
ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਔਰਤ ਲਗਾਤਾਰ ਬਿਆਨ ਬਦਲ ਰਹੀ ਹੈ।
ਨਿਊਯਾਰਕ: ਭਾਰਤ ਹੀ ਨਹੀਂ ਵਿਦੇਸ਼ਾਂ 'ਚ ਵੀ ਆਏ ਦਿਨ ਨਵਜੰਮੇ ਬੱਚਿਆਂ ਤੇ ਜ਼ੁਲਮ ਦੀ ਦਰਦਨਾਕ ਦੀ ਖ਼ਬਰਾਂ ਰੋਜਾਨਾ ਵੇਖਣ ਨੂੰ ਮਿਲਦੀ ਹੈ। ਅੱਜ ਤਾਜ਼ਾ ਮਾਮਲਾ ਅਮਰੀਕਾ ਦਾ ਹੈ ਜਿੱਥੇ ਭਾਰਤੀ ਮੂਲ ਦੀ ਇਕ ਔਰਤ ਨੇ ਘਰ 'ਚ ਹੀ ਪੈਦਾ ਹੋਏ ਆਪਣੇ ਨਵਜੰਮੇ ਨੂੰ ਜਨਮ ਦੇਣ ਦੇ ਤੁਰੰਤ ਬਾਅਦ ਖਿੜਕੀ ਤੋਂ ਸੁੱਟ ਦਿੱਤਾ। ਘਟਨਾ ਤੋਂ ਬਾਅਦ ਇਸ ਬੱਚੇ ਨੂੰ ਬਚਾ ਲਿਆ ਗਿਆ ਹੈ ਪਰ ਬੱਚੇ ਦੀ ਹਾਲਤ ਗੰਭੀਰ ਹੈ।
ਦੱਸ ਦੇਈਏ ਕਿ ਇਸ ਮਾਮਲੇ 'ਚ ਕੁਈਨਸ ਖੇਤਰ, ਨਿਊਯਾਰਕ 'ਚ ਰਹਿਣ ਵਾਲੀ ਸਬੀਤਾ ਡੂਕ੍ਰਮ ਨੇ ਹੱਤਿਆ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਔਰਤ ਲਗਾਤਾਰ ਬਿਆਨ ਬਦਲ ਰਹੀ ਹੈ। ਨਿਊਯਾਰਕ ਪੋਸਟ ਦੀ ਮੰਗਲਵਾਰ ਦੀ ਖ਼ਬਰ ਅਨੁਸਾਰ ਨਿਊਯਾਰਕ ਦੇ ਕਵੀਂਸ ਵਿਚ ਰਹਿਣ ਵਾਲੀ ਸਬਿਤਾ ਦੁਕਰਾਮ ਨੇ ਸਨਿਚਰਵਾਰ ਨੂੰ ਨਹਾਉਂਦੇ ਹੋਏ ਇਕ ਬੱਚੇ ਨੂੰ ਜਨਮ ਦਿਤਾ, ਜਿਸ ਤੋਂ ਬਾਅਦ ਉਹ ਦਹਿਸ਼ਤ ਵਿਚ ਆ ਗਈ ਅਤੇ ਉਸ ਨੇ ਨਵ-ਜੰਮੇ ਬੱਚੇ ਨੂੰ ਗੁਸਲਖ਼ਾਨੇ ਦੀ ਖਿੜਕੀ ਤੋਂ ਬਾਹਰ ਗਲੀ ਵਿਚ ਸੁੱਟ ਦਿਤਾ।
ਬਾਅਦ ਵਿਚ ਔਰਤ ਨੇ ਕਿਸੇ ਨੂੰ ਸੂਚਤ ਕੀਤੇ ਬਗ਼ੈਰ ਗੁਸਲਖ਼ਾਨੇ ਦੀ ਸਾਫ਼-ਸਫ਼ਾਈ ਕਰ ਦਿਤੀ, ਨਹਾਈ ਅਤੇ ਥੋੜ੍ਹੀ ਦੇਰ ਲਈ ਸੋ ਗਈ। ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਗੁਆਂਢੀ ਉਸ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਲੈ ਗਏ ਅਤੇ ਬਾਅਦ ਵਿਚ ਪੁਲਿਸ ਨੂੰ ਸੂਚਤ ਕੀਤਾ ਗਿਆ। ਬੱਚੇ ਦੇ ਸਰੀਰ ਦੇ ਕਈ ਹਿਸਿਆ 'ਤੇ ਸੱਟਾਂ ਲਗੀਆਂ ਹਨ। ਉਸ ਦੇ ਦਿਮਾਗ਼ ਖ਼ੂਨ ਰਿਸ ਰਿਹਾ ਹੈ ਅਤੇ ਦਿਮਾਗ਼ ਵਿਚ ਸੋਜ ਆ ਗਈ ਹੈ। ਉਸ ਦੀ ਹਾਲਤ ਹੁਣ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਸਹਾਇਕ ਜ਼ਿਲ੍ਹਾ ਅਟਾਰਨੀ ਮੇਲਿਸਾ ਕੇਲੀ ਨੇ ਅਦਾਲਤ ਵਿਚ ਕਿਹਾ,''ਦੋਸ਼ੀ ਔਰਤ ਨੇ ਬੱਚੇ ਨੂੰ ਪੰਜ ਫ਼ੁਟ ਉੱਚੀ ਖਿੜਕੀ ਤੋਂ ਬਾਹਰ ਸੁਟਿਆ ਅਤੇ ਉਸ ਨੂੰ ਕਈ ਘੰਟੇ ਤਕ ਜ਼ਮੀਨ 'ਤੇ ਨਗਨ ਅਵਸਥਾ ਵਿਚ ਪਿਆ ਛੱਡ ਦਿਤਾ।'' ਉਨ੍ਹਾਂ ਕਿਹਾ ਕਿ ਉਹ ਖ਼ੁਦ ਦੀ ਅਤੇ ਗੁਸਲਖ਼ਾਨੇ ਦੀ ਸਫ਼ਾਈ ਕਰ ਰਹੀ ਸੀ, ਜਦੋਂਕਿ ਬੱਚਾ ਰੋ ਰਿਹਾ ਸੀ।