Hamza Laden : ਓਸਾਮਾ ਬਿਨ ਲਾਦੇਨ ਦਾ ਪੁੱਤਰ ਹਮਜ਼ਾ ਬਿਨ ਲਾਦੇਨ ਹੈ ਜ਼ਿੰਦਾ- ਰਿਪੋਰਟ

By : BALJINDERK

Published : Sep 15, 2024, 6:04 pm IST
Updated : Sep 15, 2024, 6:04 pm IST
SHARE ARTICLE
Hamza Laden
Hamza Laden

Hamza Laden : ਪੱਛਮੀ ਦੇਸ਼ਾਂ ’ਤੇ 9/11 ਵਰਗੇ ਹਮਲੇ ਦੀ ਫਿਰ ਤੋਂ ਰਚ ਰਿਹਾ ਹੈ ਸਾਜਿਸ਼

Hamza Laden : ਅਲਕਾਇਦਾ ਪ੍ਰਮੁੱਖ ਓਸਾਮਾ ਬਿਨ ਲਾਦੇਨ ਦਾ ਕਥਿਤ ਰੂਪ ਤੋਂ ਮਰਿਆ ਪੁੱਤਰ ਅਜੇ ਵੀ ਜ਼ਿੰਦਾ ਹੈ ਅਤੇ ਅੱਤਵਾਦ ਸੰਗਠਨ ਦੇ ਠੱਗ ਨੈੱਟਵਰਕ ਦੀ ਅਗਵਾਈ ਕਰ ਰਿਹਾ ਹੈ, ਉਹ ਅਫਗਾਨਿਸਤਾਨ ਵਿੱਚ 9/11 ਵਰਗੇ ਹਮਲੇ ਦੀ ਫਿਰ ਤੋਂ ਸਾਜਿਸ਼ ਰਚ ਰਿਹਾ ਹੈ।

ਇਹ ਵੀ ਪੜੋ : Chandigarh News : ਅਮਰੀਕਾ ਪਹੁੰਚਦੇ ਹੀ ਪਤੀ ਨਾਲੋਂ ਤੋੜਿਆ ਰਿਸ਼ਤਾ, 45 ਲੱਖ ਖਰਚ ਕੇ ਸਹੁਰੇ ਪਰਿਵਾਰ ਨੇ ਭੇਜਿਆ ਸੀ ਵਿਦੇਸ਼ 

ਦੱਸ ਦੇਈਏ ਖਤਰਨਾਕ ਅੱਤਵਾਦੀ ਓਸਾਮਾ ਬਿਨ ਲਾਦੇਨ ਨੇ 11 ਸਤੰਬਰ, 2001 ਨੂੰ ਆਪਣੇ ਅੱਤਵਾਦੀ ਹਮਲੇ ਨਾਲ ਅਮਰੀਕਾ ਨੂੰ ਡਰਾ ਦਿੱਤਾ ਸੀ। ਵਰਲਡ ਟਰੇਡ ਸੈਂਟਰ ਸਮੇਤ ਅਮਰੀਕਾ ਦੀਆਂ ਦੋ ਸਭ ਤੋਂ ਉੱਚੀਆਂ ਇਮਾਰਤਾਂ 'ਤੇ ਹਮਲਾ ਹੋਇਆ ਸੀ, ਜਿਸ ਵਿਚ 3,000 ਲੋਕ ਮਾਰੇ ਗਏ ਸਨ। ਇਹ ਅਮਰੀਕਾ ਅਤੇ ਦੁਨੀਆਂ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ। ਇਸ ਹਮਲੇ ਦੇ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਨੂੰ 2011 ਵਿੱਚ ਪਾਕਿਸਤਾਨ ਦੇ ਐਬਟਾਬਾਦ ਵਿਚ ਅਮਰੀਕੀ ਸੀਲ ਕਮਾਂਡੋਜ਼ ਨੇ ਮਾਰ ਦਿੱਤਾ ਸੀ। ਉਸ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਦੇ ਵੀ 2019 ਵਿਚ ਮਾਰੇ ਜਾਣ ਦੀ ਖ਼ਬਰ ਸੀ, ਪਰ ਹੁਣ ਸੂਚਨਾ ਮਿਲ ਰਹੀ ਹੈ ਕਿ ਉਹ ਜ਼ਿੰਦਾ ਹੈ ਅਤੇ ਇੱਕ ਵਾਰ ਫਿਰ ਤੋਂ ਪੂਰੀ ਦੁਨੀਆਂ ਵਿਚ ਅੱਤਵਾਦ ਦੀ ਲਹਿਰ ਪੈਦਾ ਕਰਨ ਲਈ ਸਰਗਰਮ ਹੋ ਗਿਆ ਹੈ।

ਇਹ ਵੀ ਪੜੋ : Haryana News : ਹਰਿਆਣਾ ਵਿੱਚ ਚੋਣਾਂ ਤੋਂ ਪਹਿਲਾਂ ਬੀਜੇਪੀ ਨੇਤਾ ਅਨਿਲ ਵਿੱਜ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਕੀਤਾ ਦਾਅਵਾ 

'ਦਿ ਮਿਰਰ' ਦੀ ਰਿਪੋਰਟ ਮੁਤਾਬਕ ਓਸਾਮਾ ਬਿਨ ਲਾਦੇਨ ਦਾ ਪੁੱਤਰ ਹਮਜ਼ਾ ਜ਼ਿੰਦਾ ਹੈ ਅਤੇ ਅੱਤਵਾਦੀ ਸੰਗਠਨ ਅਲਕਾਇਦਾ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਮਜ਼ਾ ਦੇ ਨਾਲ ਉਸ ਦਾ ਭਰਾ ਅਬਦੁੱਲਾ ਬਿਨ ਲਾਦੇਨ ਵੀ ਸਰਗਰਮ ਹੈ। ਇਸ ਸਬੰਧ ਵਿਚ ਇਕ ਰਿਪੋਰਟ ਨੈਸ਼ਨਲ ਮੋਬਿਲਾਈਜ਼ੇਸ਼ਨ ਫਰੰਟ ਨੇ ਤਿਆਰ ਕੀਤੀ ਹੈ, ਜੋ ਤਾਲਿਬਾਨ ਵਿਰੋਧੀ ਫੌਜੀ ਸੰਗਠਨ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਮਜ਼ਾ ਆਪਣੇ ਸਾਥੀਆਂ ਨਾਲ ਅਫਗਾਨਿਸਤਾਨ ਵਿੱਚ ਡੇਰਾ ਲਾ ਰਿਹਾ ਹੈ। ਰਿਪੋਰਟ ਵਿੱਚ ਲਾਦੇਨ ਦੇ ਪੁੱਤਰ ਨੂੰ ਦਹਿਸ਼ਤ ਦਾ ਕ੍ਰਾਊਨ ਪ੍ਰਿੰਸ ਕਿਹਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਉੱਤਰੀ ਅਫਗਾਨਿਸਤਾਨ ਦੇ ਕਿਸੇ ਟਿਕਾਣੇ 'ਤੇ ਲੁਕਿਆ ਹੋਇਆ ਹੈ ਅਤੇ 450 ਸਨਾਈਪਰ ਲਗਾਤਾਰ ਉਸ ਦੀ ਪਹਿਰੇਦਾਰੀ ਕਰ ਰਹੇ ਹਨ।

ਇਹ ਵੀ ਪੜੋ : Chandigarh News : ਚੰਡੀਗੜ੍ਹ 'ਚ CTU ਬੱਸ ਅਤੇ ਮਹਿੰਦਰਾ ਪਿਕਅੱਪ ਦੀ ਹੋਈ ਟੱਕਰ 

ਰਿਪੋਰਟ 'ਚ ਕਿਹਾ ਗਿਆ ਹੈ ਕਿ 2021 'ਚ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਸਥਿਤੀ ਹੋਰ ਖ਼ਰਾਬ ਹੋ ਗਈ ਹੈ। ਹੁਣ ਤਾਲਿਬਾਨ ਦੀ ਸੁਰੱਖਿਆ ਹੇਠ ਅਫਗਾਨਿਸਤਾਨ ਵਿਚ ਅੱਤਵਾਦੀ ਸਿਖਲਾਈ ਕੈਂਪ ਚੱਲ ਰਹੇ ਹਨ। ਖ਼ਬਰ ਹੈ ਕਿ ਹਮਜ਼ਾ ਬਿਨ ਲਾਦੇਨ ਪੰਜਸ਼ੀਰ ਦੇ ਦਾਰਾ ਅਬਦੁੱਲਾ ਖੇਲ ਜ਼ਿਲ੍ਹੇ ਵੱਲ ਚਲਾ ਗਿਆ ਹੈ। ਇਸਦੀ ਸੁਰੱਖਿਆ ਲਈ ਲਗਭਗ 450 ਅਰਬ ਅਤੇ ਪਾਕਿਸਤਾਨੀ ਉੱਥੇ ਤਾਇਨਾਤ ਹਨ। ਇੰਨਾ ਹੀ ਨਹੀਂ ਉਸ ਦੀ ਕਮਾਨ ਹੇਠ ਅਲਕਾਇਦਾ ਨੂੰ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਅਲਕਾਇਦਾ ਦੇ ਅੱਤਵਾਦੀ ਪੱਛਮੀ ਦੇਸ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।

(For more news apart from Osama bin Laden's son Hamza bin Laden is alive - report News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement