
ਫੇਸਬੁੱਕ ਦੇ ਮੁਖੀ ਮਾਰਕ ਜ਼ੁਕਰਬਰਗ ਨੇ ਵੀਰਵਾਰ ਨੂੰ ਅਪਣੇ ਕਰਮਚਾਰੀਆਂ ਦੇ ਨਾਲ ਇਕ ਟਾਊਨਹਾਲ ਮੀਟਿੰਗ ਕੀਤੀ ਸੀ।
ਵਾਸ਼ਿੰਗਟਨ: ਫੇਸਬੁੱਕ ਦੇ ਮੁਖੀ ਮਾਰਕ ਜ਼ੁਕਰਬਰਗ ਨੇ ਵੀਰਵਾਰ ਨੂੰ ਅਪਣੇ ਕਰਮਚਾਰੀਆਂ ਦੇ ਨਾਲ ਇਕ ਟਾਊਨਹਾਲ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿਚ ਦੁਨੀਆ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਮਾਰਕ ਜ਼ੁਕਰਬਰਗ ਨੇ ਅਪਣੀ ਜਾਇਦਾਦ ਨੂੰ ਲੈ ਕੇ ਇਹ ਹੈਰਾਨ ਕਰ ਦੇਣ ਵਾਲੀ ਗੱਲ ਕਹੀ। 70 ਅਰਬ ਡਾਲਰ ਦੀ ਜਾਇਦਾਦ ਦੇ ਮਾਲਕ ਜ਼ੁਕਰਬਰਗ ਨੇ ਕਿਹਾ ਕਿ ਕਿਸੇ ਕੋਲ ਵੀ ਇੰਨੀ ਜਾਇਦਾਦ ਰੱਖਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।
Mark Zuckerberg
ਉਹਨਾਂ ਨੇ ਕਿਹਾ ਕਿ ‘ਮੇਰੇ ਕੋਲ ਕੋਈ ਸਕੇਲ ਨਹੀਂ ਹੈ ਕਿ ਕਿਸੇ ਕੋਲ ਕਿੰਨੀ ਜਾਇਦਾਦ ਹੋਣੀ ਚਾਹੀਦੀ ਹੈ ਪਰ ਇਕ ਮੰਜ਼ਿਲ ‘ਤੇ ਪਹੁੰਚਣ ਤੋਂ ਬਾਅਦ ਕਿਸੇ ਕੋਲ ਵੀ ਇੰਨਾ ਪੈਸਾ ਰੱਖਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ’। ਫੇਸਬੁੱਕ ਨੇ ਜ਼ੁਕਰਬਰਗ ਅਤੇ ਕੰਪਨੀ ਦੇ ਕਰਮਚਾਰੀਆਂ ਵਿਚਕਾਰ ਹੋਈ ਇਸ ਗੱਲਬਾਤ ਨੂੰ ਜਨਤਕ ਕਰਨ ਦਾ ਫੈਸਲਾ ਲਿਆ। ਕੰਪਨੀ ਨੇ ਆਮਤੌਰ ‘ਤੇ ਇਸ ਨਿੱਜੀ ਹਫ਼ਤਾਵਾਰੀ ਸਵਾਲ-ਜਵਾਬ ਸੈਸ਼ਨ ਨੂੰ ਜਨਤਕ ਕਰਨ ਦਾ ਫੈਸਲਾ ਉਸ ਸਮੇਂ ਕੀਤਾ, ਜਦੋਂ ‘ਦ ਵਰਜ਼’ ਨੇ ਪੁਰਾਣੀ ਗੱਲਬਾਤ ਨੂੰ ਲੀਕ ਕਰ ਦਿੱਤਾ।
Facebook
ਇਸ ਲੀਕ ਕੀਤੀ ਗਈ ਗੱਲਬਾਤ ਵਿਚ ਜ਼ੁਕਰਬਰਗ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਐਲੀਜ਼ਾਬੇਥ ਵਾਰੇਨ ਦੇ ਬਿੱਗ ਟੈਕ ਕੰਪਨੀਆਂ ਨੂੰ ਤੋੜਨ ਦੇ ਬਿਆਨ ਦਾ ਵਿਰੋਧ ਕੀਤਾ ਸੀ। ਜ਼ੁਕਰਬਰਗ ਨੇ ਕਿਹਾ ਕਿ ‘ਮੈਂ ਅਤੇ ਮੇਰੀ ਪਤਨੀ ਪ੍ਰੇਸੀਲਿਆ ਚਾਨ ਨੇ ਇਹ ਤੈਅ ਕੀਤਾ ਹੈ ਕਿ ਅਸੀਂ ਅਪਣੀ ਕਮਾਈ ਦਾ ਜ਼ਿਆਦਾਤਰ ਹਿੱਸਾ ਦਾਨ ਕਰ ਦੇਵਾਂਗੇ, ਹਾਲਾਂਕਿ ਬਹੁਤ ਲੋਕਾਂ ਨੂੰ ਇਹ ਵੀ ਕਾਫ਼ੀ ਨਹੀਂ ਲੱਗਦਾ ਹੈ’।
Tik-Tok Instagram
ਇਸ ਤੋਂ ਇਲਾਵ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਦਾ ਇਕ ਆਡੀਓ ਕਲਿੱਪ ਲੀਕ ਹੋਇਆ ਹੈ। ਇਸ ਆਡੀਓ ਤੋਂ ਪਤਾ ਚੱਲਿਆ ਹੈ ਕਿ ਉਹ ਚੀਨੀ ਵੀਡੀਓ ਸ਼ੇਅਰਿੰਗ ਪਲੇਟਫਾਰਮ ਟਿਕਟਾਕ ਨੂੰ ਇੰਸਟਾਗ੍ਰਾਮ ਤੋਂ ਵੀ ਵਧੀਆ ਮੰਨਦੇ ਹਨ। ਖ਼ਬਰਾਂ ਮੁਤਾਬਕ ਅੰਦਰੂਨੀ ਮੀਟਿੰਗ ਦੌਰਾਨ ਜ਼ੁਕਰਬਰਗ ਨੇ ਕਿਹਾ ਕਿ ਟਿਕਟਾਕ ਕਾਫ਼ੀ ਵਧੀਆ ਕਰ ਰਿਹਾ ਹੈ ਖ਼ਾਸ ਕਰ ਭਾਰਤ ਵਿਚ, ਜਿੱਥੇ ਅਜਿਹਾ ਲੱਗਦਾ ਹੈ ਕਿ ਇਹ ਇੰਸਟਾਗ੍ਰਾਮ ਤੋਂ ਵੀ ਅੱਗੇ ਨਿਕਲ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।