ਹੁਣ ਚਾਈਨੀਜ਼ ਭਾਸ਼ਾ ਵਿਚ ਵੀ ਰਿਲੀਜ਼ ਹੋਵੇਗੀ ਫ਼ਿਲਮ 'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫ਼ਕੀਰ'
Published : Oct 21, 2019, 12:06 pm IST
Updated : Oct 21, 2019, 2:43 pm IST
SHARE ARTICLE
Film actor Gulzar Inder Chahal
Film actor Gulzar Inder Chahal

ਇਹ ਫ਼ਿਲਮ 21 ਜੂਨ ਨੂੰ ਦੁਨੀਆ ਭਰ 'ਚ ਰੀਲੀਜ਼ ਹੋਈ ਸੀ। 

ਜਲੰਧਰ:ਪੰਜਾਬੀ ਫ਼ਿਲਮਾਂ ਤੋਂ ਅਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸ਼ਾਹੀ ਸ਼ਹਿਰ ਪਟਿਆਲਾ ਵਾਸੀ ਪੰਜਾਬੀ ਅਦਾਕਾਰ ਗੁਲਜ਼ਾਰ ਇੰਦਰ ਚਾਹਲ ਇਹਨੀਂ ਦਿਨੀਂ ਹਾਲੀਵੁੱਡ ਅਤੇ ਬਾਲੀਵੁੱਡ ਵਿਚ ਧੂਮ ਮਚਾ ਰਹੇ ਹਨ। ਇਹ ਬਹੁਤ ਮਾਣ ਦੀ ਗੱਲ ਹੈ ਕਿ ਗੁਲਜ਼ਾਰ ਚਾਹਲ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਹਿਲੇ ਅਜਿਹੇ ਨੌਜਵਾਨ ਹਨ, ਜੋ ਕਿ ਹਾਲੀਵੁੱਡ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। 

GulzarGulzar Inder Chahal 

ਗੁਲਜ਼ਾਰ ਇੰਦਰ ਚਾਹਲ ਅਪਣੀ ਪਹਿਲੀ ਹਾਲੀਵੁੱਡ ਫ਼ਿਲਮ 'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫ਼ਕੀਰ' ਲੈ ਕੇ ਆਏ ਹਨ। ਇਹ ਫ਼ਿਲਮ 21 ਜੂਨ ਨੂੰ ਦੁਨੀਆ ਭਰ 'ਚ ਰੀਲੀਜ਼ ਹੋਈ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਅਪਣੇ ਇੰਨੇ ਛੋਟੇ ਜਿਹੇ ਕਰੀਅਰ 'ਚ ਹਾਲੀਵੁਡ ਫ਼ਿਲਮ ਬਣਾਈ। 21 ਜੂਨ ਨੂੰ ਹਾਲੀਵੁਡ ਫ਼ਿਲਮ 'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫ਼ਕੀਰ' ਦੁਨੀਆਂ ਭਰ ਦੇ 2000 ਸ਼ਹਿਰਾਂ 'ਚ ਰੀਲੀਜ਼ ਹੋ ਗਈ।

PhotoPhoto

ਇਹ ਫ਼ਿਲਮ ਅੰਗਰੇਜ਼ੀ, ਤਾਮਿਲ ਅਤੇ ਫ਼ਰੈਂਚ ਤਿੰਨ ਭਾਸ਼ਾਵਾਂ 'ਚ ਰੀਲੀਜ਼ ਹੋਈ ਹੈ। ਪਰ ਹੁਣ ਇਹ ਫ਼ਿਲਮ ਚਾਈਨੀਜ਼ ਭਾਸ਼ਾ ਵਿਚ ਵੀ 29 ਨਵੰਬਰ ਨੂੰ ਮੈਗਾ ਚਾਈਨਾ 7000 ਸਕ੍ਰੀਨਾਂ ਤੇ ਰਿਲੀਜ਼ ਹੋੋਵੇਗੀ। ਇਸ ਵਿਚ ਸਾਰੇ ਡਾਇਲਾਗ ਚਾਈਨੀਜ਼ ਭਾਸ਼ਾ ਵਿਚ ਹੋਣਗੇ। ਹਾਲੀਵੁੱਡ ਫ਼ਿਲਮ ‘ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫ਼ਕੀਰ’ ਭਾਰਤ ਸਮੇਤ 163 ਦੇਸ਼ਾਂ ਵਿੱਚ 21 ਜੂਨ ਨੂੰ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਪਾਲੀਵੁੱਡ ਅਦਾਕਾਰ ਗੁਲਜ਼ਾਰ ਇੰਦਰ ਚਾਹਲ ਅਤੇ ਸੌਰਵ ਗੁਪਤਾ ਦੀ ਪ੍ਰੋਡਕਸ਼ਨ ਨੇ ਬਣਾਇਆ ਹੈ, ਜਦੋਂ ਕਿ ਕੈਨ ਸਕਾਟ ਵੱਲੋਂ ਇਸ ਫ਼ਿਲਮ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ।  

GulzarGulzar Inder Chahal ਫਿਲਮ ਤੇ ਲਗਭਗ 125 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਕਹਾਣੀ ਵਿਚ ਮੋਡ ਅਤੇ ਟਵਿਸਟ ਹੈ ਇਹ ਫ਼ਿਲਮ ਹਾਲੀਵੁੱਡ ਹੈ ਅਤੇ ਕਈ ਦੇਸ਼ਾਂ ਦਾ ਸਫਰ ਕਰਨ ਵਾਲੀ ਹੈ। ਇਸ ਵਿਚ ਇੰਡੋ-ਬੈਲਜ਼ੀਅਮ ਇਟਾਲਿਅਨ ਸਟਾਰਸ ਹੋਣਗੇ। ਫਿਲਮ ਵਿਚ ਬੇਰੇਨਿਸ, ਬਰਖੰਡ ਅਬਦੀ, ਏਬੇਲ ਜਾਫਰੀ ਅਤੇ ਏਰਿਨ ਮੋਰਿਆਰਿਟੀ ਵਰਗੇ ਸਟਾਰਸ ਸ਼ਾਮਲ ਹਨ। ਦਸ ਦਈਏ ਕਿ ਧਨੁਸ਼ ਦੀ ਇਹ ਫ਼ਿਲਮ ਰੋਮੇਨ ਪੋਰਟੋਲਸ ਦੇ ਇਸ ਨਾਮ ਦੇ ਨਾਵਲ ਤੇ ਅਧਾਰਿਤ ਹੈ।

GulzarGulzar Inder Chahal ਇਸ ਵਿਚ ਧਨੁਸ਼ ਅਪਣੀ ਮਾਂ ਦੀ ਮੌਤ ਤੋਂ ਬਾਅਦ ਅਪਣੇ ਪਿਤਾ ਨੂੰ ਲੱਭਣ ਲਈ ਇਕ ਅਸਾਧਰਣ ਯਾਤਰਾ ਲਈ ਨਿਕਲਦਾ ਹੈ। ਪਿਤਾ ਦੀ ਤਲਾਸ਼ ਦਾ ਸਫਰ ਇਸ ਫਕੀਰ ਨੂੰ ਬ੍ਰੁਸੇਲਸ, ਰੋਮ, ਪੈਰਿਸ ਅਤੇ ਭਾਰਤ ਵਰਗੀਆਂ ਕਈ ਥਾਵਾਂ ਤੇ ਲੈ ਜਾਂਦੀ ਹੈ ਜਿੱਥੇ ਉਸ ਨੂੰ ਇਕ ਲੜਕੀ ਨਾਲ ਪ੍ਰੇਮ ਹੋ ਜਾਂਦਾ ਹੈ।

ਫਿਲਮ ਦੇ ਡਾਇਰੈਕਟਰ ਕੇਨ ਸਟਾਕ ਨੇ ਕਿਹਾ ਕਿ ਇਸ ਫ਼ਿਲਮ ਦੀ ਖਾਸ ਗੱਲ ਇਹ ਹੈ ਕਿ ਉਹਨਾਂ ਨੂੰ ਧਨੁਸ਼ ਵਰਗੇ ਵੱਡੇ ਅਦਾਕਾਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ ਜੋ ਕਿ ਭਾਰਤ ਵਿਚ ਇਕ ਵੱਡਾ ਅਦਾਕਾਰ ਹੈ। ਉਹ ਇਕ ਬਿਹਤਰੀਨ ਡਾਂਸਰ ਅਤੇ ਗਾਇਕ ਵੀ ਹੈ। ਉਸ ਦਾ ਡਾਂਸ ਕਰਨ ਅਤੇ ਚਲਣ ਦਾ ਅਪਣਾ ਹੀ ਇਕ ਸ਼ਾਨਦਾਰ ਤਰੀਕਾ ਹੈ। ਉਹ ਬਹੁਤ ਹੀ ਵਧੀਆ ਅਦਾਕਾਰ ਹੈ।

ਦਸ ਦਈਏ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ 2009 ਵਿਚ ਫਿ਼ਲਮ 'ਜੱਗ ਜਿਊਂਦਿਆਂ ਦੇ ਮੇਲੇ', 2011 ਵਿਚ 'ਆਈ ਐਮ ਸਿੰਘ' ਤੇ 'ਯਾਰਾ ਓ ਦਿਲਦਾਰਾ' ਅਤੇ 2013 ਵਿਚ ਫਿ਼ਲਮ 'ਇਸ਼ਕ ਗਰਾਰੀ' ਦਾ ਨਿਰਦੇਸ਼ਨ ਕੀਤਾ ਹੈ। ਇਸ ਤੋਂ ਇਲਾਵਾ 'ਦਿਲ ਤੈਨੂੰ ਕਰਦਾ ਏ ਪਿਆਰ' ਵਿਚ ਵੀ ਅਪਣੀ ਅਦਾਕਾਰੀ ਦਿਖਾ ਚੁੱਕੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement