ਬਦਲਾ ਲੈਣ ਲਈ 61 ਸਾਲਾ ਬਜ਼ੁਰਗ ਨੇ ਚੋਰੀ ਕੀਤੀਆਂ 159 ਸਾਈਕਲਾਂ ਦੀਆਂ ਸੀਟਾਂ
Published : Oct 16, 2019, 11:17 am IST
Updated : Oct 16, 2019, 11:17 am IST
SHARE ARTICLE
159 bicycle seats in japan
159 bicycle seats in japan

ਜਾਪਾਨ 'ਚ ਚੋਰੀ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਸਦੀ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋ ਰਹੀ ਹੈ।..

ਟੋਕੀਓ :  ਜਾਪਾਨ 'ਚ ਚੋਰੀ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਸਦੀ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋ ਰਹੀ ਹੈ। ਇੱਥੇ ਪੁਲਿਸ ਨੇ ਇੱਕ ਅਜਿਹੇ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸਨ੍ਹੇ ਸਾਈਕਲ ਦੀਆਂ 159 ਸੀਟਾਂ ਚੁਰਾ ਲਈਆਂ ਹਨ। ਦਰਅਸਲ ਟੋਕੀਓ ਦੇ ਓਟਾ ਵਾਰਡ ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਾਈਕਲ ਦੀਆਂ ਸੀਟਾਂ ਚੋਰੀ ਹੋ ਰਹੀਆਂ ਸਨ, ਜਿਸ ਤੋਂ ਬਾਅਦ ਲੋਕਾਂ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਸੀ।  

159 bicycle seats in japan159 bicycle seats in japan

ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ ਪਾਇਆ ਕਿ ਇੱਕ ਬਜ਼ੁਰਗ ਸਾਈਕਲ ਦੀ ਸੀਟ ਕੱਢ ਕੇ ਆਪਣੀ ਸਾਈਕਲ 'ਚ ਲੱਗੇ ਬਾਸਕਿਟ 'ਚ ਪਾ ਕੇ ਚੁਪਚਾਪ ਉੱਥੇ ਤੋਂ ਚਲਾ ਗਿਆ। ਬਜ਼ੁਰਗ ਨੇ ਪਹਿਲੀ ਵਾਰ ਅਗਸਤ ਵਿਚ ਸਾਈਕਲ ਦੀ ਸੀਟ ਚੋਰੀ ਕੀਤੀ ਸੀ। ਉਸ ਨੇ ਜਿਸ ਸ਼ਖਸ ਦੀ ਸਾਈਕਲ ਦੀ ਸੀਟ ਚੋਰੀ ਕੀਤੀ ਸੀ ਉਸ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਇਸ ਮਗਰੋਂ ਪੁਲਿਸ ਦੀ ਰਡਾਰ 'ਤੇ ਆ ਗਿਆ। ਪੁਲਿਸ ਨੇ ਉਸ ਬਜ਼ੁਰਗ ਦੇ ਬਾਰੇ ਵਿਚ ਪਤਾ ਲਗਾਇਆ ਅਤੇ ਉਸ ਦੇ ਘਰ ਛਾਪਾ ਮਾਰਿਆ।

159 bicycle seats in japan159 bicycle seats in japan

ਛਾਪੇਮਾਰੀ ਦੌਰਾਨ ਪੁਲਿਸ ਕਰਮੀ ਇਹ ਦੇਖ ਕੇ ਹੈਰਾਨ ਸਨ ਕਿ ਅਕਿਓ ਹਤੋਰੀ ਨਾਮ ਦੇ ਸ਼ਖਸ ਨੇ ਆਪਣੇ ਘਰ ਚੋਰੀ ਕੀਤੀਆਂ ਸਾਈਕਲਾਂ ਦੀਆਂ 159 ਸੀਟਾਂ ਜਮਾਂ ਕੀਤੀਆਂ ਹੋਈਆਂ ਸਨ। ਪੁਲਿਸ ਨੇ ਸਾਰੀਆਂ ਸੀਟਾਂ ਬਰਾਮਦ ਕਰ ਲਈਆਂ ਅਤੇ ਬਜ਼ੁਰਗ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਜਦੋਂ ਅਕਿਓ ਤੋਂ ਚੋਰੀ ਕਰਨ ਦਾ ਵਜ੍ਹਾ ਪੁੱਛੀ ਤਾਂ ਉਸ ਨੇ ਦੱਸਿਆ ਕਿ ਪਿਛਲੇ ਸਾਲ ਕਿਸੇ ਨੇ ਉਨ੍ਹਾਂ ਦੀ ਸਾਈਕਲ ਦੀ ਸੀਟ ਚੋਰੀ ਕੀਤੀ ਸੀ ਅਤੇ ਬਾਅਦ ਵਿਚ ਸਾਈਕਲ ਵੀ ਚੋਰੀ ਕਰ ਲਈ ਸੀ। ਸਾਈਕਲ ਚੋਰੀ ਹੋਣ ਕਾਰਨ ਉਨ੍ਹਾਂ ਨੂੰ ਨਵੀਂ ਸਾਈਕਲ ਖਰੀਦਣੀ ਪਈ ਸੀ।

159 bicycle seats in japan159 bicycle seats in japan

ਇਸ ਗੱਲ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਲੋਕਾਂ ਤੋਂ ਬਦਲਾ ਲੈਣ ਦੀ ਸੋਚੀ ਅਤੇ ਸਾਈਕਲ ਦੀਆਂ ਸੀਟਾਂ ਦੀ ਚੋਰੀ ਕਰਨੀ ਸ਼ੁਰੂ ਕਰ ਦਿੱਤੀ। ਅਕਿਓ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਦੂਜੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਸਨ ਕਿ ਸਾਈਕਲ ਦੀ ਸੀਟ ਚੋਰੀ ਹੋ ਜਾਣ 'ਤੇ ਕਿੰਨਾ ਦੁੱਖ ਹੁੰਦਾ ਹੈ। ਫਿਲਹਾਲ ਅਕਿਓ ਨੂੰ ਪੁਲਿਸ ਹਿਰਾਸਤ ਵਿਚ ਰੱਖਿਆ ਗਿਆ ਹੈ। ਜਲਦੀ ਹੀ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement