Haryana News : ਕਿਹਾ -‘ਸੀਨੀਆਰਤਾ ਦੇ ਅਧਾਰ ’ਤੇ ਮੈਨੂੰ ਬਣਾਉਣਾ ਚਾਹੀਦਾ ਹੈ CM’ ਜੇ ਮੈਂ CM ਬਣਿਆ ਤਾਂ ਹਰਿਆਣਾ ਦੀ ਤਕਦੀਰ ਤੇ ਤਸਵੀਰ ਬਦਲ ਦੇਵਾਂਗਾ
Haryana News : ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦਰਮਿਆਨ ਅਨਿਲ ਵਿੱਜ ਨੇ ਵੱਡਾ ਦਾਅਵਾ ਕੀਤਾ ਹੈ। ਅਨਿਲ ਵਿੱਜ ਨੇ ਪ੍ਰੈੱਸ ਕਾਨਫਰੰਸ 'ਚ ਐਲਾਨ ਕੀਤਾ ਕਿ ਉਹ ਮੁੱਖ ਮੰਤਰੀ ਦੇ ਅਹੁਦੇ 'ਤੇ ਦਾਅਵਾ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਆਪਣੀ ਸੀਨੀਆਰਤਾ ਦੇ ਆਧਾਰ 'ਤੇ ਮੁੱਖ ਮੰਤਰੀ ਦੇ ਅਹੁਦੇ 'ਤੇ ਦਾਅਵਾ ਕਰਾਂਗਾ, ਇਸ ਨੂੰ ਬਣਾਉਣਾ ਜਾਂ ਨਾ ਬਣਾਉਣਾ ਹਾਈਕਮਾਂਡ ਦਾ ਕੰਮ ਹੈ।
ਹਰਿਆਣਾ ਚੋਣਾਂ ਦੌਰਾਨ ਭਾਜਪਾ ਆਗੂ ਅਤੇ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵਾ ਕੀਤਾ ਹੈ। ਅਨਿਲ ਵਿੱਜ ਨੇ ਪ੍ਰੈੱਸ ਕਾਨਫਰੰਸ 'ਚ ਇਹ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ, ਮੈਂ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵਾ ਕਰਦਾ ਹਾਂ, ਅੱਗੇ ਇਹ ਹਾਈਕਮਾਂਡ ਦਾ ਫੈਸਲਾ ਹੋਵੇਗਾ। ਪਾਰਟੀ ਨੇ ਅੰਬਾਲਾ ਛਾਉਣੀ ਤੋਂ ਅਨਿਲ ਵਿੱਜ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਹਾਲਾਂਕਿ ਪਾਰਟੀ ਨੇ ਅਜੇ ਤੱਕ ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਹੈ ਕਿ ਹਰਿਆਣਾ ਤੋਂ ਭਾਜਪਾ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ।
ਅਨਿਲ ਵਿੱਜ ਨੇ ਕਿਹਾ, ਮੈਂ ਹਰਿਆਣਾ 'ਚ ਭਾਜਪਾ ਦਾ ਸਭ ਤੋਂ ਸੀਨੀਅਰ ਵਿਧਾਇਕ ਹਾਂ, ਮੈਂ 6 ਵਾਰ ਚੋਣ ਲੜ ਚੁੱਕਿਆ ਹਾਂ, ਜਿੱਤ ਚੁੱਕਿਆ ਹਾਂ ਅਤੇ ਸੱਤਵੀਂ ਵਾਰ ਚੋਣ ਲੜ ਰਿਹਾ ਹਾਂ, ਅੱਜ ਤੱਕ ਮੈਂ ਆਪਣੀ ਪਾਰਟੀ ਤੋਂ ਕਦੇ ਕੁਝ ਨਹੀਂ ਮੰਗਿਆ, ਪਰ ਇਸ ਵਾਰ 'ਤੇ ਪੂਰੇ ਹਰਿਆਣਾ ਰਾਜ ਦੇ ਲੋਕਾਂ ਦੀ ਬੇਨਤੀ ਹੈ, ਬਹੁਤ ਸਾਰੇ ਲੋਕ ਆ ਕੇ ਮੈਨੂੰ ਮਿਲ ਰਹੇ ਹਨ ਅਤੇ ਅੰਬਾਲਾ ਛਾਉਣੀ ਦੇ ਲੋਕਾਂ ਦੀ ਬੇਨਤੀ 'ਤੇ, ਇਸ ਵਾਰ ਮੈਂ ਆਪਣੀ ਸੀਨੀਆਰਤਾ ਦੇ ਅਧਾਰ 'ਤੇ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵਾ ਕਰਾਂਗਾ, ਇਹ ਉਨ੍ਹਾਂ ਦਾ ਕੰਮ ਹੈ। ਹਾਈਕਮਾਂਡ ਬਣਾਵੇ ਜਾਂ ਨਾ, ਪਰ ਜੇਕਰ ਤੁਸੀਂ ਮੈਨੂੰ ਚੁਣਦੇ ਹੋ ਤਾਂ ਮੈਂ ਹਰਿਆਣਾ ਦੀ ਕਿਸਮਤ ਅਤੇ ਤਸਵੀਰ ਬਦਲ ਦਿਆਂਗਾ।
ਕੌਣ ਹਨ ਅਨਿਲ ਵਿੱਜ?
ਅਨਿਲ ਵਿੱਜ ਹਰਿਆਣਾ ਦੀ ਰਾਜਨੀਤੀ ਵਿੱਚ ਇੱਕ ਵੱਡਾ ਨਾਮ ਹੈ। ਅਨਿਲ ਵਿੱਜ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਵੀ ਰਹਿ ਚੁੱਕੇ ਹਨ। ਉਹ ਕਾਲਜ ਤੋਂ ਹੀ ਰਾਜਨੀਤੀ ਵਿੱਚ ਸਰਗਰਮ ਹੈ। ਉਹ ਆਪਣੇ ਕਾਲਜ ਦੇ ਦਿਨਾਂ ਵਿਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਿੱਚ ਸ਼ਾਮਲ ਹੋ ਗਿਆ ਸੀ। ਜਿਸ ਤੋਂ ਬਾਅਦ ਉਹ 1970 ਵਿਚ ਏਬੀਵੀਪੀ ਦੇ ਜਨਰਲ ਸਕੱਤਰ ਵੀ ਬਣੇ। ਅਨਿਲ ਵਿੱਜ ਨੇ 1996 ਵਿੱਚ ਹਰਿਆਣਾ ਤੋਂ ਪਹਿਲੀ ਵਾਰ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਇਸ ਜਿੱਤ ਤੋਂ ਬਾਅਦ ਉਹ ਲਗਾਤਾਰ ਜੇਤੂ ਰਿਹਾ।
#WATCH | BJP candidate from Ambala Cantt Assembly constituency Anil Vij says, "I am the senior most MLA of BJP in Haryana. I have contested elections for 6 times. On the demand of people, I will claim for the designation of CM on the basis of my seniority this time. However, it… pic.twitter.com/jdwQt9nKSS
— ANI (@ANI) September 15, 2024
2014 ਵਿੱਚ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵਾ ਕੀਤਾ
2009, 2014 ਅਤੇ 2019 ਵਿਚ ਭਾਜਪਾ ਦੀ ਟਿਕਟ 'ਤੇ ਚੋਣਾਂ ਲੜੀਆਂ ਅਤੇ ਤਿੰਨੋਂ ਵਾਰ ਜਿੱਤੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ 2014 ਅਤੇ 2019 'ਚ ਮਨੋਹਰ ਲਾਲ ਖੱਟਰ ਦੀ ਸਰਕਾਰ 'ਚ ਕੈਬਨਿਟ ਮੰਤਰੀ ਦੀ ਜ਼ਿੰਮੇਵਾਰੀ ਵੀ ਨਿਭਾਈ। ਹਾਲਾਂਕਿ, ਉਹ ਨਾਇਬ ਸੈਣੀ ਦੇ ਮੁੱਖ ਮੰਤਰੀ ਬਣਨ ਤੋਂ ਨਾਰਾਜ਼ ਨਜ਼ਰ ਆ ਰਹੇ ਸਨ, ਜਿਸ ਕਾਰਨ ਜਦੋਂ ਪਾਰਟੀ ਨੇ 2024 ਵਿੱਚ ਨਾਇਬ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਸੀ, ਉਸ ਤੋਂ ਬਾਅਦ ਅਨਿਲ ਵਿੱਜ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਹੋਏ ਸਨ। ਇਸ ਤੋਂ ਪਹਿਲਾਂ ਸਾਲ 2014 'ਚ ਵੀ ਅਨਿਲ ਵਿੱਜ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਸਨ ਪਰ ਪਾਰਟੀ ਨੇ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਬਣਾਇਆ ਸੀ।
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ 5 ਅਕਤੂਬਰ ਨੂੰ ਇਕੋ ਪੜਾਅ ਵਿਚ ਵੋਟਿੰਗ ਹੋਵੇਗੀ, ਜਿਸ ਤੋਂ ਬਾਅਦ 8 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
(For more news apart from BJP leader Anil Vij claimed post of Chief Minister News in Punjabi, stay tuned to Rozana Spokesman)