
ਕੁਲਭੂਸ਼ਣ ਜਾਧਵ ਮਾਮਲੇ ਵਿਚ ਪਾਕਿਸਤਾਨ ਕੌਮਾਂਤਰੀ ਅਦਾਲਤ ਦਾ ਫ਼ੈਸਲਾ ਲਾਗੂ ਕਰਨ ਦੇ ਲਈ ਵਚਨਬੱਧ ਹੈ। ਇਹ ਜਾਣਕਾਰੀ ਪਾਕਿਸਤਾਨ ਦੇ ਇੱਕ ਸੀਨੀਅਰ...
ਇਸਲਾਮਾਬਾਦ : ਕੁਲਭੂਸ਼ਣ ਜਾਧਵ ਮਾਮਲੇ ਵਿਚ ਪਾਕਿਸਤਾਨ ਕੌਮਾਂਤਰੀ ਅਦਾਲਤ ਦਾ ਫ਼ੈਸਲਾ ਲਾਗੂ ਕਰਨ ਦੇ ਲਈ ਵਚਨਬੱਧ ਹੈ। ਇਹ ਜਾਣਕਾਰੀ ਪਾਕਿਸਤਾਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ। ਸ਼ੁੱਕਰਵਾਰ ਨੂੰ ਪਾਕਿ ਦਾ ਇੱਕ ਵਫ਼ਦ ਮਾਮਲੇ ਦੀ ਕਾਰਵਾਈ ਵਿਚ ਹਿੱਸਾ ਲੈਣ ਦੇ ਲਈ ਹੇਗ ਰਵਾਨਾ ਹੋ ਗਿਆ। ਆਈਸੀਜੇ ਵਿਚ 18 ਫਰਵਰੀ ਤੋਂ ਕਾਰਵਾਈ ਸ਼ੁਰੂ ਹੋਵੇਗੀ।
Pakistan International Court
48 ਸਾਲਾ ਜਾਧਵ ਨੂੰ ਪਾਕਿਸਤਾਨ ਦੀ ਸੈਨਿਕ ਅਦਾਲਤ ਨੇ ਅਪ੍ਰੈਲ 2017 ਵਿਚ ਜਾਸੂਸੀ ਅਤੇ ਅੱਤਵਾਦ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਸੁਣਾਈ ਸੀ। ਉਸੇ ਸਾਲ ਮਈ ਵਿਚ ਭਾਰਤ ਨੇ ਆਈਸੀਜੇ ਵਿਚ ਪਾਕਿਸਤਾਨੀ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ। ਪਾਕਿਸਤਾਨ ਦੇ ਅਟਾਰਨੀ ਜਨਰਲ ਅਨਵਰ ਮੰਸੂਰ ਆਈਸੀਜੇ ਵਿਚ ਪਾਕਿਸਤਾਨੀ ਵਫ਼ਦ ਦੀ ਅਗਵਾਈ ਕਰਨਗੇ। ਮੁਹੰਮਦ ਫੈਜ਼ਲ ਵਿਦੇਸ਼ ਮੰਤਰਾਲੇ ਦੀ ਅਗਵਾਈ ਕਰਨਗੇ।
Pakistan International Court
ਆਈਸੀਜੇ ਨੇ ਹੇਗ ਵਿਚ 18 ਤੋਂ 21 ਫਰਵਰੀ ਤੱਕ ਖੁਲ੍ਹੀ ਸੁਣਵਾਈ ਦੀ ਤਾਰੀਕ ਤੈਅ ਕੀਤੀ ਹੈ। ਇਸ ਮਾਮਲੇ ਵਿਚ ਭਾਰਤ ਵਲੋਂ ਹਰੀਸ਼ ਸਾਲਵੇ ਸਭ ਤੋਂ ਪਹਿਲਾਂ 18 ਫਰਵਰੀ ਨੂੰ ਦਲੀਲ ਪੇਸ਼ ਕਰਨਗੇ। ਇੰਗਲਿਸ਼ ਕਵੀਨ ਦੇ ਵਕੀਲ ਖਵਾਰ ਕੁਰੈਸ਼ੀ 19 ਫਰਵਰੀ ਨੂੰ ਇਸਲਾਮਾਬਾਦ ਦਾ ਪੱਖ ਰੱਖਣਗੇ ਅਤੇ ਉਸ ਤੋਂ ਬਾਅਦ 20 ਫਰਵਰੀ ਨੂੰ ਭਾਰਤ ਉਸ ਦਾ ਜਵਾਬ ਦੇਵੇਗਾ। 21 ਫਰਵਰੀ ਨੂੰ ਪਾਕਿਸਤਾਨ ਆਖਰੀ ਦਲੀਲ ਪੇਸ਼ ਕਰੇਗਾ।
Pakistan Foreign Affairs
ਉਮੀਦ ਹੈ ਕਿ ਆਈਸੀਜੇ ਦਾ ਫ਼ੈਸਲਾ 2019 ਦੀ ਗਰਮੀਆਂ ਵਿਚ ਆ ਜਾਵੇਗਾ। ਪਾਕਿਸਤਾਨ ਦਾ ਦਾਅਵਾ ਹੈ ਕਿ ਉਸ ਦੇ ਸੁਰੱਖਿਆ ਬਲਾਂ ਨੇ ਜਾਧਵ ਨੂੰ ਬਲੋਚਿਸਤਾਨ ਸੂਬੇ ਤੋਂ ਤਿੰਨ ਮਰਚ 2016 ਨੂੰ ਗ੍ਰਿਫਤਾਰ ਕੀਤਾ ਸੀ। ਕਥਿਤ ਤੌਰ 'ਤੇ ਈਰਾਨ ਵਲੋਂ ਪੇਸ਼ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਸੀ। ਭਾਰਤ ਦਾ ਕਹਿਣਾ ਹੈ ਕਿ ਜਲ ਸੈਨਾ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਕਾਰੋਬਾਰ ਕਰਨ ਵਾਲੇ ਜਾਧਵ ਨੂੰ ਈਰਾਨ ਤੋਂ ਅਗਵਾ ਕੀਤਾ ਗਿਆ ਹੈ।