New York State Senate: ਪਹਿਲੀ ਵਾਰ ਅਮਰੀਕਾ ਦੀ ਕਿਸੇ ਵਿਧਾਨਕ ਸੰਸਥਾ ਨੇ ਭਾਰਤੀ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਮਤਾ ਕੀਤਾ ਪਾਸ

By : PARKASH

Published : May 16, 2025, 12:04 pm IST
Updated : May 16, 2025, 12:04 pm IST
SHARE ARTICLE
 US legislative body passed a resolution to celebrate 75th anniversary of the Indian Constitution
US legislative body passed a resolution to celebrate 75th anniversary of the Indian Constitution

New York State Senate: ਨਿਊਯਾਰਕ ਸਟੇਟ ਸੈਨੇਟ ਨੇ ’ਚ ਭਾਰਤੀ ਮੂਲ ਦੇ ਇਕਲੌਤੇ ਸੇਨੇਟਰ ਜੇਰੇਮੀ ਕੂਨੀ ਨੇ ਇਤਿਹਾਸਕ ਮਤਾ ਕੀਤਾ ਪੇਸ਼

ਦੇਸ਼ ਦੇ ਲੋਕਾਂ ਦੀ ਭਲਾਈ ਲਈ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਭਾਰਤੀਆਂ ਦੇ ਸਨਮਾਨ ’ਚ ਪੇਸ਼ ਕੀਤਾ ਮਤਾ : ਕੂਨੀ

New York State Senate:  ਪਹਿਲੀ ਵਾਰ, ਨਿਊਯਾਰਕ ਸਟੇਟ ਸੈਨੇਟ ਨੇ ਰਸਮੀ ਤੌਰ ’ਤੇ ਭਾਰਤੀ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਦੇ ਸਨਮਾਨ ਵਿੱਚ ਇੱਕ ਮਤਾ ਅਪਣਾਇਆ ਹੈ। ਨਿਊਯਾਰਕ ਸਟੇਟ ਸੈਨੇਟਰ ਜੇਰੇਮੀ ਕੂਨੀ, ਜੋ ਕਿ ਇਸ ਸਮੇਂ ਨਿਊਯਾਰਕ ਸਟੇਟ ਸੈਨੇਟ ਵਿੱਚ ਸੇਵਾ ਨਿਭਾ ਰਹੇ ਭਾਰਤੀ ਮੂਲ ਦੇ ਇਕਲੌਤੇ ਮੈਂਬਰ ਹਨ, ਨੇ ਇਹ ਇਤਿਹਾਸਕ ਮਤਾ ਪੇਸ਼ ਕੀਤਾ ਜਿਸ ਨੂੰ ਬੁੱਧਵਾਰ ਨੂੰ ਇੱਕ ਸਮਾਰੋਹ ਵਿੱਚ ਅਪਣਾਇਆ ਗਿਆ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲ ਜਨਰਲ ਬਿਨੈ ਪ੍ਰਧਾਨ ਤੋਂ ਇਲਾਵਾ, ਭਾਰਤੀ-ਅਮਰੀਕੀ ਭਾਈਚਾਰੇ ਦੇ ਪ੍ਰਮੁੱਖ ਮੈਂਬਰਾਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।

ਕੂਨੀ ਨੇ ਕਿਹਾ, ‘‘ਮੈਂ ਇਹ ਮਤਾ ਭਾਰਤ ਦੇ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਦੇ ਸਨਮਾਨ ਵਿੱਚ, ਭਾਰਤ ਦੀ ਆਜ਼ਾਦੀ ਦਾ ਜਸ਼ਨ ਮਨਾਉਣ ਅਤੇ ਆਪਣੇ ਦੇਸ਼ ਵਾਸੀਆਂ ਦੀ ਭਲਾਈ ਲਈ ਆਪਣੀਆਂ ਜਾਨਾਂ ਜੋਖਮ ਵਿੱਚ ਪਾਉਣ ਵਾਲੇ ਬਹਾਦਰ ਭਾਰਤੀਆਂ ਦੇ ਸਨਮਾਨ ਵਿੱਚ ਪੇਸ਼ ਕਰ ਰਿਹਾ ਹਾਂ।’’ ਇਹ ਇੱਕ ਮਹੱਤਵਪੂਰਨ ਘਟਨਾਕ੍ਰਮ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਸੰਵਿਧਾਨ ਦੇ ਸਨਮਾਨ ’ਚ ਅਮਰੀਕਾ ਵਿੱਚ ਕਿਸੇ ਵਿਧਾਨਕ ਸੰਸਥਾ ’ਚ ਪੇਸ਼ ਕੀਤਾ ਗਿਆ ਤੇ ਅਪਣਾਇਆ ਗਿਆ ਹੈ। ਭਾਰਤ ਦੇ ਸੁਤੰਤਰਤਾ ਦਿਵਸ, ਗਣਤੰਤਰ ਦਿਵਸ, ਪ੍ਰਮੁੱਖ ਤਿਉਹਾਰਾਂ ਅਤੇ ਹੋਰ ਮੌਕਿਆਂ ਨੂੰ ਮਨਾਉਣ ਲਈ ਪਹਿਲਾਂ ਵੀ ਕਈ ਪ੍ਰਸਤਾਵ ਪੇਸ਼ ਕੀਤੇ ਗਏ ਹਨ।

ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਭਾਰਤੀ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਮਨਾਉਂਦੇ ਹੋਏ! ਨਿਊਯਾਰਕ ਸਟੇਟ ਸੈਨੇਟ ਨੇ ਸੈਨੇਟਰ ਜੇਰੇਮੀ ਕੂਨੀ ਦੁਆਰਾ ਭਾਰਤੀ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਦੀ ਯਾਦ ਵਿੱਚ ਪੇਸ਼ ਕੀਤੇ ਗਏ ਇੱਕ ਮਤੇ ਨੂੰ ਅਪਣਾਇਆ।’’ ਇਸ ਵਿੱਚ ਕਿਹਾ ਗਿਆ ਹੈ, ‘‘ਇਹ ਮਤਾ ਭਾਰਤ ਦੇ ਲੋਕਤੰਤਰੀ ਮੁੱਲਾਂ ਅਤੇ ਆਜ਼ਾਦੀ, ਨਿਆਂ ਅਤੇ ਸਮਾਨਤਾ ਪ੍ਰਤੀ ਸੰਯੁਕਤ ਰਾਜ ਅਮਰੀਕਾ ਨਾਲ ਇਸਦੀ ਸਾਂਝੀ ਵਚਨਬੱਧਤਾ ਦਾ ਜਸ਼ਨ ਮਨਾਉਂਦਾ ਹੈ। ਬਿਨੈ ਸ਼੍ਰੀਕਾਂਤ ਨੇ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨਾਲ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਹ ਸਾਂਝੇ ਲੋਕਤੰਤਰੀ ਆਦਰਸ਼ਾਂ ਅਤੇ ਸੱਭਿਆਚਾਰਕ ਸਬੰਧਾਂ ਦਾ ਜਸ਼ਨ ਸੀ।’’

(For more news apart from New York Latest News, stay tuned to Rozana Spokesman)

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement