
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੱਲੇ-ਬੱਲੇ ਭਾਰਤ ਤੱਕ ਹੀ ਨਹੀਂ ਬਲਕਿ ਇਹ ਸੱਤ ਸਮੁੰਦਰ ਪਾਰ ਵੀ ਪਹੁੰਚ ਗਈ ਹੈ। 17 ਸਤੰਬਰ ਨੂੰ ਪ੍ਰਧਾਨਮੰਤਰੀ ਨਰਿੰਦਰ ...
ਦਮਣ- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੱਲੇ-ਬੱਲੇ ਭਾਰਤ ਤੱਕ ਹੀ ਨਹੀਂ ਬਲਕਿ ਇਹ ਸੱਤ ਸਮੁੰਦਰ ਪਾਰ ਵੀ ਪਹੁੰਚ ਗਈ ਹੈ। 17 ਸਤੰਬਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਹੈ ਤੇ ਇਸ ਦੀਆਂ ਤਿਆਰੀਆਂ ਇੰਗਲੈਂਡ ਦੀ ਰਾਜਧਾਨੀ ਲੰਦਨ ਵਿਚ ਵੀ ਜੋਰ-ਸ਼ੋਰ ਨਾਲ ਚੱਲ ਰਹੀ ਹੈ। ਲੰਦਨ ਵਿਚ ਵਸੇ ਅਪਰਵਾਸੀ ਭਾਰਤੀਆਂ ਦੇ ਸੰਗਠਨ ਨੈਸ਼ਨਲ ਐਸੋਸੀਏਸ਼ਨ ਆਫ਼ ਪਾਟੀਦਾਰ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ 'ਤੇ ਉੱਥੇ ਇਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਹੈ।
PM modi
ਇਸ ਸੰਬੰਧ ਵਿਚ ਐਨਆਰਆਈ ਕਨਵੀਨਰ ਕੇਸ਼ਵ ਬਟਾਕ ਨੇ ਦੱਸਿਆ ਕਿ ਲੰਦਨ ਦੇ ਤੋਟਿੰਗ ਹਾਈਸਟ੍ਰੀਟ ਵਿਚ ਨਰਿੰਦਰ ਮੋਦੀ ਦੇ ਜਨਮਦਿਨ ਵਿਚ ਪ੍ਰਗਰਾਮ ਆਯੋਜਿਤ ਕੀਤਾ ਗਿਆ ਹੈ ਅਤੇ ਇਹ ਸਿਲਸਿਲਾ 17 ਸਤੰਬਰ ਤੱਕ ਚੱਲਦਾ ਰਹੇਗਾ। ਉੱਥੇ ਹੀ 21 ਸਤੰਬਰ ਨੂੰ ਨਰਿੰਦਰ ਮੋਦੀ ਦੇ ਦੌਰੇ ਦੇ ਦੌਰਾਨ ਹਯੂਸਟਨ ਵਿਚ ਇਕ ਮੈਗਾ ਸ਼ੋਅ ਦਾ ਪ੍ਰੋਗਰਾਮ ਵੀ ਕੀਤਾ ਜਾਵੇਗਾ।
ਜਿਸ ਵਿਚ ਲੰਦਨ ਸਮੇਤ ਆਸਪਾਸ ਦੇ ਅਪਰਵਾਸੀ ਭਾਰਤੀ ਵੱਡੀ ਸੰਖਿਆ ਵਿਚ ਭਾਗ ਲੈਣਗੇ। ਬਟਾਕ ਨੇ ਦੱਸਿਆ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਕਾਰਣ ਭਾਰਤੀਆਂ ਨੂੰ ਵਿਦੇਸ਼ ਵਿਚ ਜ਼ਿਆਦਾ ਸਨਮਾਨ ਮਿਲ ਰਿਹਾ ਹੈ। ਕਸ਼ਮੀਰ ਵਿਚ ਧਾਰਾ 370 ਹਟਾਉਣ 'ਤੇ ਪਰਵਾਸੀ ਭਾਰਤੀਆਂ ਦਾ ਉਤਸ਼ਾਹ ਵਧਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।