
ਇਨਸਾਨਾਂ ਲਈ ਬਲੱਡ ਬੈਂਕ ਦਾ ਹੋਣਾ ਤਾਂ ਆਮ ਗੱਲ ਹੈ ਪਰ ਕੀ ਤੁਸੀਂ ਕਦੇ ਜਾਨਵਰਾਂ ਦੇ ਬਲੱਡ ਬੈਂਕ ਦੇ ਬਾਰੇ 'ਚ ਸੁਣਿਆ ਹੈ ?...
ਵਾਸ਼ਿੰਗਟਨ : ਇਨਸਾਨਾਂ ਲਈ ਬਲੱਡ ਬੈਂਕ ਦਾ ਹੋਣਾ ਤਾਂ ਆਮ ਗੱਲ ਹੈ ਪਰ ਕੀ ਤੁਸੀਂ ਕਦੇ ਜਾਨਵਰਾਂ ਦੇ ਬਲੱਡ ਬੈਂਕ ਦੇ ਬਾਰੇ 'ਚ ਸੁਣਿਆ ਹੈ ? ਜੀ ਹਾਂ ਦੁਨੀਆ 'ਚ ਕਈ ਅਜਿਹੇ ਦੇਸ਼ ਹਨ, ਜਿੱਥੇ 'ਪੇਟਸ ਬਲੱਡ ਬੈਂਕ' ਬਣਾਏ ਗਏ ਹਨ। ਇਨ੍ਹਾਂ ਬਲੱਡ ਬੈਂਕਾਂ 'ਚ ਜ਼ਿਆਦਾਤਰ ਕੁੱਤੇ ਅਤੇ ਬਿੱਲੀਆਂ ਦੇ ਖੂਨ ਮਿਲਦੇ ਹਨ, ਕਿਉਂਕਿ ਇਹ ਅਜਿਹੇ ਜਾਨਵਰ ਹਨ, ਜਿਨ੍ਹਾਂ ਨੂੰ ਲੋਕ ਸਭ ਤੋਂ ਜ਼ਿਆਦਾ ਪਾਲਦੇ ਹਨ।
Dogs and Cats
ਜਦੋਂ ਵੀ ਕੋਈ ਕੁੱਤਾ ਜਾਂ ਬਿੱਲੀ ਬੀਮਾਰ ਜਾਂ ਜਖ਼ਮੀ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਇਹੀ ਬੱਲਡ ਬੈਂਕ ਉਨ੍ਹਾਂ ਦੇ ਕੰਮ ਆਉਂਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੁੱਤੇ ਤੇ ਬਿੱਲੀਆਂ ਵਿੱਚ ਵੀ ਇਨਸਾਨਾਂ ਦੀ ਤਰ੍ਹਾਂ ਵੱਖ-ਵੱਖ ਪ੍ਰਕਾਰ ਦੇ ਬਲੱਡ ਗਰੁੱਪ ਹੁੰਦੇ ਹਨ। ਜਿੱਥੇ ਕੁੱਤਿਆਂ 'ਚ 12 ਪ੍ਰਕਾਰ ਦੇ ਬਲੱਡ ਗਰੁੱਪ ਹੁੰਦੇ ਹਨ ਤਾਂ ਉੱਥੇ ਹੀ ਬਿੱਲੀਆਂ ਵਿੱਚ ਤਿੰਨ ਪ੍ਰਕਾਰ ਦੇ ਬਲੱਡ ਗਰੁੱਪ ਪਾਏ ਜਾਂਦੇ ਹਨ।
Dogs and Cats
ਉੱਤਰੀ ਅਮਰੀਕਾ 'ਚ ਸਥਿਤ ਪਸ਼ੂ ਵੈਟਰਨਰੀ ਬਲੱਡ ਬੈਂਕ ਦੇ ਪ੍ਰਭਾਰੀ ਡਾਕਟਰ ਕੇ.ਸੀ. ਮਿਲਸ ਦੇ ਮੁਤਾਬਕ ਕੈਲੀਫੋਰਨੀਆ ਦੇ ਡਿਕਸਨ ਤੇ ਗਾਰਡਨ ਗਰੋਵ ਸ਼ਹਿਰਾਂ ਤੋਂ ਇਲਾਵਾ ਮਿਸ਼ੀਗਨ ਦੇ ਸਟਾਕਬਰਿਜ, ਵਰਜੀਨੀਆ, ਬਰਿਸਟੋ ਤੇ ਮੈਰੀਲੈਂਡ ਦੇ ਅਨਾਪੋਲਿਸ ਸ਼ਹਿਰ ਸਣੇ ਉੱਤਰੀ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਪਸ਼ੂ ਬਲੱਡ ਬੈਂਕ ਹਨ।
Dogs and Cats
ਇੱਥੇ ਲੋਕ ਸਮੇਂ-ਸਮੇਂ 'ਤੇ ਆਪਣੇ ਪਾਲਤੂ ਜਾਨਵਰਾਂ ਨੂੰ ਲਿਜਾ ਕੇ ਖੂਨ ਦਾਨ ਕਰਵਾਉਂਦੇ ਹਨ। ਡਾਕਟਰ ਮਿਲਸ ਨੇ ਦੱਸਿਆ ਕਿ ਪਸ਼ੂਆਂ ਦੇ ਖੂਨਦਾਨ ਦੀ ਪ੍ਰਕਿਰਿਆ 'ਚ ਲਗਭਗ ਅੱਧੇ ਘੰਟੇ ਦਾ ਸਮਾਂ ਲਗਦਾ ਹੈ ਤੇ ਸਭ ਤੋਂ ਖਾਸ ਗੱਲ ਹੈ ਕਿ ਉਨ੍ਹਾਂ ਨੂੰ ਅਨਸਥੀਸੀਆ ਦੇਣ ਦੀ ਵੀ ਜ਼ਰੂਰਤ ਨਹੀਂ ਪੈਂਦੀ।
Dogs and Cats
ਹਾਲਾਂਕਿ ਜਿਨ੍ਹਾਂ ਥਾਂਵਾ 'ਤੇ ਪਸ਼ੂ ਬਲੱਡ ਬੈਂਕ ਨਹੀਂ ਹੈ, ਉੱਥੇ ਲੋਕਾਂ ਨੂੰ ਜਾਗਰੂਕ ਕਰਨ ਲਈ ਖੂਨ ਤੇ ਪਲਾਜ਼ਮਾ ਦਾਨ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇੱਕ ਰਿਪੋਰਟ ਦੇ ਮੁਤਾਬਕ ਬ੍ਰਿਟੇਨ ਤੇ ਅਮਰੀਕਾ ਵਿੱਚ ਲੋਕ ਪਸ਼ੂਆਂ ਦੇ ਖੂਨ ਦਾਨ ਦੇ ਪ੍ਰਤੀ ਜਾਗਰੂਕ ਹਨ, ਜਦਕਿ ਬਾਕੀ ਥਾਂਵਾਂ 'ਤੇ ਪਸ਼ੂਆਂ ਦੇ ਖੂਨਦਾਨ ਦੇ ਪ੍ਰਤੀ ਹਾਲੇ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।