
ਇੰਡੋਨੇਸ਼ੀਆ ਵਿਚ ਮਗਰਮੱਛ ਦਾ ਸ਼ਿਕਾਰ ਬਣੇ ਇਕ ਵਿਅਕਤੀ ਦੀ ਮੌਤ ਦਾ ਬਦਲਾ ਲੈਣ ਲਈ ਭੜਕੀ ਭੀੜ ਨੇ ਕਰੀਬ 300 ਮਗਰਮੱਛਾਂ...
ਇੰਡੋਨੇਸ਼ੀਆ ਵਿਚ ਮਗਰਮੱਛ ਦਾ ਸ਼ਿਕਾਰ ਬਣੇ ਇਕ ਵਿਅਕਤੀ ਦੀ ਮੌਤ ਦਾ ਬਦਲਾ ਲੈਣ ਲਈ ਭੜਕੀ ਭੀੜ ਨੇ ਕਰੀਬ 300 ਮਗਰਮੱਛਾਂ ਨੂੰ ਮਾਰ ਦਿਤਾ। ਅਧਿਕਾਰੀਆਂ ਨੇ ਦੱਸਿਆ ਕਿ ਬਦਲੇ ਦੀ ਅੱਗ ਵਿਚ ਮਗਰਮੱਛਾਂ ਨੂੰ ਮਾਰਨੇ ਦੀ ਇਹ ਘਟਨਾ ਸ਼ਨੀਵਾਰ ਨੂੰ ਪਾਪੁਆ ਪ੍ਰਾਂਤ ਵਿਚ ਸ਼ਖਸ ਦੇ ਅੰਤਮ ਸੰਸਕਾਰ ਦੇ ਬਾਅਦ ਘਟੀ। ਪੁਲਿਸ ਅਤੇ ਹਿਫਾਜ਼ਤ ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਆਪਣੇ ਪਸ਼ੁਆਂ ਦੇ ਚਾਰੀਆਂ ਲਈ ਘਾਹ ਲੱਭਣ ਗਿਆ ਸੀ ਅਤੇ ਉਹ ਮਗਰਮੱਛਾਂ ਦੇ ਇਕ ਬਾੜੇ ਵਿਚ ਡਿੱਗ ਗਿਆ। ਉਨ੍ਹਾਂ ਨੇ ਦੱਸਿਆ ਕਿ ਮਗਰਮੱਛ ਨੇ ਮ੍ਰਿਤਕ ਸੁਗਿਟੋ ਦੇ ਇੱਕ ਪੈਰ ਨੂੰ ਕੱਟ ਲਿਆ ਸੀ ਅਤੇ ਇਕ ਮਗਰਮੱਛ ਦੇ ਪਿਛਲੇ ਹਿੱਸੇ ਨਾਲ ਟਕਰਾਕੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।
Crocodiles killed
ਅਧਿਕਾਰੀਆਂ ਨੇ ਦੱਸਿਆ ਕਿ ਆਵਾਸੀਏ ਇਲਾਕੇ ਦੇ ਕੋਲ ਫ਼ਾਰਮ ਦੀ ਹਾਜ਼ਰੀ ਨੂੰ ਲੈ ਕੇ ਗੁੱਸਾਏ ਸੁਗਿਟੋ ਦੇ ਰਿਸ਼ਤੇਦਾਰ ਅਤੇ ਸਥਾਨਕ ਨਿਵਾਸੀ ਸਥਾਨਕ ਪੁਲਿਸ ਥਾਣੇ ਪੁੱਜੇ। ਸਥਾਨਕ ਸੁਰੱਖਿਆ ਏਜੰਸੀ ਦੇ ਬਸ਼ਰ ਮਨੁਲਾਂਗ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਫ਼ਾਰਮ ਮੁਆਵਜਾ ਦੇਣ ਨੂੰ ਤਿਆਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਅੰਸਤੁਸ਼ਟ ਭੀੜ ਚਾਕੂ, ਛੁਰਾ ਅਤੇ ਖੁਰਪਾ ਲੈ ਕੇ ਫ਼ਾਰਮ ਪਹੁਂਚ ਗਈ ਅਤੇ 4 ਇੰਚ ਲੰਬੇ ਬੱਚੀਆਂ ਤੋਂ ਲੈ ਕੇ ਦੋ ਮੀਟਰ ਤੱਕ ਦੇ 292 ਮਗਰਮੱਛਾਂ ਨੂੰ ਮਾਰ ਦਿਤਾ। ਪੁਲਿਸ ਅਤੇ ਸੁਰੱਖਿਆ ਅਫਸਰ ਦਾ ਕਹਿਣਾ ਸੀ ਕਿ ਉਹ ਇਸ ਭੀੜ ਨੂੰ ਰੋਕ ਪਾਉਣ ਵਿਚ ਅਸਮਰਥ ਸੀ।
Crocodiles killed
ਅਧਿਕਾਰੀਆਂ ਨੇ ਕਿਹਾ ਕਿ ਉਹ ਇਸਦੀ ਜਾਂਚ ਕਰ ਰਹੇ ਹਨ ਅਤੇ ਆਪਰਾਧਿਕ ਇਲਜ਼ਾਮ ਵੀ ਤੈਅ ਕੀਤੇ ਜਾ ਸਕਦੇ ਹਨ। ਇੰਡੋਨੇਸ਼ੀਆ ਦੀਪ ਸਮੂਹ ਵਿਚ ਮਗਰਮੱਛਾਂ ਦੀ ਕਈ ਪ੍ਰਜਾਤੀਆਂ ਸਮੇਤ ਵੱਖ ਵੱਖ ਜਾਨਵਰ ਪਾਏ ਜਾਂਦੇ ਹਨ। ਅਤੇ ਇਹਨਾਂ ਮਗਰਮੱਛਾਂ ਨੂੰ ਰਾਖਵਾਂ ਜੀਵ ਮੰਨਿਆ ਜਾਂਦਾ ਹੈ। ਇਸ ਸਾਰੇ ਮਾਮਲੇ ਦੀ ਪੁਲਿਸ ਵਲੋਂ ਕਾਰਵਾਈ ਚਲ ਰਹੀ ਹੈ। ਸੂਤਰਾਂ ਮੁਤਾਬਿਕ ਇਹ ਕਿਹਾ ਗਿਆ ਹੈ ਕਿ ਪੁਲਿਸ ਕੁਝ ਦੋਸ਼ੀਆਂ ਫੜ ਲਿਆ ਗਿਆ ਹੈ। ਪਰ ਇਸ ਪ੍ਰਜਾਤੀ ਨੂੰ ਮਾਰਨ ਵਰਗਾ ਵੱਡਾ ਸਵਾਲ ਵੀ ਹੈ ਜੋ ਕਿ ਸਰਕਾਰ ਲਈ ਖੜ੍ਹਾ ਹੋ ਜਾਂਦਾ ਹੈ ਕਿ ਸਰਕਾਰ ਕਿੰਨੀ ਜਲਦ ਇਸ ਮਾਮਲੇ ਨੂੰ ਗੰਭੀਰਤਾਂ ਨਾਲ ਲੈਂਦੀ ਹੈ ਤਾ ਜੋ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ।