ਅਮਰੀਕੀ ਰਾਸ਼ਟਰਪਤੀ ਦੀ ਪਤਨੀ ਨੌਕਰੀ ਨਹੀਂ ਛੱਡਣਗੇ: ਅਧਿਆਪਕਾ ਵਜੋਂ ਜਾਰੀ ਰੱਖਣਗੇ ਸੇਵਾਵਾਂ
Published : Nov 16, 2020, 7:27 pm IST
Updated : Nov 16, 2020, 7:45 pm IST
SHARE ARTICLE
jill biden
jill biden

ਜਿਲ ਬਾਇਡੇਨ ਅਮਰੀਕਾ ਦੀ ਅਜਿਹੀ ਪਹਿਲੀ ਔਰਤ ਹੋਣਗੇ, ਜੋ ਵ੍ਹਾਈਟ ਹਾਊਸ ਤੋਂ ਬਾਹਰ ਕੰਮ ਕਰ ਕੇ ਤਨਖਾਹ ਹਾਸਲ ਕਰਨਗੇ।

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਜਿੱਤ ਪ੍ਰਾਪਤ ਕਰ ਕੇ ਜੋਅ ਬਾਇਡੇਨ ਅਮਰੀਕਾ ਦੇ 64 ਵੇਂ ਰਾਸ਼ਟਰਪਤੀ ਬਣਨ ਜਾ ਰਹੇ ਹਨ। ਡੈਮੋਕ੍ਰੈਟਿਕ ਉਮੀਦਵਾਰ ਵਜੋਂ ਨਾਂ ਐਲਾਨੇ ਜਾਣ ਤੋਂ ਬਾਅਦ ਚੋਣ ਰੈਲੀਆਂ ਤੋਂ ਲੈ ਕੇ ਚੋਣ ਨਤੀਜਿਆਂ ਤੱਕ ਜੋਅ ਬਾਇਡੇਨ ਦੀ ਪਤਨੀ ਜਿਲ ਬਾਇਡੇਨ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਹੈ । ਜ਼ਿਕਰਯੋਗ ਹੈ ਕਿ ਜਿਲ ਬਾਇਡੇਨ ਕਿੱਤੇ ਵਜੋਂ  ਇੱਕ ਅਧਿਆਪਕਾ ਹਨ। ਹੁਣ ਅਮਰੀਕਾ ’ਚ ਇਹ ਚਰਚਾ ਜੋਰਾਂ ਤੇ ਹੈ ਕਿ ਕੀ ਹੁਣ ਉਹ ਆਪਣੇ ਪਤੀ ਨੂੰ ਸਹਿਯੋਗ ਦੇਣ ਲਈ ਅਧਿਆਪਕਾ ਦੀ ਨੌਕਰੀ ਛੱਡਣਗੇ ?

jill bidenjill bidenਹਾਲ ਦੀ ਘੜੀ 69 ਸਾਲਾ ਜਿਲ ਬਾਇਡੇਨ ਅਧਿਆਪਕ ਦੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ । ਜੇ ਉਹ ਆਪਣੇ ਫ਼ੈਸਲੇ ’ਤੇ ਕਾਇਮ ਰਹੇ, ਤਾਂ ਇੰਝ ਕਰਨ ਵਾਲੇ ਜਿਲ ਬਾਇਡੇਨ ਅਮਰੀਕਾ ਦੀ ਅਜਿਹੀ ਪਹਿਲੀ ਔਰਤ ਹੋਣਗੇ, ਜੋ ਵ੍ਹਾਈਟ ਹਾਊਸ ਤੋਂ ਬਾਹਰ ਕੰਮ ਕਰ ਕੇ ਤਨਖਾਹ ਹਾਸਲ ਕਰਨਗੇ।
20 ਜਨਵਰੀ, 2021 ਤੋਂ ਬਾਅਦ ਅਮਰੀਕਾ ਦੀ ‘ਫ਼ਸਟ ਲੇਡੀ’ ਦੀ ਭੂਮਿਕਾ ਨਿਭਾਉਣ ਵਾਲੇ ਜਿਲ ਬਾਇਡੇਨ ਦੇ ਨਾਂ ਇਹ ਰਿਕਾਰਡ ਬਣੇਗਾ ਕਿ ਉਹ 231 ਸਾਲਾਂ ਵਿੱਚ ਪਹਿਲੀ ਵਾਰ ਆਪਣਾ ਪਹਿਲਾ ਕਿੱਤਾ ਜਾਰੀ ਰੱਖ ਕੇ ਇਤਿਹਾਸ ਰਚਣਗੇ। ਇੰਨਾ ਹੀ ਨਹੀਂ ਉਹ ਅਜਿਹੀ ਵੀ ਪਹਿਲੀ ‘ਫ਼ਸਟ ਲੇਡੀ’ ਹੋਣਗੇ, ਜਿਨ੍ਹਾਂ ਨੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM
Advertisement