
ਬੀਐਮਸੀ ਦੇ ਆਪਦਾ ਪ੍ਰਬੰਧਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਤਿੰਨ ਵਿਅਕਤੀਆਂ ਨੂੰ ਕੱਢਿਆ ਜਦਕਿ ਇਕ ਵਿਅਕਤੀ ਲਾਪਤਾ ਹੈ।
ਮੁੰਬਈ , (ਭਾਸ਼ਾ ) : ਮੁੰਬਈ ਵਿਖੇ ਅੰਧੇਰੀ ਦੇ ਉਪ-ਨਗਰ ਇਲਾਕੇ ਵਿਚ ਵੀਰਾ ਦੇਸਾਈ ਰੋਡ ਸਥਿਤ ਇਕ ਬਹੁਮੰਜ਼ਲਾ ਇਮਾਰਤ ਵਿਚ ਕੱਲ ਸ਼ਾਮ ਅੱਗ ਲਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਫਾਇਰ ਵਿਭਾਗ ਵੱਲੋਂ ਇਹ ਜਾਣਕਾਰੀ ਦਿਤੀ ਗਈ। ਬੀਐਮਸੀ ਦੇ ਆਪਦਾ ਪ੍ਰਬੰਧਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਤਿੰਨ ਵਿਅਕਤੀਆਂ ਨੂੰ ਕੱਢਿਆ ਜਦਕਿ ਇਕ ਵਿਅਕਤੀ ਲਾਪਤਾ ਹੈ।
ਉਨ੍ਹਾਂ ਦੱਸਿਆ ਕਿ ਅੱਗ ਰਾਤ ਅੱਠ ਵੱਜ ਕੇ 21 ਮਿੰਟ ਤੇ 21 ਮੰਜ਼ਲਾ ਇਮਾਰਤ ਦੀ ਪੰਜਵੀ ਅਤੇ ਛੇਵੀਂ ਮੰਜ਼ਲ ਤੇ ਲਗੀ। ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਦੇ ਲਿਹਾਜ ਤੇ ਚੌਥੀ ਅਤੇ ਸੱਤਵੀ ਮੰਜ਼ਲ ਨੂੰ ਖਾਲੀ ਕਰਾ ਲਿਆ ਗਿਆ। ਅੱਗ ਬੁਝਾਉਣ ਲਈ ਫਾਇਰ ਵਿਭਾਗ ਦੀਆਂ ਪੰਜ ਗੱਡੀਆਂ ਅਤੇ ਚਾਰ ਵੱਡੇ ਟੈਂਕਰ ਲਗਾਏ ਗਏ ਹਨ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਅੱਗ ਲਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਚਲ ਸਕਿਆ ਹੈ।