ਕੈਲੀਫੋਰਨੀਆ 'ਚ sikhs ਨੂੰ ਦਾੜ੍ਹੀ ਕਟਵਾਉਣ ਦੇ ਹੁਕਮ 'ਤੇ ਬਵਾਲ, ਪ੍ਰਦਰਸ਼ਨ ਕਰਨ ਉੱਤਰੇ ਸਿੱਖ ਸੰਗਠਨ 
Published : Feb 16, 2023, 2:41 pm IST
Updated : Feb 16, 2023, 2:44 pm IST
SHARE ARTICLE
Sikh organizations protested against the order to shave beards in California
Sikh organizations protested against the order to shave beards in California

ਜਿਹੜੇ ਲੋਕ ਕਿਸੇ ਵੀ ਧਾਰਮਿਕ ਜਾਂ ਡਾਕਟਰੀ ਕਾਰਨ ਕਰ ਕੇ ਦਾੜ੍ਹੀ ਰੱਖਦੇ ਹਨ, ਉਨ੍ਹਾਂ ਨੂੰ ਹੁਣ ਦਾੜ੍ਹੀ ਸ਼ੇਵ ਕਰਨੀ ਪਵੇਗੀ

ਕੈਲੀਫੋਰਨੀਆ - ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਦਾੜ੍ਹੀ ਕੱਟਣ ਦੇ ਹੁਕਮ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਲਾਅ ਇਨਫੋਰਸਮੈਂਟ ਏਜੰਸੀ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਲੋਕ ਕਿਸੇ ਵੀ ਧਾਰਮਿਕ ਜਾਂ ਡਾਕਟਰੀ ਕਾਰਨ ਕਰ ਕੇ ਦਾੜ੍ਹੀ ਰੱਖਦੇ ਹਨ, ਉਨ੍ਹਾਂ ਨੂੰ ਹੁਣ ਦਾੜ੍ਹੀ ਸ਼ੇਵ ਕਰਨੀ ਪਵੇਗੀ। ਨਾਗਰਿਕ ਅਧਿਕਾਰ ਕਾਰਕੁੰਨਾਂ ਦਾ ਕਹਿਣਾ ਹੈ ਕਿ ਇਹ ਕਦਮ ਸਿੱਖਾਂ ਅਤੇ ਕਾਲੇ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਲਈ ਚੁੱਕਿਆ ਗਿਆ ਹੈ।

ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨ ਐਂਡ ਰੀਹੈਬਲੀਟੇਸ਼ਨ (ਸੀਡੀਸੀਆਰ) ਨੇ 1 ਫਰਵਰੀ ਨੂੰ ਇੱਕ ਆਦੇਸ਼ ਵਿਚ ਕਿਹਾ ਕਿ ਸਟਾਫ਼ ਮੈਂਬਰਾਂ ਨੂੰ ਆਪਣੀ ਦਾੜ੍ਹੀ ਕਟਵਾਉਣੀ ਹੋਵੇਗੀ। ਭਾਵੇਂ ਉਨ੍ਹਾਂ ਕੋਲ ਦਾੜ੍ਹੀ ਰੱਖਣ ਦਾ ਕੋਈ ਧਾਰਮਿਕ ਜਾਂ ਡਾਕਟਰੀ ਕਾਰਨ ਕਿਉਂ ਨਾ ਹੋਵੇ। ਸੀਡੀਸੀਆਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੋਵਿਡ-19 ਸੁਰੱਖਿਆ ਉਪਾਵਾਂ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤਾ ਗਿਆ ਹੈ।  

Sikh Sikh

ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਅਤੇ ਸਿੱਖ ਕੋਲੀਸ਼ਨ ਆਫ਼ ਨਾਰਦਰਨ ਕੈਲੀਫੋਰਨੀਆ ਦੇ ਅਨੁਸਾਰ, ਨਵੀਂ ਨੀਤੀ ਸਿੱਖਾਂ ਅਤੇ ਕਾਲੇ ਅਮਰੀਕੀਆਂ ਵਰਗੀਆਂ ਧਾਰਮਿਕ ਘੱਟ ਗਿਣਤੀਆਂ ਨੂੰ ਅਸਪਸ਼ਟ ਤੌਰ 'ਤੇ ਨਿਸ਼ਾਨਾ ਬਣਾਏਗੀ। ਸਿੱਖ ਕੁਲੀਸ਼ਨ ਦੀ ਸੀਨੀਅਰ ਕਾਨੂੰਨੀ ਸਲਾਹਕਾਰ ਹਰਸਿਮਰਨ ਕੌਰ ਨੇ ਐਨਬੀਸੀ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਵਿਆਪਕ ਨੀਤੀ ਲਾਗੂ ਕੀਤੀ ਹੈ ਕਿ ਸਾਰੇ ਅਧਿਕਾਰੀਆਂ ਨੂੰ ਐਨ-95 ਮਾਸਕ ਪਹਿਨਣ ਲਈ ਆਪਣੀ ਦਾੜ੍ਹੀ ਕਟਵਾਉਣੀ ਲਾਜ਼ਮੀ ਹੈ। 

ਹਰਸਿਮਰਨ ਕੌਰ ਨੇ ਕਿਹਾ, "ਪਰ ਅਸੀਂ ਜਾਣਦੇ ਹਾਂ ਕਿ ਅਜਿਹੇ ਵਿਕਲਪਕ ਰੇਸਿਪਰੇਟਸ ਹਨ ਜੋ ਦਾੜ੍ਹੀ ਵਾਲੇ ਲੋਕ ਸੁਰੱਖਿਅਤ ਢੰਗ ਨਾਲ ਆਪਣੇ ਕੰਮ ਕਰਨ ਲਈ ਪਹਿਨ ਸਕਦੇ ਹਨ। ਸਾਨੂੰ ਲੱਗਦਾ ਹੈ ਕਿ ਦਾੜ੍ਹੀ ਵਾਲੇ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਦੇ ਨਾਗਰਿਕ ਅਧਿਕਾਰਾਂ ਨੂੰ ਕੁਚਲਣ ਦਾ ਇੱਕ ਤਰੀਕਾ ਹੈ।"
ਵਾਸ਼ਿੰਗਟਨ ਪੋਸਟ ਦੇ ਅਨੁਸਾਰ, ਪਿਛਲੇ ਸਾਲ 23 ਦਸੰਬਰ ਨੂੰ, ਇੱਕ ਅਮਰੀਕੀ ਅਦਾਲਤ ਨੇ ਫੈਸਲਾ ਸੁਣਾਇਆ ਸੀ ਕਿ ਅਮਰੀਕੀ ਹਥਿਆਰਬੰਦ ਸੈਨਾਵਾਂ ਦਾ ਇਕ ਹਿੱਸਾ ਮਰੀਨ ਕਾਰਪਸ ਵਿਚ ਦਾੜ੍ਹੀ ਅਤੇ ਪਗੜੀ ਵਾਲੇ ਸਿੱਖਾਂ ਦੇ ਦਾਖਲੇ 'ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ ਹੈ। ਇਹ ਹੁਕਮ ਸਿਖਲਾਈ ਲਈ ਭਰਤੀ ਤਿੰਨ ਸਿੱਖਾਂ ਲਈ ਰਾਹਤ ਵਜੋਂ ਆਇਆ ਹੈ।  

 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement