
ਅਮਰੀਕਾ ਦੇ ਕੈਲੀਫੋਰਨੀਆ ਦੀ ਭਿਆਨਕ ਅੱਗ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਹੁਣ ਕੈਲੀਫੋਰਨੀਆ ਦੇ ਬੂਟੇ ਕਾਊਂਟੀ ਇਲਾਕੇ 'ਚ ਲੱਗੀ ਭਿਆਨਕ ਅੱਗ ਨਾਲ...
ਕੈਲੀਫੋਰਨੀਆ (ਭਾਸ਼ਾ): ਅਮਰੀਕਾ ਦੇ ਕੈਲੀਫੋਰਨੀਆ ਦੀ ਭਿਆਨਕ ਅੱਗ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਹੁਣ ਕੈਲੀਫੋਰਨੀਆ ਦੇ ਬੂਟੇ ਕਾਊਂਟੀ ਇਲਾਕੇ 'ਚ ਲੱਗੀ ਭਿਆਨਕ ਅੱਗ ਨਾਲ ਹੁਣ ਤੱਕ 56 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਅਜੇ ਵੀ ਸੈਂਕੜੇ ਲੋਕ ਲਾਪਤਾ ਹਨ ਅਤੇ ਇਸ ਭਿਆਨਕ ਅੱਗ ਦੇ ਕਾਰਨ ਹਜ਼ਾਰਾਂ ਲੋਕ ਅਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚ ਗਏ ਹਨ।
California
ਕੈਲੀਫੋਰਨੀਆ ਦੇ ਫਾਇਰ ਬ੍ਰਿਗੇਡਜ਼ ਮੁਤਾਬਕ ਅੱਗ ਨੇ ਉੱਤਰੀ ਕੈਲੀਫੋਰਨੀਆ ਦੇ 1 ਲੱਖ 11 ਹਜ਼ਾਰ ਏਕੜ ਤੋਂ ਵੱਧ ਥਾਵਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ ਹੈ।ਇਸ ਭਿਆਨਕ ਅੱਗ ਨਾਲ ਪੈਰਾਡਾਈਜ਼ ਇਲਾਕਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਚੁੱਕਿਆ ਹੈ। ਇਸੇ ਕਾਰਨ ਇਸ ਸ਼ਹਿਰ ਦੀਆਂ 7200 ਦੇ ਕਰੀਬ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਹਨ।ਇਸ ਅੱਗ ਦੌਰਾਨ ਹਾਲੀਵੁੱਡ ਐਕਟਰ ਮਾਈਲੀ ਸਾਇਰਸ ਅਤੇ ਜ਼ੈਰਾਰਡ ਬਟਲਰ ਦੇ ਘਰ ਵੀ ਸੜ ਕੇ ਸੁਆਹ ਹੋ ਗਏ ਹਨ।
California
ਇਸ ਇਲਾਕੇ ਵਿਚ ਵੀ ਕੁਝ ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਕੈਲੀਫੋਰਨੀਆ ਵਿਚ ਇਸ ਸਮੇਂ ਤਿੰਨ ਵੱਡੀਆਂ ਜੰਗਲੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਸੱਭ ਤੋਂ ਵੱਧ ਨੁਕਸਾਨ ਨਾਰਥ ਕੈਲੀਫੋਰਨੀਆ ਦੇ ਬੂਟੇ ਕਾਊਂਟੀ ਇਲਾਕੇ 'ਚ ਹੋਇਆ ਹੈ। ਦੱਸ ਦਈਏ ਕਿ ਇਨ੍ਹਾਂ ਵਿਚ ਘਰ, ਸਟੋਰ, ਪਲਿਸ ਸਟੇਸ਼ਨ, ਚਰਚ, ਕਾਰਾਂ ਅਤੇ ਹੋਰ ਵੱਡੀਆਂ ਇਮਾਰਤਾਂ ਵੀ ਸ਼ਾਮਲ ਸਨ। ਅਮਰੀਕਾ ਦੇ ਇਤਿਹਾਸ ਵਿਚ ਇਹ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਭਿਆਨਕ ਅੱਗ ਸਾਬਿਤ ਹੋਈ ਹੈ।
California Fire
ਇਸੇ ਤਰ੍ਹਾਂ ਦੱਖਣੀ ਕੈਲੀਫੋਰਨੀਆ ਵਿਚ ਵੀ 83 ਹਜ਼ਾਰ 275 ਏਕੜ ਇਲਾਕਾ ਅੱਗ ਦੀ ਲਪੇਟ ਵਿਚ ਆ ਗਿਆ ਹੈ।ਇਨ੍ਹਾਂ ਅੱਗਾਂ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਜਾ ਰਹੀ ਹੈ।