ਚੀਨ ਅਤੇ ਰੂਸ ਦੇ ਵਿਰੁਧ ਯੁੱਧ ਵਿਚ ਹਾਰ ਸਕਦਾ ਹੈ ਅਮਰੀਕਾ: ਸੰਸਦੀ ਪੈਨਲ 
Published : Nov 15, 2018, 10:33 am IST
Updated : Nov 15, 2018, 10:33 am IST
SHARE ARTICLE
Parliamentary panel
Parliamentary panel

ਅਮਰੀਕਾ ਦੇ ਸੰਸਦੀ ਪੈਨਲ ਨੇ ਬੁੱਧਵਾਰ ਨੂੰ ਜਾਰੀ ਅਪਣੀ ਇਕ ਰਿਪੋਰਟ ਵਿਚ ਦੱਸਿਆ ਹੈ ਕਿ ਅਮਰੀਕਾ ਰਾਸ਼ਟਰੀ ਸੁਰੱਖਿਆ ਅਤੇ ਫੌਜੀ ਸੰਕਟਾਂ ਦਾ ਸਾਹਮਣਾ ਕਰ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਸੰਸਦੀ ਪੈਨਲ ਨੇ ਬੁੱਧਵਾਰ ਨੂੰ ਜਾਰੀ ਅਪਣੀ ਇਕ ਰਿਪੋਰਟ ਵਿਚ ਦੱਸਿਆ ਹੈ ਕਿ ਅਮਰੀਕਾ ਰਾਸ਼ਟਰੀ ਸੁਰੱਖਿਆ ਅਤੇ ਫੌਜੀ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਰੂਸ ਅਤੇ ਚੀਨ ਦੇ ਵਿਰੁਧ ਹੋਣ ਵਾਲੀ ਲੜਾਈ ਵਿਚ ਹਾਰ ਸਕਦਾ ਹੈ। ਦੱਸ ਦਈਏ ਕਿ ਕਾਂਗਰਸ ਨੇ ਰਾਸ਼ਟਰੀ ਰੱਖਿਆ ਰਣਨੀਤੀ ਕਮਿਸ਼ਨ ਨੂੰ ਇਹ ਜ਼ਿੰਮੇਦਾਰੀ ਦਿਤੀ ਹੈ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਾਸ਼ਟਰੀ ਰੱਖਿਆ ਰਣਨੀਤੀ (ਐਨਡੀਐਸ) ਦੀ ਜਾਂਚ ਕਰਨ।

Amrieca Russe And Chiana America Russia And china

ਜ਼ਿਕਰਯੋਗ ਹੈ ਕਿ ਟਰੰਪ ਦੀ ਇਹ ਨੀਤੀ ਮਾਸਕੋ ਅਤੇ ਬੀਜਿੰਗ ਦੇ ਨਾਲ ਸ਼ਕਤੀ ਪਾਉਣ ਦੀ ਨਵੀਂ ਹੋੜ ਨੂੰ ਅੰਡਰਲਾਈਨ ਕਰਦੀ ਹੈ। ਡੈਮੋਕਰੈਟਿਕ ਅਤੇ ਰਿਪਬਲਿਕ ਪਾਰਟੀ ਦੇ ਦਰਜਨਾਂ ਸਾਬਕਾ ਅਧਿਕਾਰੀਆਂ  ਦੇ ਇਸ ਪੈਨਲ ਨੇ ਪਾਇਆ ਕਿ ਇਕ ਤਰਫ ਜਿੱਥੇ ਅਮਰੀਕੀ ਫੌਜ ਬਜਟ ਵਿਚ ਕਟੌਤੀ ਦਾ ਸਾਮਣਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਸਹੂਲਤਾਂ ਵਿਚ ਕਮੀ ਆ ਰਹੀ ਹੈ।

ਉਥੇ ਹੀ ਚੀਨ ਅਤੇ ਰੂਸ ਵਰਗੇ ਦੇਸ਼ ਅਮਰੀਕੀ ਤਾਕਤ ਦੇ ਨਾਲ ਸੰਤੁਲਨ ਕਾਇਮ ਕਰਨ ਲਈ ਅਪਣੀ ਸ਼ਕਤੀ ਵਧਾ ਰਹੇ ਹਨ। ਦੂਜੇ ਪਾਸੇ ਕਮਿਸ਼ਨ ਦਾ ਕਹਿਣਾ ਹੈ ਕਿ ਅਮਰੀਕਾ ਦੀ ਫੌਜੀ ਉੱਤਮਤਾ, ਜੋ ਦੁਨੀਆ ਵਿਚ ਉਸ ਦੀ ਤਾਕਤ ਦਾ ਲੋਹਾ ਮਨਵਾਉਂਦੀ ਹੈ ਅਤੇ ਰਾਸ਼ਟਰੀ ਸੁਰੱਖਿਆ, ਬਹੁਤ ਖਤਰਨਾਕ ਡਿਗਰੀ ਤੱਕ ਖ਼ਰਾਬ ਹੋਈ ਹੈ।ਪੈਨਲ ਨੇ ਮਨਿਆ ਹੈ ਕਿ ਇਸ ਸਦੀ ਵਿਚ ਅਤਿਵਾਦ ਦੇ ਖਿਲਾਫ ਲੜਾਈ 'ਤੇ ਅਮਰੀਕਾ ਦਾ ਧਿਆਨ ਕੇਂਦਰਤ ਹੋਣ ਨਾਲ ਉਹ ਲੜਾਈ  ਦੇ ਹੋਰ ਖੇਤਰਾਂ ਜਿਵੇਂ ਮਿਸਾਇਲ ਰੱਖਿਆ ਸਾਇਬਰ ਅਤੇ ਅਕਾਸ਼ ਮੁਹਿਮ ਦੇ ਨਾਲ ਹੋਰ ਖੇਤਰਾਂ ਵਿਚ ਪਿੱਛੇ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement