
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੰਕੇਤ ਦਿਤਾ ਹੈ ਕਿ ਨੌਜਵਾਨ ਨੇਤਾਵਾਂ ਨੂੰ ਅੱਗੇ ਕਰਦਿਆਂ ਉਹ ਮੌਜੂਦਾ ਕਾਰਜਕਾਲ ਦੇ ਬਾਅਦ ਰਿਟਾਇਟਰ.....
ਢਾਕਾ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੰਕੇਤ ਦਿਤਾ ਹੈ ਕਿ ਨੌਜਵਾਨ ਨੇਤਾਵਾਂ ਨੂੰ ਅੱਗੇ ਕਰਦਿਆਂ ਉਹ ਮੌਜੂਦਾ ਕਾਰਜਕਾਲ ਦੇ ਬਾਅਦ ਰਿਟਾਇਟਰ ਹੋ ਜਾਵੇਗੀ। ਇਕ ਮਹੀਨੇ ਪਹਿਲਾਂ ਹੀ ਉਹ ਚੌਥੀ ਵਾਰ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਹੈ। ਪ੍ਰਧਾਨ ਮੰਤਰੀ ਦੇ ਤੌਰ 'ਤੇ ਹਸੀਨਾ ਦਾ ਇਹ ਲਗਾਤਾਰ ਤੀਜਾ ਕਾਰਜਕਾਲ ਹੈ। ਇਕ ਸਮਾਚਾਰ ਏਜੰਸੀ ਨੂੰ ਦਿਤੇ ਇੰਟਰਵਿਊ ਵਿਚ 71 ਸਾਲਾ ਹਸੀਨਾ ਨੇ ਕਿਹਾ ਕਿ ਉਹ 5 ਸਾਲ ਦੇ ਕਾਰਜਕਾਲ ਦੇ ਬਾਅਦ ਰਿਟਾਇਰ ਹੋ ਜਾਣਾ ਚਾਹੁੰਦੀ ਹੈ। ਹਸੀਨਾ ਨੇ ਕਿਹਾ,''
ਇਹ ਲਗਾਤਾਰ ਤੀਜਾ ਕਾਰਜਕਾਲ ਹੈ। ਮੈਂ ਮੌਜੂਦਾ ਕਾਰਜਕਾਲ ਖਤਮ ਹੋਣ ਦੇ ਬਾਅਦ ਇਸ ਅਹੁਦੇ 'ਤੇ ਨਹੀਂ ਰਹਿਣਾ ਚਾਹੁੰਦੀ। ਮੈਨੂੰ ਲੱਗਦਾ ਹੈ ਕਿ ਹਰੇਕ ਨੂੰ ਬ੍ਰੇਕ ਲੈਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਜਗ੍ਹਾ ਮਿਲ ਸਕੇ।'' (ਏਜੰਸੀਆਂ)