
22 ਜ਼ਿਲ੍ਹਿਆਂ ਵਿੱਚ ਸੁਰੱਖਿਆ ਬਲਾਂ ਨੂੰ ਕੀਤਾ ਗਿਆ ਤੈਨਾਤ
ਢਾਕਾ : ਬੰਗਲਾਦੇਸ਼ (Bangladesh) ਵਿੱਚ ਇੱਕ ਵਾਰ ਫਿਰ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੇਸ਼ ਦੇ ਨੋਆਖਲੀ ਜ਼ਿਲ੍ਹੇ (Noakhali district) ਵਿੱਚ ਸ਼ੁੱਕਰਵਾਰ ਨੂੰ ਭੀੜ ਨੇ ਕਥਿਤ ਤੌਰ 'ਤੇ ਇਸਕਾਨ ਮੰਦਿਰ (ISKCON temple) 'ਤੇ ਹਮਲਾ ਕੀਤਾ। ਇਸਕਾਨ ਭਾਈਚਾਰੇ ( ISKCON Community in Bangladesh) ਨੇ ਇਸ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਦੇ ਇੱਕ ਮੈਂਬਰ ਦੀ ਮੌਤ ਵੀ ਹੋਈ ਹੈ। ਦੱਸ ਦਈਏ ਕਿ ਇਹ ਹਮਲਾ ਵੀਰਵਾਰ ਨੂੰ ਬੰਗਲਾਦੇਸ਼ ਵਿੱਚ ਦੁਰਗਾ ਪੂਜਾ ਸਮਾਗਮ (Durga Puja celebrations) ਦੌਰਾਨ ਕੁੱਝ ਅਣਪਛਾਤਿਆਂ ਵਲੋਂ ਕੀਤਾ ਗਿਆ ਹੈ ਜਿਸ ਨਾਲ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਮਹਾਰਾਸ਼ਟਰ : ਅੱਗ ਲੱਗਣ ਨਾਲ ਫਰਨੀਚਰ ਦੇ 40 ਗੁਦਾਮ ਸੜ ਕੇ ਸੁਆਹ
ਦੱਸ ਦਈਏ ਕਿ ਇਸਕਾਨ ਭਾਈਚਾਰੇ ਦੇ ਆਧਿਕਾਰਿਕ ਟਵਿਟਰ ਹੈਂਡਲ ਤੋਂ ਟਵੀਟ ਕਰ ਕਿਹਾ ਗਿਆ, ''ਬਹੁਤ ਹੀ ਦੁੱਖ ਦੇ ਨਾਲ ਅਸੀਂ ਇਸਕਾਨ ਮੈਂਬਰ ਪਾਰਥ ਦਾਸ (Partha Das) ਦੀ ਮੌਤ ਦੀ ਖ਼ਬਰ ਸਾਂਝੀ ਕਰ ਰਹੇ ਹਾਂ। ਉਨ੍ਹਾਂ ਨੂੰ ਕੱਲ 200 ਲੋਕਾਂ ਦੀ ਭੀੜ ਨੇ ਬੇਰਹਿਮੀ ਨਾਲ ਮਾਰ ਦਿੱਤਾ। ਉਨ੍ਹਾਂ ਦੀ ਦੇਹ ਮੰਦਰ ਵਿਚ ਬਣੇ ਇੱਕ ਤਾਲਾਬ ਵਿਚੋਂ ਮਿਲੀ ਹੈ। ਅਸੀ ਬੰਗਲਾਦੇਸ਼ ਸਰਕਾਰ (Govt of Bangladesh) ਤੋਂ ਮੰਗ ਕਰਦੇ ਹਾਂ ਕਿ ਉਹ ਇਸ ਸਬੰਧੀ ਤੁਰਤ ਕਾਰਵਾਈ ਕੀਤੀ ਜਾਵੇ।'’
ISKCON
ਸ਼ੇਖ ਹਸੀਨਾ ਦੇ ਭਰੋਸੇ ਤੋਂ ਬਾਅਦ ਹੋਇਆ ਹਮਲਾ
ਦੱਸ ਦਈਏ ਕਿ ਇਹ ਕਥਿਤ ਹਮਲਾ ਉਦੋਂ ਹੋਇਆ ਹੈ ਜਦੋਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Sheikh Hasina) ਵਲੋਂ ਅਜਿਹੀਆਂ ਹਿੰਸਕ ਘਟਨਾਵਾਂ ਵਿਰੁੱਧ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹਿੰਦੂ ਮੰਦਰ 'ਤੇ ਹਮਲਾ (Hindu temples Attack in Bangladesh) ਕਰਨ ਵਾਲਿਆਂ ਨੂੰ ਫੜਿਆ ਜਾਵੇਗਾ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਹਿੰਦੂ ਮੰਦਰਾਂ ਉੱਤੇ ਹਮਲੇ ਦੀਆਂ ਖਬਰਾਂ ਤੋਂ ਬਾਅਦ ਬੰਗਲਾਦੇਸ਼ ਸਰਕਾਰ ਨੇ ਦੇਸ਼ ਵਿੱਚ ਦੁਰਗਾ ਪੂਜਾ ਸਮਾਗਮ ਨੂੰ ਸੁਖਦ ਬਣਾਉਣ ਲਈ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਸੁਰੱਖਿਆ ਦੇ ਮੱਦੇਨਜ਼ਰ ਪੂਰੇ ਦੇਸ਼ ਵਿਚ ਅਰਧਸੈਨਿਕ ਬਲਾਂ ਅਤੇ ਪੁਲਿਸ ਦੀਆਂ ਟੁਕੜੀਆਂ ਨੂੰ ਤੈਨਾਤ ਕੀਤਾ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ : ਨਿਊ ਸਾਊਥ ਵੇਲਜ਼ ’ਚ ਟੀਕਾਕਰਨ ਕਰਵਾ ਚੁਕੇ ਯਾਤਰੀਆਂ ਲਈ ਖ਼ਤਮ ਹੋਵੇਗਾ ਇਕਾਂਤਵਾਸ
22 ਜ਼ਿਲ੍ਹਿਆਂ ਵਿੱਚ ਸੁਰੱਖਿਆ ਬਲਾਂ ਨੂੰ ਕੀਤਾ ਗਿਆ ਤੈਨਾਤ
ਜਾਣਕਾਰੀ ਅਨੁਸਾਰ ਹਮਲਿਆਂ ਅਤੇ ਝੜਪਾਂ ਤੋਂ ਬਾਅਦ ਚਾਂਦਪੁਰ, ਕਾਕਸ ਬਾਜ਼ਾਰ, ਬੰਦਰਬਨ, ਸਿਲਹਟ, ਚਟਗਾਂਵ ਅਤੇ ਗਾਜੀਪੁਰ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ। ਬੰਗਲਾਦੇਸ਼ ਸਰਕਾਰ ਨੇ ਦੇਸ਼ ਦੇ ਹਿੰਦੂ ਭਾਈਚਾਰੇ ਨੂੰ ਬਿਹਤਰ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਇਸ ਦੇ ਚਲਦਿਆਂ ਬਾਰਡਰ ਗਾਰਡ ਬੰਗਲਾਦੇਸ਼ (BGB) ਦੇ ਜਵਾਨਾਂ ਨੂੰ ਸੁਰੱਖਿਆ ਬਣਾਈ ਰੱਖਣ ਲਈ 22 ਜ਼ਿਲ੍ਹਿਆਂ ਵਿੱਚ ਤੈਨਾਤ ਕੀਤਾ ਗਿਆ ਹੈ।