PM Modi Cyprus Honour News: ਸਾਈਪ੍ਰਸ ਨੇ PM ਮੋਦੀ ਨੂੰ ਸਰਵਉੱਚ ਸਨਮਾਨ ਨਾਲ ਕੀਤਾ ਸਨਮਾਨਿਤ, PM ਨੇ ਕੀਤਾ ਧੰਨਵਾਦ
Published : Jun 16, 2025, 2:02 pm IST
Updated : Jun 16, 2025, 2:02 pm IST
SHARE ARTICLE
PM Modi Cyprus Honour News
PM Modi Cyprus Honour News

ਜਲਦੀ ਹੀ G7 ਵਿੱਚ ਹਿੱਸਾ ਲੈਣ ਲਈ ਕੈਨੇਡਾ ਲਈ ਰਵਾਨਾ ਹੋਣਗੇ PM ਮੋਦੀ

PM Modi Cyprus Honour News : ਅੱਜ ਪ੍ਰਧਾਨ ਮੰਤਰੀ ਮੋਦੀ ਦੇ ਸਾਈਪ੍ਰਸ ਦੌਰੇ ਦਾ ਅੱਜ ਦੂਜਾ ਦਿਨ ਹੈ। ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੌਲਾਈਡਸ ਨੇ ਮੋਦੀ ਨੂੰ ਸਾਈਪ੍ਰਸ ਦੇ ਸਰਵਉੱਚ ਸਨਮਾਨ, ਗ੍ਰੈਂਡ ਕਰਾਸ ਆਫ਼ ਦਿ ਆਰਡਰ ਆਫ਼ ਮੈਕਾਰੀਓਸ III ਨਾਲ ਸਨਮਾਨਿਤ ਕੀਤਾ।

ਮੋਦੀ ਨੇ ਕਿਹਾ, ਰਾਸ਼ਟਰਪਤੀ ਜੀ, ਮੈਂ ਇਸ ਸਨਮਾਨ ਲਈ ਤੁਹਾਡਾ, ਸਾਈਪ੍ਰਸ ਸਰਕਾਰ ਅਤੇ ਸਾਈਪ੍ਰਸ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਇਹ ਸਿਰਫ਼ ਨਰਿੰਦਰ ਮੋਦੀ ਲਈ ਹੀ ਨਹੀਂ ਸਗੋਂ 140 ਕਰੋੜ ਭਾਰਤੀਆਂ ਲਈ ਸਨਮਾਨ ਹੈ। ਇਹ ਉਨ੍ਹਾਂ ਦੀਆਂ ਯੋਗਤਾਵਾਂ ਅਤੇ ਇੱਛਾਵਾਂ ਲਈ ਸਨਮਾਨ ਹੈ। ਇਹ ਸਾਡੀ ਸੰਸਕ੍ਰਿਤੀ ਤੇ ਭਾਈਚਾਰੇ ਦੀ ਵਿਚਾਰਧਾਰਾ ਦਾ ਸਤਿਕਾਰ ਹੈ।

ਇਸ ਤੋਂ ਪਹਿਲਾਂ, ਰਾਸ਼ਟਰਪਤੀ ਮਹਿਲ ਵਿੱਚ ਮੋਦੀ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ, ਦੋਵਾਂ ਦੇਸ਼ਾਂ ਦੇ ਰਾਜ ਮੁਖੀਆਂ ਵਿਚਕਾਰ ਇੱਕ ਮੁਲਾਕਾਤ ਹੋਈ। ਹੁਣ ਮੋਦੀ ਜੀ7 ਸੰਮੇਲਨ ਵਿੱਚ ਹਿੱਸਾ ਲੈਣ ਲਈ ਕੈਨੇਡਾ ਰਵਾਨਾ ਹੋਣਗੇ।

ਦੱਸ ਦੇਈਏ ਕਿ ਮੋਦੀ ਐਤਵਾਰ ਨੂੰ ਸਾਈਪ੍ਰਸ ਪਹੁੰਚੇ। ਹਵਾਈ ਅੱਡੇ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ, ਉਨ੍ਹਾਂ ਨੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ। ਫਿਰ ਉਨ੍ਹਾਂ ਨੇ ਸ਼ਾਮ ਨੂੰ ਰਾਤ ਦਾ ਭੋਜਨ ਕੀਤਾ।

(For more news apart from 'Cyprus honours PM narendra Modi with highest honour' , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement