ਜੇਕਰ ਹਾਰ ਗਏ ਨੇ ਹੌਂਸਲੇ ਤਾਂ ਦੇਖੋ ਹੱਥ-ਪੈਰਾਂ ਤੋਂ ਵਾਂਝੀ ਅਮਰੀਕੀ ਕੁੜੀ ਦੀ ਇਹ ਵੀਡੀਓ
Published : Jul 16, 2019, 5:17 pm IST
Updated : Jul 16, 2019, 5:17 pm IST
SHARE ARTICLE
Amy Brooks
Amy Brooks

ਯੂ-ਟਿਊਬ ਚੈਨਲ ਜ਼ਰੀਏ ਲੋਕਾਂ ਨੂੰ ਦੇ ਰਹੀ ਜਿਉਣ ਦੀ ਪ੍ਰੇਰਣਾ

ਅਮਰੀਕਾ- ਕਹਿੰਦੇ ਨੇ ਜਦੋਂ ਹੌਂਸਲੇ ਬੁਲੰਦ ਹੋਣ ਤਾਂ ਵੱਡੀਆਂ ਤੋਂ ਵੱਡੀਆਂ ਰੁਕਾਵਟਾਂ ਵੀ ਤੁਹਾਡੇ ਹੌਂਸਲਿਆਂ ਅੱਗੇ ਸਿਰ ਝੁਕਾ  ਦਿੰਦੀਆਂ ਹਨ ਅਜਿਹੇ ਹੀ ਬੁਲੰਦ ਹੌਂਸਲੇ ਦੀ ਮਿਸਾਲ ਅਮਰੀਕਾ ਦੀ ਰਹਿਣ ਵਾਲੀ 37 ਸਾਲਾ ਐਮੀ ਬਰੂਕਸ ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਜਿਸ ਦੇ ਮਾਪਿਆਂ ਨੇ ਜਨਮ ਲੈਣ ਤੋਂ ਬਾਅਦ ਹੀ ਉਸ ਨੂੰ ਹਸਪਤਾਲ ਵਿਚ ਹੀ ਛੱਡ ਦਿੱਤਾ ਸੀ ਕਿਉਂਕਿ ਐਮੀ ਦੇ ਜਨਮ ਤੋਂ ਹੀ ਹੱਥ-ਪੈਰ ਨਹੀਂ ਸਨ।

ਮਾਪਿਆਂ ਦੇ ਛੱਡਣ ਤੋਂ ਬਾਅਦ ਪੀਟਰਸਬਰਗ ਦੇ ਬਰੂਕਸ ਪਰਿਵਾਰ ਨੇ ਉਸ ਨੂੰ ਗੋਦ ਲੈ ਲਿਆ ਸੀ ਜਿਵੇਂ ਜਿਵੇਂ ਐਨੀ ਵੱਡੀ ਹੁੰਦੀ ਗਈ ਉਸ ਨੇ ਅਪਣੀ ਇਸ ਕਮਜ਼ੋਰੀ ਨੂੰ ਹੀ ਅਪਣੀ ਤਾਕਤ ਬਣਾ ਲਿਆ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਹੱਥ ਪੈਰ ਨਾ ਹੋਣ ਦੇ ਬਾਵਜੂਦ ਵੀ ਉਹ ਅਪਣੇ ਸਾਰੇ ਕੰਮ ਖ਼ੁਦ ਹੀ ਕਰ ਲੈਂਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਐਮੀ ਕੁਕਿੰਗ ਅਤੇ ਸਿਲਾਈ ਵੀ ਕਰ ਲੈਂਦੀ ਹੈ।

Amy BrooksAmy Brooks

ਫੋਟੋਗ੍ਰਾਫ਼ੀ ਅਤੇ ਡਿਜ਼ਾਇਨਿੰਗ ਵਿਚ ਵੀ ਉਸ ਦਾ ਕੋਈ ਤੋੜ ਨਹੀਂ। ਉਹ ਅਪਣੇ ਮੂੰਹ ਅਤੇ ਠੋਡੀ ਦੀ ਮਦਦ ਨਾਲ ਤਸਵੀਰਾਂ ਖਿੱਚਦੀ ਹੈ। ਖ਼ੁਦ ਦੇ ਵੀਡੀਓ ਬਣਾਉਂਦੀ ਹੈ, ਇੰਨਾ ਹੀ ਨਹੀਂ ਐਮੀ ਹੁਣ ਮੋਟੀਵੇਸ਼ਨਲ ਸਪੀਕਰ ਬਣ ਕੇ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ। ਉਸ ਨੇ 'ਹਾਓ ਡਜ਼ ਸ਼ੀ ਡੂ ਇਟ' ਨਾਂਅ ਅਪਣਾ ਯੂ ਟਿਊਬ ਚੈਨਲ ਵੀ ਬਣਾਇਆ ਹੋਇਆ ਹੈ ਜਿਸ ਵਿਚ ਉਹ ਅਪਣੇ ਕੰਮਾਂ ਦੀਆਂ ਵੀਡੀਓਜ਼ ਪਾਉਂਦੀ ਰਹਿੰਦੀ ਹੈ।

ਕੁੱਝ ਲੋਕਾਂ ਵਲੋਂ ਐਮੀ ਦੇ ਵੀਡੀਓਜ਼ 'ਤੇ ਨੈਗੇਟਿਵ ਕੁਮੈਂਟ ਵੀ ਕੀਤੇ ਜਾਂਦੇ ਹਨ ਪਰ ਐਮੀ ਕਦੇ ਵੀ ਉਨ੍ਹਾਂ 'ਤੇ ਧਿਆਨ ਦੇ ਕੇ ਅਪਣਾ ਸਮਾਂ ਬਰਬਾਦ ਨਹੀਂ ਕਰਦੀ। ਉਹ ਸਿਲਾਈ ਸਿੱਖਣ ਨੂੰ ਅਪਣੀ ਸਭ ਤੋਂ ਵੱਡੀ ਉਪਲਬਧੀ ਮੰਨਦੀ ਹੈ ਹੋਰ ਤਾਂ ਹੋਰ ਐਮੀ ਹੈਂਡਬੈਗ ਬਣਾ ਕੇ ਆਨਲਾਈਨ ਵੇਚਦੀ ਹੈ। ਐਮੀ ਦਾ ਕਹਿਣਾ ਹੈ ਕਿ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਕਦੇ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਹ ਕਿਸੇ ਤੋਂ ਘੱਟ ਹੈ ਬਲਕਿ ਉਹ ਉਸ ਨੂੰ ਹਮੇਸ਼ਾਂ ਉਤਸ਼ਾਹਿਤ ਕਰਦੇ ਰਹੇ।

Amy BrooksAmy Brooks

ਉਸੇ ਦਾ ਨਤੀਜਾ ਹੈ ਕਿ ਅੱਜ ਐਮੀ ਅਪਣੀ ਵੱਖਰੀ ਪਛਾਣ ਬਣਾਉਣ ਵਿਚ ਕਾਮਯਾਬ ਹੋ ਸਕੀ ਹੈ। ਉਨ੍ਹਾ ਲੋਕਾਂ ਨੂੰ ਐਮੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਜੋ ਹੱਥ ਪੈਰ ਹੋਣ ਦੇ ਬਾਵਜੂਦ ਵੀ ਹੌਂਸਲੇ ਹਾਰ ਕੇ ਬੈਠ ਜਾਂਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement