
ਪੱਤਰਕਾਰ ਜਮਾਲ ਖਸ਼ੋਗੀ ਹੱਤਿਆ ਕਾਂਡ ਵਿਚ ਨਵਾਂ ਖੁਲਾਸਾ ਹੋਇਆ ਹੈ। ਪ੍ਰੌਸੀਕਿਊਟਰ ਨੇ ਕਿਹਾ ਹੈ ਕਿ ਪੰਜ ਮੁਲਜ਼ਮਾ ਨੇ ਖਸ਼ੋਗੀ ਨੂੰ ਨਸ਼ੀਲੀ ਦਵਾਈ ਦਿਤੀ....
ਪੱਤਰਕਾਰ ਜਮਾਲ ਖਸ਼ੋਗੀ ਹੱਤਿਆ ਕਾਂਡ ਵਿਚ ਨਵਾਂ ਖੁਲਾਸਾ ਹੋਇਆ ਹੈ। ਪ੍ਰੌਸੀਕਿਊਟਰ ਨੇ ਕਿਹਾ ਹੈ ਕਿ ਪੰਜ ਮੁਲਜ਼ਮਾ ਨੇ ਖਸ਼ੋਗੀ ਨੂੰ ਨਸ਼ੀਲੀ ਦਵਾਈ ਦਿਤੀ ਅਤੇ ਉਨ੍ਹਾਂ ਦੇ ਸ਼ਰੀਰ ਦੇ ਟੁਕੜੇ-ਟੁਕੜੇ ਕੀਤੇ। ਖਸ਼ੋਗੀ ਹੱਤਿਆ ਕਾਂਡ ਵਿਚ ਸਊਦੀ ਕਰਾਉਨ ਪ੍ਰਿੰਸ ਨੂੰ ਮੁਲਜ਼ਮ ਨਹੀਂ ਬਣਾਇਆ ਗਿਆ ਹੈ। ਦੱਸ ਦਈਏ ਕਿ ਕਿ ਵਾਸ਼ਿੰਗਟਨ ਪੋਸਟ ਵਿਚ ਲਿਖਣ ਵਾਲੇ ਸਊਦੀ ਪੱਤਰਕਾਰ ਜਮਾਲ ਖਾਸ਼ੋਗੀ ਤੁਰਕੀ ਇਸਤਾਂਬੁਲ ਸਥਿਤ ਸਊਦੀ ਵਣਜ ਦੂਤਾਵਾਸ ਵਿਚ ਪਿਛਲੇ 2
Jamal Khasogi
ਅਕਤੂਬਰ ਨੂੰ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਦੇ ਨਹੀਂ ਵੇਖਿਆ ਗਿਆ।ਲੰਬੇ ਇੰਤਜਾਰ ਅਤੇ ਅੰਤਰਰਾਸ਼ਟਰੀ ਦਬਾਅ ਤੋਂ ਬਾਅਦ ਸਊਦੀ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਖਾਸ਼ੋਗੀ ਦੀ ਹੱਤਿਆ ਹੋ ਗਈ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਕਿਹਾ ਕਿ ਇਸਤਾਂਬੁਲ ਭੇਜੇ ਗਏ 15 ਲੋਕਾਂ ਦੇ ਦਲ ਦੇ ਕੋਲ ਕੈਂਚੀਆਂ ਅਤੇ ਸਿਰਿੰਜ ਸੀ। ਇਨ੍ਹਾਂ ਦਾ ਵਰਤੋਂ ਸਊਦੀ ਦੂਤਾਵਾਸ ਵਿਚ ਸ਼ਾਇਦ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਲਈ ਕੀਤਾ ਗਿਆ ਹੋਵੇਗਾ।
ਸਬਾਹ ਵਿਚ ਸਮਾਨ ਦੀ ਐਕਸਰੇ ਛਵੀਆਂ ਪ੍ਰਕਾਸ਼ਿਤ ਕੀਤੀ ਗਈਆਂ ਹਨ। ਸਬਾਹ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਊਦੀ ਦਲ ਦੇ ਨਾਲ ਆਏ ਸਾਮਾਨ ਨੂੰ ਦੋ ਜਹਾਜ਼ਾਂ ਵਿਚ ਭਰਿਆ ਗਿਆ ਸੀ ਜੋ 2 ਅਕਤੂਬਰ ਨੂੰ ਅੰਤਰਰਾਸ਼ਟਰੀ ਸਮੇਂ ਮੁਤਾਬਕ 1520 ਵਜੇ ਅਤੇ 1946 ਵਜੇ ਰਿਆਦ ਤੋਂ ਰਵਾਨਾ ਹੋਇਆ ਸੀ। ਰਿਪੋਰਟ ਦੇ ਅਨੁਸਾਰ ਇਸ ਸਾਮਾਨ ਵਿਚ 10 ਫੋਨ , ਪੰਜ ਵਾਕੀ-ਟਾਕੀ, ਇੰਟਰਕਾਮ, ਦੋ ਸਿਰਿੰਜ, ਦੋ ਡਿਫਾਇਬਰਿਲੇਟਰ, ਇਕ ਸਿਗਨਲ ਜਾਮ ਕਰਨ ਦੀ ਮਸ਼ੀਨ ਅਤੇ ਕਈ ਸਟੇਪਲਰ ਅਤੇ ਕੈਂਚੀਆਂ ਸਨ।
ਸਊਦੀ ਟੀਮ ਦਾ ਅਗਵਾਈ ਮਾਹਰ ਅਬਦੁਲ ਅਜੀਜ ਮੁਤਰਿਬ ਕਰ ਰਹੇ ਸਨ। ਤੁਰਕ ਮੀਡੀਆ ਨੇ ਉਨ੍ਹਾਂ ਨੂੰ ਖਾਸ਼ੋਗੀ ਦੀ ਹੱਤਿਆ ਦੀ ਮੁਹਿਮ ਦਾ ਪ੍ਰਮੁੱਖ ਕਰਾਰ ਦਿਤਾ ਹੈ ।