਨੂੰ ਸਮਝਣਾ ਚਾਹੀਦਾ ਹੈ, ਜੋ ਕਿ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਉਨ੍ਹਾਂ 'ਤੇ ਨਿਸ਼ਾਨਾ ਵਿਨ੍ਹ ਰਹੇ ਹਨ।
Donald Trump
ਟਰੰਪ ਨੇ ਕਿਹਾ,''ਬਾਈਡੇਨ ਦਾ ਰਿਕਾਰਡ ਦਿਖਾਉਂਦਾ ਹੈ ਕਿ ਜੇਕਰ ਚੀਨੀ ਵਾਇਰਸ ਉਨ੍ਹਾਂ ਦੇ ਪ੍ਰਸ਼ਾਸਨ ਦੌਰਾਨ ਆਉਂਦਾ ਤਾਂ ਕਈ ਲੱਖ ਅਮਰੀਕੀਆਂ ਦੀ ਮੌਤ ਹੋ ਜਾਣੀ ਸੀ। ਉਪ ਰਾਸ਼ਟਰਪਤੀ ਦੇ ਰੂਪ ਵਿਚ ਮੰਦੀ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਵਿਚ ਬਹੁਤ ਹੀ ਹੌਲੀ ਗਤੀ ਨਾਲ ਆਰਥਕ ਸੁਧਾਰ ਹੋਏ।
coronavirus
'' ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਸ਼ਾਸਨ ਵਿਚ ਪਿਛਲੇ 4 ਸਾਲ ਵਿਚ ਅਮਰੀਕੀਆਂ ਨੂੰ ਨੌਕਰੀਆਂ ਵਾਪਸ ਮਿਲੀਆਂ, ਸਰਹਦਾਂ ਸੁਰੱਖਿਅਤ ਹੋਈਆਂ ਅਤੇ ਫ਼ੌਜ ਦਾ ਪੁਨਰਗਠਨ ਹੋਇਆ। ਅਮਰੀਕਾ ਵਿਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਜਿਸ ਵਿਚ ਟਰੰਪ ਦਾ ਮੁਕਾਬਲਾ ਬਾਈਡੇਨ ਨਾਲ ਹੈ।