
ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਨੌਜਵਾਨਾਂ ਵਿਚ ਈ - ਸਿਗਰਟ ਦੀ ਮਾੜੀ ਆਦਤ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਹੁਣ ਇਸ ਨੂੰ ਮਹਾਮਾਰੀ ਤੱਕ ਨਾਮ ਦਿਤਾ...
ਸ਼ਿਕਾਗੋ : (ਭਾਸ਼ਾ) ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਨੌਜਵਾਨਾਂ ਵਿਚ ਈ - ਸਿਗਰਟ ਦੀ ਮਾੜੀ ਆਦਤ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਹੁਣ ਇਸ ਨੂੰ ਮਹਾਮਾਰੀ ਤੱਕ ਨਾਮ ਦਿਤਾ ਜਾਣ ਲਗਿਆ ਹੈ। ਨੌਜਵਾਨਾਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਈ - ਸਿਗਰਟ ਵੇਚਣ ਦੇ ਮਾਮਲੇ ਵਿਚ ਅੱਠ ਆਨਲਾਈਨ ਛੋਟੇ ਵਪਾਰੀਆਂ ਨੂੰ ਅਦਾਲਤ ਵਿਚ ਘਸੀਟਣ ਦੇ ਕੁੱਝ ਦਿਨਾਂ ਬਾਅਦ ਫੈਡਰਲ ਏਜੰਸੀਆਂ ਨੇ ਦੇਸ਼ ਭਰ ਵਿਚ ਨੌਜਵਾਨਾਂ ਵਲੋਂ ਈ - ਸਿਗਰਟ ਦੀ ਵਰਤੋਂ ਵਿਚ ਬਹੁਤ ਜ਼ਿਆਦਾ ਵਾਧੇ ਦੀ ਪੁਸ਼ਟੀ ਕੀਤੀ ਗਈ ਹੈ।
E-Cigarette
ਅਮਰੀਕੀ ਖੁਰਾਕ ਅਤੇ ਡਰੱਗ ਪ੍ਰਸ਼ਾਸਨ (ਐਫਡੀਏ) ਅਤੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਵਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ 2018 ਦੇ ਰਾਸ਼ਟਰੀ ਨੌਜਵਾਨ ਤੰਬਾਕੂ ਸਵੇਖਣ ਦੇ ਮੁਤਾਬਕ, ਅਮਰੀਕਾ ਦੇ ਮਿਡਲ ਅਤੇ ਹਾਈਸਕੂਲ ਦੇ ਲਗਭੱਗ 36 ਲੱਖ ਵਿਦਿਆਰਥੀ ਇਸ ਸਮੇਂ ਈ - ਸਿਗਰਟ ਦੀ ਵਰਤੋਂ ਕਰ ਰਹੇ ਹਨ। ਇਸ ਵਿਚ 15 ਲੱਖ ਵਿਦਿਆਰਥੀ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਈ - ਸਿਗਰਟ ਦੀ ਵਰਤੋਂ ਕਰ ਰਹੇ ਹਨ।
E-Cigarette
ਸਵੇਰਖਣ ਦੇ ਮੁਤਾਬਕ, ਸਾਲ 2017 ਤੋਂ 2018 ਤੱਕ ਹਾਈਸਕੂਲ ਦੇ ਵਿਦਿਆਰਥੀਆਂ ਵਿਚ ਈ - ਸਿਗਰਟ ਦੀ ਵਰਤੋਂ 78 ਫ਼ੀ ਸਦੀ ਵਧਿਆ ਹੈ ਅਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਵਿਚ 48 ਫ਼ੀ ਸਦੀ ਦਾ ਵਾਧਾ ਹੋਇਆ ਹੈ। ਐਫਡੀਏ ਆਯੁਕਤ ਸਕਾਟ ਗੋਟਲਿਬ ਨੇ ਇਕ ਖੁੱਲ੍ਹਾ ਪੱਤਰ ਜਾਰੀ ਕਰ ਕਿਹਾ ਹੈ ਕਿ ਨੌਜਵਾਨਾਂ ਵਿਚ ਈ - ਸਿਗਰਟ ਦੀ ਵਰਤੋਂ ਮਹਾਮਾਰੀ ਦੀ ਤਰ੍ਹਾਂ ਫੈਲ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਨੂੰ ਹਰ ਹਾਲ ਵਿਚ ਰੋਕਿਆ ਜਾਣਾ ਚਾਹੀਦਾ ਹੈ।
E-Cigarette
ਬੱਚਿਆਂ ਦੀ ਇਕ ਪੂਰੀ ਪੀੜ੍ਹੀ ਨੂੰ ਈ - ਸਿਗਰਟ ਦੇ ਜ਼ਰੀਏ ਨਿਕੋਟਿਨ ਦਾ ਆਦੀ ਬਣਾਉਣ ਦੀ ਇਜਾਜ਼ਤ ਕਿਸੇ ਵੀ ਹਾਲ ਵਿਚ ਨਹੀਂ ਦਿਤੀ ਜਾਣੀ ਚਾਹੀਦੀ ਹੈ।ਅਮਰੀਕੀ ਸਮੂਹ ਏਜੰਸੀਆਂ ਈ - ਸਿਗਰਟ ਉਤੇ ਲਗਾਮ ਲਗਾਉਣ ਲਈ ਕਈ ਕਦਮ ਚੁੱਕਣ 'ਤੇ ਵਿਚਾਰ ਕਰ ਰਹੀ ਹੈ। ਇਹਨਾਂ ਵਿਚ ਇਹ ਵੀ ਸ਼ਾਮਿਲ ਹੈ ਕਿ ਇਹ ਸਿਰਫ ਉਨ੍ਹਾਂ ਦੁਕਾਨਾਂ ਉਤੇ ਵਿਕਣਗੀਆਂ ਜਿਥੇ ਗਾਹਕ ਦੀ ਉਮਰ ਨੂੰ ਵੈਰੀਫਾਈ ਕੀਤੇ ਜਾਣ ਦੀ ਵਿਵਸਥਾ ਹੋਵੇਗੀ।