ਪੋਲੈਂਡ ਵਿਚ 40 ਲੱਖ ਅੰਡੇ ਬਾਜ਼ਾਰ ਤੋਂ ਹਟਾਏ ਗਏ
Published : Jun 16, 2018, 12:20 pm IST
Updated : Jun 16, 2018, 12:20 pm IST
SHARE ARTICLE
eggs
eggs

ਪੋਲੈਂਡ ਦੀ ਪਸ਼ੁਚਿਕਿਤਸਾ ਸੇਵਾ ਨੇ ਕਰੀਬ 40 ਲੱਖ ਅੰਡਿਆਂ ਨੂੰ ਬਾਜ਼ਾਰ ਤੋਂ ਹਟਾ ਲਿਆ ਹੈ। ਇਹ ਅੰਡੇ ਇਕ ਐਂਟੀਬਾਉਟਿਕ ਨਾਲ ਦੂਸ਼ਿਤ .....

ਵਾਰਸਾ, (ਏਜੰਸੀ)- ਪੋਲੈਂਡ ਦੀ ਪਸ਼ੁਚਿਕਿਤਸਾ ਸੇਵਾ ਨੇ ਕਰੀਬ 40 ਲੱਖ ਅੰਡਿਆਂ ਨੂੰ ਬਾਜ਼ਾਰ ਤੋਂ ਹਟਾ ਲਿਆ ਹੈ। ਇਹ ਅੰਡੇ ਇਕ ਐਂਟੀਬਾਉਟਿਕ ਨਾਲ ਦੂਸ਼ਿਤ ਹਨ। ਇਸ ਤੋਂ ਇਕ ਦਿਨ ਪਹਿਲਾਂ ਜਰਮਨੀ ਦੇ ਸੁਪਰ ਮਾਰਕੀਟ ਤੋਂ ਵੀ ਅੰਡਿਆਂ ਨੂੰ ਬਾਜ਼ਾਰ ਤੋਂ ਹਟਾ ਲਿਆ ਗਿਆ ਸੀ। ਅਧਿਕਾਰੀਆਂ ਨੇ ਕੱਲ ਜਾਂਚ ਤੋਂ ਬਾਅਦ ਘਰੇਲੂ ਬਾਜ਼ਾਰ ਵਿਚ ਵਿਕਰੀ ਲਈ ਰੱਖੇ ਗਏ ਅੰਡਿਆਂ ਨੂੰ ਹਟਾਉਣ ਦਾ ਆਦੇਸ਼ ਦਿਤਾ ਸੀ। ਇਕ ਬਿਆਨ ਵਿਚ ਦਸਿਆ ਗਿਆ ਕਿ ਇਨ੍ਹਾਂ ਅੰਡਿਆਂ ਨੂੰ ਬਾਜ਼ਾਰ ਤੋਂ ਇਸ ਲਈ ਹਟਾ ਲਿਆ ਗਿਆ ਕਿਉਂਕਿ ਇਹਨਾਂ ਵਿਚ ਐਂਟੀਬਾਉਟਿਕ ਲਾਸਾਲੋਸਿਡ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਗਈ ਹੈ। ਪੋਲੈਂਡ ਪਸ਼ੁਚਿਕਿਤਸਾ ਸੇਵਾ ਦੇ ਪ੍ਰਮੁੱਖ ਪਾਵੇਲ ਨੇਮਜੁਕ ਨੇ ਦਸਿਆ ਕਿ ਇਹ ਦਵਾਈ ਗਲਤੀ ਨਾਲ ਅੰਡੇ ਦੇਣ ਵਾਲੀਆਂ ਮੁਰਗੀਆਂ ਦੇ ਖਾਣੇ ਵਿਚ ਮਿਲਾ ਦਿਤੀ ਗਈ ਸੀ।   

eggegg

ਉਥੋ ਦੀ ਇਕ ਏਜੰਸੀ ਨੇ ਦਸਿਆ ਕਿ ਚਿਕਨ ਨੂੰ ਮੋਟਾ ਕਰਣ ਲਈ ਦਿਤਾ ਜਾਣ ਵਾਲਾ ਖਾਣਾ ਗਲਤੀ ਨਾਲ ਅੰਡੇ ਦੇਣ ਵਾਲੀਆਂ ਮੁਰਗੀਆਂ ਨੂੰ ਦੇ ਦਿਤਾ ਗਿਆ। ਜਰਮਨੀ ਦੇ ਅਧਿਕਾਰੀਆਂ ਨੇ ਕਰੀਬ 73000 ਡਚ ਅੰਡਿਆਂ ਨੂੰ ਸੁਪਰ ਮਾਰਕੀਟ ਤੋਂ ਹਟਾ ਲਿਆ ਸੀ ਜਿਨ੍ਹਾਂ ਦੇ ਫਿਪ੍ਰੋਨਿਲ ਨਾਲ ਦੂਸ਼ਿਤ ਹੋਣ ਦੀ ਗੱਲ ਸਾਹਮਣੇ ਆਈ ਸੀ। ਇਸ ਕੀਟਨਾਸ਼ਕ ਦੇ ਚਲਦੇ ਪਿਛਲੇ ਸਾਲ ਖਾਦ ਸਮੱਗਰੀਆਂ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਡਰ ਬੈਠ ਗਿਆ ਸੀ। ਲੋਅਰ ਸੇਕਸੋਨੀ ਦੇ ਖੇਤੀਬਾੜੀ ਮੰਤਰਾਲਾ ਨੇ ਕਿਹਾ ਕਿ ਇਹ ਦੂਸ਼ਿਤ ਅੰਡੇ ਨੀਦਰਲੈਂਡ ਦੇ ਇਕ ਜੈਵਿਕ ਫ਼ਾਰਮ ਤੋਂ ਆਏ ਹਨ।

eggegg

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਿਹਤ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੈ। ਪਿਛਲੇ ਸਾਲ ਦੇ ਫਿਪ੍ਰੋਨਿਲ ਨਾਲ ਦੂਸ਼ਿਤ ਲੱਖਾਂ ਅੰਡਿਆਂ ਨੂੰ 45 ਦੇਸ਼ਾਂ ਵਿਚ ਨਸ਼ਟ ਕਰ ਦਿਤਾ ਗਿਆ। ਫਿਪ੍ਰੋਨਿਲ ਦਾ ਇਸਤੇਮਾਲ ਆਮ ਤੌਰ ਉਤੇ ਜਾਨਵਰਾਂ ਤੋਂ ਜੂ, ਪਿੱਸੂ ਆਦਿ ਨੂੰ ਹਟਾਉਣ ਲਈ ਕੀਤਾ ਜਾਂਦਾ ਹੈ। ਇਸ ਦਵਾਈ ਨੂੰ ਖਾਦ ਉਦਯੋਗ ਵਿਚ ਇਸਤੇਮਾਲ ਕਰਣ ਤੋਂ ਪ੍ਰਤੀਬੰਧਿਤ ਕੀਤਾ ਗਿਆ ਹੈ। ਸੰਸਾਰ ਸਿਹਤ ਸੰਗਠਨ ਦੇ ਅਨੁਸਾਰ ਫਿਪ੍ਰੋਨਿਲ ਦੀ ਜ਼ਿਆਦਾ ਮਾਤਰਾ ਨਾਲ ਲੋਕਾਂ ਦੇ ਗੁਰਦੇ, ਹਾਏਪਟਿਕ ਅਤੇ ਥਾਇਰਾਇਡ ਗ੍ਰੰਥੀ ਉਤੇ ਅਸਰ ਪੈਂਦਾ ਹੈ।  

Location: Poland, Lodzkie

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement