
ਲਾਸ਼ ਨੂੰ ਛੇ ਘੰਟੇ ਦੀ ਖੋਜ ਅਤੇ ਬਚਾਅ ਕਾਰਜ ਤੋਂ ਬਾਅਦ ਕੱਢਿਆ ਗਿਆ
ਸਿੰਗਾਪੁਰ: ਸਿੰਗਾਪੁਰ ਦੇ ਸੈਂਟਰਲ ਬਿਜ਼ਨਸ ਡਿਸਟ੍ਰਿਕਟ ਵਿਚ ਇਕ ਇਮਾਰਤ ਦੇ ਡਿੱਗਣ ਤੋਂ ਅੱਠ ਘੰਟੇ ਬਾਅਦ ਇਕ 20 ਸਾਲਾ ਭਾਰਤੀ ਨਾਗਰਿਕ ਦੀ ਲਾਸ਼ ਨੂੰ ਮਲਬੇ ਵਿਚੋਂ ਬਰਾਮਦ ਕੀਤਾ ਗਿਆ। ਤੰਜੋਂਗ ਪਾਗਰ ਵਿਚ ਵੀਰਵਾਰ ਨੂੰ ਫੂਜੀ ਜ਼ੇਰੋਕਸ ਟਾਵਰਜ਼ ਦੀ ਇਮਾਰਤ ਦਾ ਇਕ ਹਿੱਸਾ ਢਹਿ ਜਾਣ ਤੋਂ ਬਾਅਦ ਏਕ ਸਨ ਡਿਮੋਲਿਸ਼ਨ ਐਂਡ ਇੰਜਨੀਅਰਿੰਗ ਲਈ ਕੰਮ ਕਰ ਰਹੇ ਇਕ ਭਾਰਤੀ ਕਰਮਚਾਰੀ ਦੀ ਲਾਸ਼ ਨੂੰ ਮਲਬੇ ਵਿਚੋਂ ਬਾਹਰ ਕੱਢ ਲਿਆ ਗਿਆ।
ਇਹ ਵੀ ਪੜ੍ਹੋ: ਜਦੋਂ ਵੀ ਕੋਈ ਜਥੇਦਾਰ ਬਾਦਲਾਂ ਵਿਰੁਧ ਬੋਲਦਾ ਹੈ ਉਸ ਨੂੰ ਬਦਲ ਦਿਤਾ ਜਾਂਦੈ : ਸੁਖਦੇਵ ਸਿੰਘ ਢੀਂਡਸਾ
ਖ਼ਬਰ ਮੁਤਾਬਕ ਫਿਲਹਾਲ ਕਰਮਚਾਰੀ ਦੀ ਪਛਾਣ ਨਹੀਂ ਹੋ ਸਕੀ ਹੈ। ਲਾਸ਼ ਨੂੰ ਛੇ ਘੰਟੇ ਦੀ ਖੋਜ ਅਤੇ ਬਚਾਅ ਕਾਰਜ ਤੋਂ ਬਾਅਦ ਵੀਰਵਾਰ ਦੇਰ ਰਾਤ ਬਚਾਅ ਕਰਮਚਾਰੀਆਂ ਦੁਆਰਾ ਬਰਾਮਦ ਕੀਤਾ ਗਿਆ ਸੀ। ਮਜ਼ਦੂਰ ਦੀ ਲਾਸ਼ ਮਲਬੇ ਹੇਠ ਦੋ ਮੀਟਰ ਦੱਬੀ ਹੋਈ ਸੀ। ਬਚਾਅ ਕਰਮਚਾਰੀਆਂ ਨੇ ਕੰਕਰੀਟ ਦੀ ਸਲੈਬ ਤੋੜ ਕੇ ਮਲਬਾ ਹਟਾਇਆ। ਕੰਕਰੀਟ ਦੀ ਸਲੈਬ ਲਗਭਗ 50 ਟਨ ਸੀ ਜਿਸ ਕਾਰਨ ਮਲਬਾ ਹਟਾਉਣਾ ਬਹੁਤ ਮੁਸ਼ਕਲ ਸੀ।
ਇਹ ਵੀ ਪੜ੍ਹੋ: ਕਾਠਮੰਡੂ ’ਚ ‘ਆਦਿਪੁਰਸ਼’ ਦੀ ਸਕ੍ਰੀਨਿੰਗ ’ਤੇ ਰੋਕ
ਸਿੰਗਾਪੁਰ ਸਿਵਲ ਡਿਫੈਂਸ ਫੋਰਸ (ਐਸ.ਸੀ.ਡੀ.ਐਫ.) ਨੇ ਇਕ ਬਿਆਨ ਵਿਚ ਕਿਹਾ, "ਇਕ ਕਰਮਚਾਰੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ ਅਤੇ ਖੋਜ ਮੁਹਿੰਮ ਤੋਂ ਬਾਅਦ ਉਸ ਨੂੰ ਸ਼ਾਮ ਕਰੀਬ 6 ਵਜੇ ਮਲਬੇ ਹੇਠ ਦੱਬਿਆ ਹੋਇਆ ਪਾਇਆ ਗਿਆ। ਕਰਮਚਾਰੀ ਸਾਹ ਨਹੀਂ ਲੈ ਰਿਹਾ ਸੀ ਅਤੇ ਉਸ ਦੀ ਨਬਜ਼ ਬੰਦ ਸੀ”। ਮੌਕੇ 'ਤੇ ਮੌਜੂਦ ਡਾਕਟਰੀ ਕਰਮਚਾਰੀਆਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।