ਕੈਨੇਡਾ ਦੇ ਮੈਨੀਟੋਬਾ ਸੂਬੇ 'ਚ ਦਰਦਨਾਕ ਸੜਕ ਹਾਦਸਾ, 15 ਲੋਕਾਂ ਦੀ ਮੌਤ, 10 ਜਖ਼ਮੀ 
Published : Jun 16, 2023, 10:47 am IST
Updated : Jun 16, 2023, 10:47 am IST
SHARE ARTICLE
Road accident in Canada
Road accident in Canada

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਤਾਇਆ ਦੁੱਖ

ਵਸ਼ਿੰਗਟਨ : ਕੈਨੇਡਾ ਦੇ ਮੈਨੀਟੋਬਾ ਸੂਬੇ 'ਚ ਵੀਰਵਾਰ (15 ਜੂਨ) ਨੂੰ ਇਕ ਸੈਮੀ ਟਰੇਲਰ ਟਰੱਕ ਅਤੇ ਬਜ਼ੁਰਗਾਂ ਨਾਲ ਭਰੀ ਬੱਸ ਵਿਚਾਲੇ ਟੱਕਰ ਹੋ ਗਈ ਹੈ। ਇਸ ਭਿਆਨਕ ਟੱਕਰ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਕੈਨੇਡੀਅਨ ਪੁਲਿਸ ਨੇ ਟਵਿੱਟਰ 'ਤੇ ਕਿਹਾ ਕਿ ਕਾਰਬੇਰੀ ਸ਼ਹਿਰ ਦੇ ਨੇੜੇ ਹਾਦਸਾ ਹੋਣ ਤੋਂ ਬਾਅਦ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਯੂਨਿਟ ਮੌਕੇ 'ਤੇ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਈ ਸੀ।

ਹਾਦਸੇ ਦੀ ਪੁਸ਼ਟੀ ਕਰਦਿਆਂ ਆਰਸੀਐਮਪੀ ਮੈਨੀਟੋਬਾ ਦੇ ਅਧਿਕਾਰੀ ਰੌਬ ਹਿੱਲ ਨੇ ਦੱਸਿਆ ਕਿ ਕਰੀਬ 25 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਈਵੇਅ ਵਨ ਅਤੇ ਹਾਈਵੇਅ ਫਾਈਵ ਦੇ ਚੌਰਾਹੇ 'ਤੇ ਇੱਕ ਸੈਮੀ ਟਰੇਲਰ ਟਰੱਕ ਨਾਲ ਟਕਰਾ ਗਈ। ਮਿੰਨੀ ਬੱਸ ਵਿਚ ਜ਼ਿਆਦਾਤਰ ਲੋਕ ਬਜ਼ੁਰਗ ਸਨ। ਆਰਸੀਐਮਪੀ ਮੈਨੀਟੋਬਾ ਦੇ ਅਧਿਕਾਰੀ ਰੌਬ ਹਿੱਲ ਨੇ ਦੱਸਿਆ ਕਿ ਹਾਦਸਾ ਕਾਰਬੇਰੀ ਸ਼ਹਿਰ ਦੇ ਉੱਤਰ ਵਿਚ ਟਰਾਂਸ-ਕੈਨੇਡਾ ਹਾਈਵੇਅ ਉੱਤੇ ਵਾਪਰਿਆ।

ਇਸ ਹਾਦਸੇ 'ਚ 15 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 10 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਜ਼ਖਮੀ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ  ਹੈ। ਸਾਰੇ ਹਸਪਤਾਲਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਮੁਤਾਬਕ ਹਾਈਵੇਅ ਨੇੜੇ ਹਾਦਸੇ ਤੋਂ ਬਾਅਦ ਮਿੰਨੀ ਬੱਸ ਇੱਕ ਖਾਈ ਵਿਚ ਡਿੱਗ ਗਈ ਅਤੇ ਅੱਗ ਲੱਗ ਗਈ।  

ਜ਼ਿਕਰਯੋਗ ਹੈ ਕਿ ਹਾਦਸੇ ਵਾਲੀ ਥਾਂ ਦੇ ਨੇੜੇ ਇਕ ਹੋਟਲ ਵਿਚ ਕੰਮ ਕਰਨ ਵਾਲੇ ਨਿਰਮੇਸ਼ ਵਡੇਰਾ ਮੁਤਾਬਕ ਹਾਦਸੇ ਵਾਲੀ ਥਾਂ 'ਤੇ ਕਈ ਐਮਰਜੈਂਸੀ ਵਾਹਨ ਅਤੇ ਦੋ ਹੈਲੀਕਾਪਟਰ ਮੌਜੂਦ ਸਨ। ਵਡੇਰਾ ਨੇ ਟੈਲੀਫੋਨ 'ਤੇ ਏਐਫਪੀ ਨੂੰ ਦੱਸਿਆ ਕਿ ਇਹ ਦੁਰਘਟਨਾ ਦੇਖਣਾ "ਸੱਚਮੁੱਚ ਹੈਰਾਨੀਜਨਕ" ਸੀ, ਕਿਉਂਕਿ ਉਸ ਨੇ ਕਦੇ ਵੀ ਕਾਰ ਵਿਚ ਇਸ ਤਰ੍ਹਾਂ ਦੀ ਅੱਗ ਲੱਗਦੀ ਨਹੀਂ ਦੇਖੀ।

ਇਸ ਘਟਨਾ 'ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸੋਗ ਪ੍ਰਗਟ ਕੀਤਾ ਹੈ ਤੇ ਕਿਹਾ ਕਿ ਕਾਰਬੇਰੀ, ਮੈਨੀਟੋਬਾ ਤੋਂ ਆਈ ਇਹ ਖਬਰ ਬਹੁਤ ਹੀ ਦੁਖਦਾਈ ਹੈ। ਮੈਂ ਉਸ ਦਰਦ ਨੂੰ ਕਲਪਨਾ ਨਹੀਂ ਕਰ ਸਕਦਾ, ਜੋ ਦਰਦ ਮਹਿਸੂਸ ਕਰ ਰਹੇ ਹੋ, ਪਰ ਪੂਰਾ ਦੇਸ਼ ਤੁਹਾਡੇ ਨਾਲ ਹੈ।

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement