
ਚੀਨ ਦੇ ਨਾਲ ਜਾਰੀ ਟ੍ਰੇਡ ਵਾਰ ਦੇ ਨਤੀਜਿਆਂ ਤੋਂ ਬਚਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨਿਚਰਵਾਰ ਨੂੰ ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ ਐਪਲ ਤੋਂ...
ਵਾਸ਼ਿੰਗਟਨ : ਚੀਨ ਦੇ ਨਾਲ ਜਾਰੀ ਟ੍ਰੇਡ ਵਾਰ ਦੇ ਨਤੀਜਿਆਂ ਤੋਂ ਬਚਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨਿਚਰਵਾਰ ਨੂੰ ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ ਐਪਲ ਤੋਂ ਅਪਣੇ ਉਤਪਾਦਾਂ ਨੂੰ ਚੀਨ ਦੀ ਬਜਾਏ ਅਮਰੀਕਾ ਵਿਚ ਬਣਾਉਣ ਦੀ ਅਪੀਲ ਕੀਤੀ ਹੈ। ਅਮਰੀਕੀ ਵਪਾਰ ਘਾਟੇ ਨੂੰ ਘੱਟ ਕਰਨ ਦੇ ਚੁੱਕੇ ਗਏ ਸਖਤ ਕਦਮਾਂ ਦੇ ਤਹਿਤ ਟਰੰਪ ਪਹਿਲਾਂ ਵੀ ਅਮਰੀਕੀ ਕੰਪਨੀਆਂ ਨੂੰ ਅਪਣਾ ਉਤਪਾਦਨ ਅਮਰੀਕਾ ਵਿਚ ਕਰਨ ਲਈ ਕਹਿੰਦੇ ਰਹੇ ਹਨ। ਅਪਣੇ ਅਧਿਕਾਰਿਕ ਟਵਿਟਰ ਹੈਂਡਲ ਤੋਂ ਟਵੀਟ ਕਰ ਅਮਰੀਕੀ ਰਾਸ਼ਟਰਪਤੀ ਨੇ ਇਹ ਅਪੀਲ ਕੀਤੀ ਹੈ।
Donald Trump
ਟਰੰਪ ਨੇ ਅਪਣੇ ਟਵੀਟ ਵਿਚ ਲਿਖਿਆ, ਚੀਨ 'ਤੇ ਭਾਰੀ ਟੈਰਿਫ ਲਗਾਏ ਜਾ ਰਹੇ ਹਨ ਜਿਸ ਦੇ ਨਾਲ ਐਪਲ ਦੀਆਂ ਕੀਮਤਾਂ ਵੱਧ ਸਕਦੀਆਂ ਹਨ ਪਰ ਇਕ ਆਸਾਨ ਹੱਲ ਹੈ ਜਿਥੇ ਸਿਫ਼ਰ ਟੈਕਸ ਹੋਵੇਗਾ ਅਤੇ ਵਾਸਤਵ ਵਿਚ ਟੈਕਸ ਇਨਸੈਂਨਟਿਵਸ ਹੋਵੇਗਾ। ਚੀਨ ਦੀ ਬਜਾਏ ਸੰਯੁਕਤ ਰਾਜ ਅਮਰੀਕਾ ਵਿਚ ਅਪਣੇ ਉਤਪਾਦਾਂ ਨੂੰ ਬਣਾਓ। ਹੁਣੇ ਤੋਂ ਨਵੇਂ ਪਲਾਂਟਸ ਦੀ ਉਸਾਰੀ ਸ਼ੁਰੂ ਕਰੋ। ਉਤਸ਼ਾਹਿਤ ! ਪਰ ਅਮਰੀਕਾ ਵਿਚ ਮਹਿੰਗੀ ਮਜਦੂਰੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਦੇਖਦੇ ਹੋਏ ਐਪਲ, ਚੀਨ 'ਤੇ ਲਗਾਏ ਗਏ ਟੈਰਿਫ ਤੋਂ ਅਪਣੇ ਉਤਪਾਦਨ 'ਤੇ ਪੈਣ ਵਾਲੇ ਪ੍ਰਭਾਵ ਨੂੰ ਅਣਦੇਖਿਆ ਕਰ ਸਕਦੀ ਹੈ।
Apple prices may increase because of the massive Tariffs we may be imposing on China - but there is an easy solution where there would be ZERO tax, and indeed a tax incentive. Make your products in the United States instead of China. Start building new plants now. Exciting! #MAGA
— Donald J. Trump (@realDonaldTrump) 8 September 2018
ਟਰੰਪ ਪ੍ਰਸ਼ਾਸਨ ਨੇ ਚੀਨੀ ਸਮਾਨਾਂ 'ਤੇ $ 50 ਬਿਲੀਅਨ ਦੇ ਟੈਰਿਫ ਲਗਾਏ ਹਨ। ਨਾਲ ਅਮਰੀਕਾ ਵਿਚ ਸਾਰੇ ਚੀਨੀ ਆਯਾਤ 'ਤੇ ਟੈਕਸ ਲਗਾਉਣ ਦੀ ਵੀ ਧਮਕੀ ਦਿਤੀ ਹੈ। ਅਮਰੀਕੀ ਕਾਰੋਬਾਰੀ ਇਹਨਾਂ ਟੈਰਿਫਸ ਨੂੰ ਲੈ ਕੇ ਬੇਹੱਦ ਚਿੰਤਤ ਹਨ ਕਿਉਂਕਿ ਨਿਰਮਾਤਾਵਾਂ ਲਈ ਕੀਮਤਾਂ ਵੱਧ ਰਹੀਆਂ ਹਨ ਅਤੇ ਆਰਥਿਕਤਾ ਨੂੰ ਨੁਕਸਾਨ ਪਹੁੰਚਣ ਦੀ ਸੰਦੇਹ ਹੈ। ਪਰ ਟਰੰਪ ਪ੍ਰਸ਼ਾਸਨ ਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਇਹ ਰਣਨੀਤੀ ਕੰਮ ਕਰੇਗੀ।
Donald Trump
ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਕਰਵਾਰ ਨੂੰ ਚੀਨ ਦੇ ਨਾਲ ਜਾਰੀ ਵਪਾਰ ਯੁੱਧ ਨੂੰ ਅਤੇ ਤੇਜ ਕਰਨ ਦੇ ਸੰਕੇਤ ਦਿਤੇ ਸਨ। ਟਰੰਪ ਨੇ ਕਿਹਾ ਸੀ ਕਿ ਉਹ ਚੀਨ ਤੋਂ ਆਯਾਤ ਹੋਣ ਵਾਲੇ ਲਗਭੱਗ ਸਾਰੇ ਸਮਾਨਾਂ 'ਤੇ ਕਸਟਮ ਡਿਊਟੀ ਵਧਾਉਣ ਲਈ ਤਿਆਰ ਹੈ। ਅਮਰੀਕੀ ਰਾਸ਼ਟਰਪਤੀ ਨੇ ਆਉਣ ਵਾਲੇ ਦਿਨਾਂ ਵਿਚ ਚੀਨ ਤੋਂ ਆਯਾਤ ਹੋਣ ਵਾਲੇ 267 ਅਰਬ ਡਾਲਰ (ਲਗਭੱਗ 19 ਲੱਖ 25 ਹਜ਼ਾਰ ਕਰੋਡ਼ ਰੁਪਏ) ਤੋਂ ਇਲਾਵਾ ਸਮਾਨਾਂ ਉੱਤੇ ਵੀ ਡਿਊਟੀ ਲਗਾਉਣ ਦੀ ਧਮਕੀ ਦਿਤੀ ਸੀ। ਉਹ ਚੀਨ ਤੋਂ ਆਯਾਤ ਹੋਣ ਵਾਲੇ 200 ਅਰਬ ਡਾਲਰ ਦੇ ਸਮਾਨਾਂ 'ਤੇ ਡਿਊਟੀ ਵਧਾਉਣ ਦਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ।