
ਦੁਨੀਆ ਵਿਚ ਲੋਕ ਕਈ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਜਿਸ ਰੋਗ ਦੇ ਬਾਰੇ ਦੱਸ ਰਹੇ ਹਾਂ ਸ਼ਾਇਦ ਹੀ ਤੁਸੀਂ ਉਸ ਬਾਰੇ ਸੁਣਿਆ ਜਾਂ..
ਬੀਜਿੰਗ : ਦੁਨੀਆ ਵਿਚ ਲੋਕ ਕਈ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਜਿਸ ਰੋਗ ਦੇ ਬਾਰੇ ਦੱਸ ਰਹੇ ਹਾਂ ਸ਼ਾਇਦ ਹੀ ਤੁਸੀਂ ਉਸ ਬਾਰੇ ਸੁਣਿਆ ਜਾਂ ਪੜ੍ਹਿਆ ਹੋਵੇਗਾ। ਇਹ ਮਾਮਲਾ ਚੀਨ ਦਾ ਹੈ। ਇੱਥੇ ਇਕ ਸ਼ਖਸ ਦੇ ਮੂੰਹ ਦੀ ਬਜਾਏ ਨੱਕ ਵਿਚ ਹੀ ਦੰਦ ਉੱਗਣ ਲੱਗਾ ਸੀ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਕਿਸੇ ਚੀਜ਼ ਨੇ ਸ਼ਖਸ ਦੀ ਸਾਹ ਲੈਣ ਦੀ ਸਮਰੱਥਾ ਨੂੰ ਰੋਕ ਦਿੱਤਾ। ਸ਼ਖਸ ਆਪਣੀ ਸਮੱਸਿਆ ਲੈ ਕੇ ਡਾਕਟਰ ਕੋਲ ਗਿਆ ਤਾਂ ਉੱਥੇ ਪਤਾ ਚੱਲਿਆ ਕਿ ਅਜਿਹਾ ਉਸ ਦੇ ਨੱਕ ਦੇ ਅੰਦਰ ਇਕ ਦੰਦ ਉੱਗਣ ਕਾਰਨ ਹੋਇਆ ਸੀ।
zhang binsheng
ਚੀਨ ਦੇ ਝਾਂਗ ਬਿੰਸੇਂਗ (Zhang Binsheng) ਨੂੰ 3 ਮਹੀਨੇ ਤੋਂ ਆਪਣੇ ਨੱਕ ਜ਼ਰੀਏ ਸਾਹ ਲੈਣ ਵਿਚ ਸਮੱਸਿਆ ਹੋ ਰਹੀ ਸੀ। ਫਿਰ ਉਸ ਨੇ ਡਾਕਟਰਾਂ ਨੂੰ ਦਿਖਾਉਣ ਦਾ ਫੈਸਲਾ ਲਿਆ। ਝਾਂਗ ਨੇ ਡਾਕਟਰਾਂ ਨੂੰ ਦੱਸਿਆ ਕਿ ਉਹ ਰਾਤ ਵੇਲੇ ਸੌਂ ਨਹੀਂ ਪਾਉਂਦਾ ਅਤੇ ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਹੁੰਦੀ ਹੈ। ਉਨ੍ਹਾਂ ਨੇ ਆਪਣੀ ਨੱਕ ਵਿਚੋਂ ਲਗਾਤਾਰ ਗੰਧ ਆਉਣ ਦੀ ਵੀ ਸ਼ਿਕਾਇਤ ਕੀਤੀ। ਡਾਕਟਰਾਂ ਨੇ ਉਸ ਨੂੰ ਐਕਸ ਰੇਅ ਕਰਾਉਣ ਦੀ ਸਲਾਹ ਦਿੱਤੀ।
zhang binsheng
ਜਦੋਂ ਐਕਸ ਰੇਅ ਦੀ ਰਿਪੋਰਟ ਆਈ ਤਾਂ ਝਾਂਗ ਆਪਣੀ ਨੱਕ ਦੀ ਨਲੀ ਦੇ ਪਿੱਛੇ ਉੱਚ ਘਣਤਾ ਵਾਲਾ ਪਰਛਾਵਾਂ ਦੇਖ ਕੇ ਹੈਰਾਨ ਰਹਿ ਗਿਆ। ਡਾਕਟਰਾਂ ਦਾ ਮੰਨਣਾ ਸੀ ਕਿ ਇਹ ਪਰਛਾਵਾਂ ਝਾਂਗ ਦੀ ਨੱਕ ਵਿਚ ਉੱਗ ਆਏ ਦੰਦ ਦਾ ਸੀ, ਜੋ ਇਕ ਹਾਦਸੇ ਦੇ ਕਾਰਨ ਉਸ ਦੀ ਨੱਕ ਵਿਚ ਉੱਗ ਆਇਆ ਸੀ। ਰਿਪੋਰਟ ਮੁਤਾਬਕ ਜਦੋਂ ਝਾਂਗ 10 ਸਾਲ ਦਾ ਸੀ ਉਦੋਂ ਉਹ ਇਕ ਮਾਲ ਦੀ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਪਿਆ ਸੀ। ਉਸ ਦੇ ਦੋ ਦੰਦ ਟੁੱਟੇ ਸਨ ਪਰ ਹਾਦਸੇ ਦੇ ਬਾਅਦ ਸਿਰਫ ਇਕ ਟੁੱਟੇ ਹੋਏ ਦੰਦ ਨੂੰ ਲੱਭਿਆ ਜਾ ਸਕਿਆ ਸੀ।
zhang binsheng
ਡਾਕਟਰਾਂ ਦੇ ਮੁਤਾਬਕ ਅਜਿਹਾ ਲੱਗਦਾ ਹੈ ਕਿ ਦੂਜਾ ਦੰਦ ਕਿਸੇ ਤਰ੍ਹਾਂ ਜੜ ਤੋਂ ਉਖੜ ਗਿਆ ਅਤੇ ਉਸ ਦੇ ਨੱਕ ਦੇ ਅੰਦਰ ਉੱਗ ਗਿਆ। ਇਸ ਗੱਲ 'ਤੇ ਦੋ ਦਹਾਕਿਆਂ ਤੱਕ ਨਾਂ ਤਾਂ ਝਾਂਗ ਨੇ ਅਤੇ ਨਾ ਹੀ ਉਸ ਦੇ ਪਰਿਵਾਰ ਨੇ ਧਿਆਨ ਦਿੱਤਾ। ਅੱਜ ਝਾਂਗ ਦੀ ਉਮਰ 30 ਸਾਲ ਹੋ ਚੁੱਕੀ ਹੈ।ਭਾਵੇਂਕਿ 30 ਮਿੰਟ ਦੀ ਸਰਜਰੀ ਦੇ ਬਾਅਦ ਝਾਂਗ ਦੀ ਨੱਕ ਤੋਂ ਇਕ ਸੈਂਟੀਮੀਟਰ ਲੰਬੇ ਦੰਦ ਨੂੰ ਕੱਢਿਆ ਗਿਆ, ਜਿਸ ਮਗਰੋਂ ਉਸ ਨੇ ਸੁੱਖ ਦਾ ਸਾਹ ਲਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।