
ਹਾਦਸੇ ਦੌਰਾਨ ਮਿੰਨੀ ਵੈਨ ਦੇ ਡਰਾਈਵਰ ਸਮੇਤ 3 ਵਿਅਕਤੀਆਂ ਦੀ ਹੋਈ ਮੌਤ
Punjabi truck driver Accident News : ਪੰਜਾਬ ਦੇ ਇੱਕ ਟਰੱਕ ਡਰਾਈਵਰ ਦੀ ਅਮਰੀਕਾ ਦੇ ਫਲੋਰਰਿਡਾ ਟਰਨ ਪਾਇਕ ’ਚ ਡਰਾਈਵਿੰਗ ਦੌਰਾਨ ਵੱਡੀ ਲਾਪਰਵਾਹੀ ਦਾ ਵੀਡੀਓ ਸਾਹਮਣੇ ਆਇਆ ਹੈ। ਫਲੋਰਿਡਾ ਦੀ ਸੜਕ ’ਤੇ ਗਲਤ ਯੂ-ਟਰਨ ਲੈਣ ਕਾਰਨ ਇੱਕ ਵੱਡਾ ਐਕਸੀਡੈਂਟ ਹੋ ਗਿਆ ਅਤੇ ਸਾਹਮਣੇ ਤੋਂ ਆ ਰਹੀ ਮਿੰਨੀ ਵੈਨ ਟਰੱਕ ਨਾਲ ਟਕਰਾ ਗਈ।
ਇਸ ਹਾਦਸੇ ਦੌਰਾਨ ਵੈਨ ਸਵਾਰ 3 ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਟਰੱਕ ਡਰਾਈਵਰ ਅਤੇ ਉਸਦੇ ਸਾਥੀ ਦਾ ਇਸ ਹਾਦਸੇ ਦੌਰਾਨ ਬਚਾਅ ਹੋ ਗਿਆ।
ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮਿੰਨੀ ਵੈਨ ਟਰੱਕ ਦੇ ਹੇਠਾਂ ਵੜ ਗਈ ਅਤੇ ਹਾਦਸੇ ਦੌਰਾਨ ਫਲੋਰਿਡਾ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਦਕਿ ਟਰੱਕ ਡਰਾਈਵਰ ਦੀ ਪਹਿਚਾਣ ਫਿਲਹਾਲ ਸਾਹਮਣੇ ਨਹੀਂ ਆ ਸਕੀ।
ਸੋਸ਼ਲ ਮੀਡੀਆ ’ਤੇ ਜੋ ਵੀਡੀਓ ਵਾਇਰਲ ਹੋਇਆ ਹੈ, ਉਸ ’ਚ ਨਜ਼ਰ ਆ ਰਿਹਾ ਹੈ ਕਿ ਟਰੱਕ ਡਰਾਈਵਰ ਅਚਾਨਕ ਯੂ-ਟਰਨ ਲੈ ਲੈਂਦਾ ਹੈ ਅਤੇ ਸਾਹਮਣੇ ਤੋਂ ਆ ਰਹੀ ਮਿੰਨੀ ਵੈਨ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਜਾਂਦੀ ਹੈ। ਇਸ ਹਾਦਸੇ ਦੌਰਾਨ ਮਿੰਨੀ ਵੈਨ ਦੇ ਡਰਾਈਵਰ ਅਤੇ ਉਸ ਦੇ ਦੋ ਯਾਤਰੀ ਸਾਥੀਆਂ ਦੀ ਮੌਤ ਹੋ ਗਈ।