
ਸਮਾਰਟਰਫੋਨ ਕੰਪਨੀ ਐਪਲ ਨੇ ਕਿਹਾ ਹੈ ਕਿ ਉਹ ਮਨੁੱਖੀ ਤਸਕਰੀ ਦੇ ਪੀੜਤਾਂ ਨੂੰ ਦੁਨੀਆ ਭਰ ਦੇ ਅਪਣੇ ਰਿਟੇਲ ਸਟੋਰਾਂ ਵਿਖੇ ਨੌਕਰੀ ਦੇਵੇਗੀ।
ਲਡੰਨ, ( ਪੀਟੀਆਈ ) : ਸਮਾਰਟਰਫੋਨ ਕੰਪਨੀ ਐਪਲ ਨੇ ਕਿਹਾ ਹੈ ਕਿ ਉਹ ਮਨੁੱਖੀ ਤਸਕਰੀ ਦੇ ਪੀੜਤਾਂ ਨੂੰ ਦੁਨੀਆ ਭਰ ਦੇ ਅਪਣੇ ਰਿਟੇਲ ਸਟੋਰਾਂ ਵਿਖੇ ਨੌਕਰੀ ਦੇਵੇਗੀ ਇਹ ਗੱਲ ਕੰਪਨੀ ਨੇ ਸਟਾਪ ਸਲੈਵਰੀ ਅਵਾਰਡ ਹਾਸਲ ਕਰਨ ਤੋਂ ਬਾਅਦ ਕੀਤੀ। ਕੰਪਨੀ ਨੂੰ ਆਧੁਨਿਕ ਗੁਲਾਮੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਅਧੀਨ ਸਪਲਾਈ ਚੇਨ ਦਾ ਵੇਰਵਾ ਜਨਤਕ ਕਰਨ ਲਈ ਇਹ ਅਵਾਰਡ ਦਿਤਾ ਗਿਆ। ਸਾਲ 2012 ਤੋਂ ਕੰਪਨੀ ਕਹਿੰਦੀ ਰਹੀ ਹੈ ਕਿ ਉਸ ਨੇ ਅਪਣੀ ਸਪਲਾਈ ਚੇਨ ਵਿਚ ਘੱਟ ਉਮਰ ਦੇ ਕਰਮਚਾਰੀਆਂ ਦੀ ਗਿਣਤੀ ਘਟਾਈ ਹੈ।
Apple employees
ਇਸ ਵਿਚ ਬਹੁਤ ਸਾਰੇ ਕਰਮਚਾਰੀ ਤਾਂ ਸਮਾਰਟਫੋਨ ਵਿਚ ਵਰਤੇ ਜਾਣ ਵਾਲੇ ਦੁਰਲੱਭ ਪਦਾਰਥਾਂ ਦੀ ਖੁਦਾਈ ਜਿਹੇ ਕੰਮਾਂ ਵਿਚ ਲਗੇ ਸਨ। ਕਈ ਕਰਮਚਾਰੀ ਅਧਿਕਾਰ ਸੰਗਠਨਾਂ ਨੇ ਵਾਧੂ ਸਮਾਂ, ਘੱਟ ਉਮਰ ਦੇ ਲੋਕਾਂ ਨੂੰ ਕੰਮ ਤੇ ਰੱਖਣ ਅਤੇ ਸਿਹਤ ਬੀਮਾ ਦੇਣ ਵਿਚ ਕਾਮਯਾਬ ਨਾ ਹੋਣ ਕਾਰਨ ਐਪਲ ਅਤੇ ਉਸ ਦੇ ਸੱਭ ਤੋਂ ਵੱਡੇ ਉਤਪਾਦਨ ਸਾਂਝੇਦਾਰ ਫਾਕਸਕਾਨ ਦੀ ਕਈਆਂ ਮੌਕਿਆਂ ਤੇ ਆਲੋਚਨਾ ਕੀਤੀ ਸੀ। ਲਡੰਨ ਵਿਚ ਥੌਮਸਨ ਰਾਇਟਰ ਫਾਉਂਡੇਸ਼ਨ ਦੀ ਟਰੱਸਟ ਕਾਨਫਰੰਸ ਦੌਰਾਨ ਐਪਲ ਦੀ ਰਿਟੇਲ ਮੁਖੀ ਐਂਜੀਲਾ ਅਹਰੇਨਟਸ ਨੇ ਕਿਹਾ ਕਿ
Human trafficking
ਵੱਡੀ ਗਿਣਤੀ ਵਿਚ ਲੋਕਾਂ ਦੇ ਜੀਵਨ ਨੂੰ ਛੋਹ ਲੈਣ ਵਾਲੀ ਕੰਪਨੀ ਦੇ ਤੌਰ 'ਤੇ ਸਾਡੀ ਬਹੁਤ ਵੱਡੀ ਜਿਮ੍ਹੇਵਾਰੀ ਹੈ। ਮਨੁੱਖੀ ਤਸਕਰੀ ਦੇ ਪੀੜਤਾਂ ਨੂੰ ਅਪਣੀ ਅੰਤਰਰਾਸ਼ਟਰੀ ਰਿਟੇਲ ਟੀਮ ਵਿਚ ਸ਼ਾਮਲ ਕਰ ਕੇ ਉਨ੍ਹਾਂ ਲਈ ਆਸ ਦੀ ਕਿਰਨ ਬਣਨ ਦਾ ਸਾਡੇ ਕੋਲ ਵੱਡਾ ਮੌਕਾ ਹੈ। ਥੌਮਸਨ ਰਾਇਟਰਸ ਫਾਂਉਡੇਸ਼ਨ ਸਟਾਪ ਸਲੈਵਰੀ ਅਵਾਰਡ ਉਨ੍ਹਾਂ ਕੰਪਨੀਆਂ ਨੂੰ ਦਿਤਾ ਜਾਂਦਾ ਹੈ
Thomson Reuters Foundation
ਜੋ ਅਪਣੀ ਸਪਲਾਈ ਲੜੀ ਨਾਲ ਬੰਧੂਆ ਮਜ਼ਦੂਰੀ ਨੂੰ ਖਤਮ ਕਰਨ, ਉਨ੍ਹਾਂ ਦੀ ਪਛਾਣ ਕਰਨ ਅਤੇ ਉਸ ਨਾਲ ਸਬੰਧਤ ਜਾਂਦ ਦੀ ਪਹਿਲ ਕਰਦੀਆਂ ਹਨ। ਐਪਲ ਨੇ ਕਿਹਾ ਕਿ ਉਸ ਨੇ ਠੇਕੇ ਤੇ ਕੰਮ ਕਰਨ ਵਾਲੇ 35,000 ਵਿਦੇਸ਼ੀ ਕਰਮਚਾਰੀਆਂ ਨੂੰ ਤਿੰਨ ਕਰੋੜ ਡਾਲਰ ਵੀ ਵਾਪਸ ਕੀਤੇ ਹਨ, ਜਿਨ੍ਹਾਂ ਨੂੰ ਕਪੰਨੀ ਵਿਚ ਨੌਕਰੀ ਹਾਸਲ ਕਰਨ ਲਈ ਬਹੁਤ ਜਿਆਦਾ ਫੀਸ ਦੇਣੀ ਪਈ ਸੀ।