ਅਪਣੇ ਵਿਦਾਇਗੀ ਭਾਸ਼ਣ ’ਚ ਬਾਈਡਨ ਨੇ ਅਮੀਰਾਂ ਤੋਂ ਲੋਕਤੰਤਰ ਨੂੰ ਖਤਰੇ ਦੀ ਦਿੱਤੀ ਚਿਤਾਵਨੀ
Published : Jan 16, 2025, 10:18 pm IST
Updated : Jan 16, 2025, 10:18 pm IST
SHARE ARTICLE
US President Joe Biden
US President Joe Biden

ਬਾਈਡਨ ਨੇ ਅਪਣੇ 15 ਮਿੰਟ ਦੇ ਭਾਸ਼ਣ ’ਚ ਸੱਤਾ ਦੇ ਸ਼ਾਂਤੀਪੂਰਨ ਬਦਲਾਅ ਲਈ ਇਕ ‘ਮਾਡਲ’ ਪੇਸ਼ ਕੀਤਾ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਬੁਧਵਾਰ ਨੂੰ ਰਾਸ਼ਟਰ ਦੇ ਨਾਂ ਅਪਣੇ ਵਿਦਾਇਗੀ ਭਾਸ਼ਣ ’ਚ ਦੇਸ਼ ’ਚ ਅਮੀਰ ਲੋਕਾਂ ਦੇ ਇਕ ਸਮੂਹ ਅਤੇ ਅਮਰੀਕੀਆਂ ਦੇ ਅਧਿਕਾਰਾਂ ਅਤੇ ਲੋਕਤੰਤਰ ਦੀ ਉਲੰਘਣਾ ਕਰਨ ਵਾਲੇ ‘ਟੈਕਨੋ-ਉਦਯੋਗਿਕ ਕੰਪਲੈਕਸ’ ਨੂੰ ਲੈ ਕੇ ਸਖ਼ਤ ਚਿਤਾਵਨੀ ਦਿਤੀ।

ਵ੍ਹਾਈਟ ਹਾਊਸ ਦੇ ਓਵਲ ਆਫਿਸ ਤੋਂ ਅਪਣੇ ਭਾਸ਼ਣ ਵਿਚ ਬਾਈਡਨ ਨੇ ਸੋਮਵਾਰ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੱਤਾ ਸੌਂਪਣ ਦੀ ਤਿਆਰੀ ਦੌਰਾਨ ਅਮਰੀਕਾ ਵਿਚ ਮੁੱਠੀ ਭਰ ਲੋਕਾਂ ਵਲੋਂ ਸ਼ਕਤੀ ਅਤੇ ਦੌਲਤ ਇਕੱਠੀ ਕਰਨ ਦੀ ਗੱਲ ਕੀਤੀ।

ਬਾਈਡਨ ਨੇ ਕਿਹਾ, ‘‘ਅੱਜ ਅਮਰੀਕਾ ’ਚ ਭਾਰੀ ਧਨ ਸ਼ਕਤੀ ਅਤੇ ਪ੍ਰਭਾਵ ਵਾਲਾ ਸਮੂਹ ਵਧ ਰਿਹਾ ਹੈ, ਜੋ ਸਾਡੇ ਪੂਰੇ ਲੋਕਤੰਤਰ, ਸਾਡੇ ਬੁਨਿਆਦੀ ਅਧਿਕਾਰਾਂ ਅਤੇ ਆਜ਼ਾਦੀ ਅਤੇ ਹਰ ਕਿਸੇ ਲਈ ਵਧਣ-ਫੁੱਲਣ ਦੇ ਉਚਿਤ ਮੌਕੇ ਲਈ ਖਤਰਾ ਹੈ।’’ ਕੁੱਝ ਅਮੀਰਾਂ ਦੇ ਹੱਥਾਂ ਵਿਚ ਸੱਤਾ ਦੇ ਖਤਰਨਾਕ ਕੇਂਦਰਿਤ ਹੋਣ ਵਲ ਧਿਆਨ ਖਿੱਚਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸੱਤਾ ਦੀ ਦੁਰਵਰਤੋਂ ਨੂੰ ਰੋਕਿਆ ਨਹੀਂ ਗਿਆ ਤਾਂ ਇਸ ਦੇ ਖਤਰਨਾਕ ਨਤੀਜੇ ਨਿਕਲ ਸਕਦੇ ਹਨ।

ਬਾਈਡਨ ਨੇ 1961 ’ਚ ਅਹੁਦਾ ਛੱਡਣ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਡਵਾਈਟ ਆਈਜ਼ਨਹਾਵਰ ਦੀ ਫੌਜੀ-ਉਦਯੋਗਿਕ ਕੰਪਲੈਕਸ ਬਾਰੇ ਚਿਤਾਵਨੀ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਮੈਂ ਤਕਨੀਕੀ-ਉਦਯੋਗਿਕ ਕੰਪਲੈਕਸਾਂ ਦੇ ਸੰਭਾਵਤ ਵਿਕਾਸ ਨੂੰ ਲੈ ਕੇ ਵੀ ਚਿੰਤਤ ਹਾਂ, ਜੋ ਸਾਡੇ ਦੇਸ਼ ਲਈ ਅਸਲ ਖਤਰਾ ਪੈਦਾ ਕਰ ਸਕਦੇ ਹਨ।’’ ਬਾਈਡਨ ਨੇ ਅਪਣੇ 15 ਮਿੰਟ ਦੇ ਭਾਸ਼ਣ ’ਚ ਸੱਤਾ ਦੇ ਸ਼ਾਂਤੀਪੂਰਨ ਬਦਲਾਅ ਲਈ ਇਕ ‘ਮਾਡਲ’ ਪੇਸ਼ ਕੀਤਾ ਅਤੇ ਟਰੰਪ ਦਾ ਨਾਂ ਲਏ ਬਿਨਾਂ ਅਪਣੇ ਉੱਤਰਾਧਿਕਾਰੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement