ਆਸਟ੍ਰੇਲੀਆ ’ਚ ਬਿਜਲੀ ਸੰਕਟ: ਸਰਕਾਰ ਨੇ 80 ਲੱਖ ਲੋਕਾਂ ਨੂੰ ਰੋਜ਼ਾਨਾ 2 ਘੰਟੇ ਬਿਜਲੀ ਨਾ ਵਰਤਣ ਦੀ ਕੀਤੀ ਅਪੀਲ
Published : Jun 16, 2022, 7:17 pm IST
Updated : Jun 16, 2022, 7:17 pm IST
SHARE ARTICLE
Electricity Crisis in Australia
Electricity Crisis in Australia

ਊਰਜਾ ਮੰਤਰੀ ਕ੍ਰਿਸ ਬੋਵੇਨ ਨੇ ਵੀਰਵਾਰ ਨੂੰ ਨਿਊ ਸਾਊਥ ਵੇਲਜ਼ ਦੇ ਘਰਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਦੀ ਵੱਧ ਤੋਂ ਵੱਧ ਬਚਤ ਕਰਨ।



ਮੈਲਬੌਰਨ: ਆਉਣ ਵਾਲੇ ਦਿਨਾਂ 'ਚ ਆਸਟ੍ਰੇਲੀਆ 'ਚ ਬਿਜਲੀ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਇਸ ਦੇ ਮੱਦੇਨਜ਼ਰ ਊਰਜਾ ਮੰਤਰੀ ਕ੍ਰਿਸ ਬੋਵੇਨ ਨੇ ਸਿਡਨੀ ਦੇ ਘਰਾਂ 'ਚ ਬਲੈਕਆਊਟ ਹੋਣ ਦੀ ਚਿਤਾਵਨੀ ਵੀ ਦਿੱਤੀ। ਉਹਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਾਮ ਨੂੰ ਘਰਾਂ ਦੀਆਂ ਲਾਈਟਾਂ ਬੰਦ ਕਰਨ ਤਾਂ ਜੋ ਬਲੈਕਆਊਟ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਸਰਕਾਰ ਨੇ 80 ਲੱਖ ਲੋਕਾਂ ਨੂੰ ਰੋਜ਼ਾਨਾ 2 ਘੰਟੇ ਬਿਜਲੀ ਨਾ ਵਰਤਣ ਦੀ ਅਪੀਲ ਵੀ ਕੀਤੀ ਹੈ।

Electricity CrisisElectricity Crisis

ਇਸ ਦੇ ਚਲਦਿਆਂ ਦੇਸ਼ ਦੇ ਊਰਜਾ ਬਾਜ਼ਾਰ ਆਪਰੇਟਰ ਨੇ ਬਿਜਲੀ ਸਪਲਾਈ ਨੂੰ ਸੁਰੱਖਿਅਤ ਕਰਨ ਲਈ ਇਕ ਬੇਮਿਸਾਲ ਕਦਮ ਵਜੋਂ ਬੁੱਧਵਾਰ ਨੂੰ ਬਿਜਲੀ ਸਪੌਟ ਮਾਰਕੀਟ ਨੂੰ ਮੁਅੱਤਲ ਕਰ ਦਿੱਤਾ। ਦੱਸ ਦੇਈਏ ਕਿ ਆਸਟ੍ਰੇਲੀਆ 'ਚ ਇਹ ਸੰਕਟ ਇਸ ਲਈ ਆ ਸਕਦਾ ਹੈ ਕਿਉਂਕਿ ਦੇਸ਼ ਦਾ ਬਿਜਲੀ ਬਾਜ਼ਾਰ ਆਪਣੇ ਕੋਲੇ ਨਾਲ ਚੱਲਣ ਵਾਲੇ ਪਲਾਂਟਾਂ ਦੀ ਸਮਰੱਥਾ 'ਚ ਇਕ ਚੌਥਾਈ ਤੱਕ ਕਮੀ ਦਾ ਸਾਹਮਣਾ ਕਰ ਰਿਹਾ ਸੀ।

australiaAustralia

ਜਲਵਾਯੂ ਪਰਿਵਰਤਨ ਅਤੇ ਊਰਜਾ ਮੰਤਰੀ ਕ੍ਰਿਸ ਬੋਵੇਨ ਨੇ ਵੀਰਵਾਰ ਨੂੰ ਨਿਊ ਸਾਊਥ ਵੇਲਜ਼ ਦੇ ਘਰਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਦੀ ਵੱਧ ਤੋਂ ਵੱਧ ਬਚਤ ਕਰਨ। ਉਹਨਾਂ ਕਿਹਾ, “ਸਾਡਾ ਮੰਨਣਾ ਹੈ ਕਿ ਅਸੀਂ ਬਲੈਕਆਊਟ ਤੋਂ ਬਚ ਸਕਦੇ ਹਾਂ। ਜੇ ਤੁਸੀਂ ਕੁਝ ਚੀਜ਼ਾਂ ਨੂੰ ਚਲਾਉਣ ਦੀ ਬਜਾਏ ਕਿਸੇ ਵਿਕਲਪ ਬਾਰੇ ਸੋਚਦੇ ਹੋ”।

Electricity crisis In Punjab Electricity crisis In Punjab

ਇਸ ਵਿਚਾਲੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਸ਼ੁੱਕਰਵਾਰ ਨੂੰ ਮੀਟਿੰਗ ਤੋਂ ਪਹਿਲਾਂ ਰਾਜ ਦੇ ਨੇਤਾਵਾਂ ਨਾਲ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ। ਮਈ ਵਿਚ ਨਵੀਂ ਲੇਬਰ ਸਰਕਾਰ ਦੇ ਚੁਣੇ ਜਾਣ ਤੋਂ ਬਾਅਦ ਇਹ ਉਹਨਾਂ ਦੀ ਪਹਿਲੀ ਰਸਮੀ ਮੀਟਿੰਗ ਹੋਵੇਗੀ ਅਤੇ ਊਰਜਾ ਏਜੰਡਾ ਮੀਟਿੰਗ ਵਿਚ ਅਹਿਮ ਹੋਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement