
ਡਾਕਟਰਾਂ ਅਨੁਸਾਰ ਹਾਲਤ ਹੁਣ ਸਥਿਰ
ਵੈਨਕੂਵਰ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਕੈਲੀਫੋਰਨੀਆ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬਲੱਡ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ ਵੀਰਵਾਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
Bill Clinton
ਪਿਸ਼ਾਬ ਦੀ ਲਾਗ ਕਾਰਨ ਕਲਿੰਟਨ ਨੂੰ ਕੈਲੀਫੋਰਨੀਆ ਮੈਡੀਕਲ ਯੂਨੀਵਰਸਿਟੀ ਇਰਵਿਨ ਮੈਡੀਕਲ ਸੈਂਟਰ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ, ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਹਾਲਤ ਸਥਿਰ ਹੈ ਅਤੇ ਹਾਰਟ ਅਟੈਕ ਜਾਂ ਕੋਵਿਡ ਨਾਲ ਜੁੜੀ ਕੋਈ ਸਮੱਸਿਆ ਨਹੀਂ ਹੈ।
ਹੋਰ ਵੀ ਪੜ੍ਹੋ: ਰਾਜਾ ਵੜਿੰਗ ਨੇ ਪਟਿਆਲਾ ਬੱਸ ਸਟੈਂਡ ਪਹੁੰਚ ਡਰਾਈਵਰ ਨਾਲ ਕੀਤੀ ਮੁਲਾਕਾਤ, ਜਾਣੀਆਂ ਸਮੱਸਿਆਵਾਂ
Bill Clinton
ਬਿਲ ਕਲਿੰਟਨ ਦੀ ਨਿੱਜੀ ਡਾਕਟਰ ਲੀਜ਼ਾ ਬਾਰਡੈਕ ਨੇ ਕਿਹਾ ਕਿ ਕਲਿੰਟਨ ਗੋਪਨੀਯਤਾ ਅਤੇ ਸੁਰੱਖਿਆ ਲਈ ਆਈਸੀਯੂ ਵਿੱਚ ਸਨ। ਫਿਲਹਾਲ ਉਹ ਠੀਕ ਹਨ। ਇਰਵਿਨ ਮੈਡੀਕਲ ਸੈਂਟਰ ਦੇ ਡਾਕਟਰਾਂ ਨੇ ਕਿਹਾ, 'ਦੋ ਦਿਨਾਂ ਦੇ ਇਲਾਜ ਤੋਂ ਬਾਅਦ, ਐਂਟੀਬਾਇਓਟਿਕਸ ਦਵਾਈਆਂ ਆਪਣਾ ਅਸਰ ਵਿਖਾ ਰਹੀਆਂ ਹਨ।
Bill Clinton
ਕੈਲੀਫੋਰਨੀਆ ਦੀ ਮੈਡੀਕਲ ਟੀਮ ਨਿਊਯਾਰਕ ਵਿੱਚ ਰਾਸ਼ਟਰਪਤੀ ਦੀ ਮੈਡੀਕਲ ਟੀਮ ਦੇ ਨਾਲ ਲਗਾਤਾਰ ਸੰਪਰਕ ਵਿੱਚ ਹੈ। ਸਾਨੂੰ ਉਮੀਦ ਹੈ ਕਿ ਉਹ ਜਲਦੀ ਹੀ ਘਰ ਵਾਪਸ ਆ ਜਾਣਗੇ।
ਹੋਰ ਵੀ ਪੜ੍ਹੋ: ਬਦੀ ਉੱਤੇ ਨੇਕੀ ਦੀ ਜਿੱਤ ਦੁਸਹਿਰਾ