ਵਿਗਿਆਨੀਆਂ ਦੀ ਨਵੀਂ ਖੋਜ, ਹੁਣ ਸੂਰਜ ਦੀ ਰੋਸ਼ਨੀ ਨਾਲ ਸਾਫ਼ ਹੋਵੇਗਾ ਪਾਣੀ  
Published : Dec 16, 2018, 10:59 am IST
Updated : Dec 16, 2018, 10:59 am IST
SHARE ARTICLE
Water
Water

ਵਿਗਿਆਨੀਆਂ ਨੇ ਇਕ ਸਰਲ ਤਰੀਕਾ ਖੋਜਿਆ ਹੈ ਜਿਸ ਦੇ ਜ਼ਰੀਏ ਸੂਰਜ ਦੀ ਰੋਸ਼ਨੀ ਦਾ ਇਸਤੇਮਾਲ ਕਰਦੇ ਹੋਏ ਪਾਣੀ ਵਿਚ ਮੌਜੂਦ ਪ੍ਰਦੂਸ਼ਕਾਂ ਨੂੰ ਹਟਾਇਆ ਜਾ ਸਕਦਾ ਹੈ। ...

ਬਰਲਿਨ (ਪੀਟੀਆਈ) : ਵਿਗਿਆਨੀਆਂ ਨੇ ਇਕ ਸਰਲ ਤਰੀਕਾ ਖੋਜਿਆ ਹੈ ਜਿਸ ਦੇ ਜ਼ਰੀਏ ਸੂਰਜ ਦੀ ਰੋਸ਼ਨੀ ਦਾ ਇਸਤੇਮਾਲ ਕਰਦੇ ਹੋਏ ਪਾਣੀ ਵਿਚ ਮੌਜੂਦ ਪ੍ਰਦੂਸ਼ਕਾਂ ਨੂੰ ਹਟਾਇਆ ਜਾ ਸਕਦਾ ਹੈ। ਜਰਮਨੀ ਵਿਚ ਮਾਰਟਿਨ ਲੂਥਰ ਯੂਨੀਵਰਸਿਟੀ (MLU) ਦੇ ਜਾਂਚ ਕਰਮੀਆਂ ਨੇ ਘੁਲੇ ਹੋਏ ਪ੍ਰਦੂਸ਼ਕਾਂ ਨੂੰ ਹਟਾਉਣ ਲਈ ਪਾਣੀ ਵਿਚ ਆਸਾਨੀ ਨਾਲ ਗਤੀਸ਼ੀਲ ਇਲੈਕਟ੍ਰੌਨ  ਮਤਲਬ ਹਾਈਡਰੇਟਡ ਇਲੈਕਟ੍ਰੌਨ ਦਾ ਉਪਯੋਗ ਕੀਤਾ।

Martin Luther University (MLU)Martin Luther University (MLU)

MLU ਵਿਚ ਪ੍ਰੋਫੈਸਰ ਮਾਰਟਿਨ ਗੋਏਜ ਨੇ ਦੱਸਿਆ ‘‘ਇਹ ਇਲੈਕਟਰਾਨ ਕਾਫ਼ੀ ਪ੍ਰਤੀਕਿਰਿਆਸ਼ੀਲ ਹੈ ਅਤੇ ਪ੍ਰਤੀਕਿਰਿਆ ਲਈ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਸਖ਼ਤ ਪ੍ਰਦੂਸ਼ਕਾਂ ਨੂੰ ਵੀ ਤੋੜਨ ਵਿਚ ਸਮਰੱਥਾਵਾਨ ਹੈ। ਇਸ ਕੰਮ ਲਈ ਇਲੈਕਟਰਾਨ ਨੂੰ ਮਾਲਿਕਿਊਲਰ ਕੰਪਾਉਂਡ ਰਾਹੀਂ ਛੱਡਣਾ ਪੈਂਦਾ ਹੈ, ਜਿੱਥੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਰੱਖਿਆ ਜਾਂਦਾ ਹੈ।

WaterWater

ਹੁਣ ਤੱਕ ਅਜਿਹੇ ਇਲੈਕਟ੍ਰੋਨ ਨੂੰ ਪੈਦਾ ਕਰਨਾ ਬਹੁਤ ਮੁਸ਼ਕਲ ਅਤੇ ਖ਼ਰਚੀਲਾ ਰਿਹਾ ਹੈ ਪਰ ਹੁਣ ਖੋਜ ਕਰਮਚਾਰੀਆਂ ਨੇ ਇਕ ਨਵੀਂ ਪ੍ਰਕਿਰਿਆ ਵਿਕਸਿਤ ਕੀਤੀ ਹੈ ਜਿਸ ਵਿਚ ਊਰਜਾ ਦੇ ਇਕਮਾਤਰ ਸਰੋਤ ਦੇ ਰੂਪ ਵਿਚ ਗਰੀਨ ਲਾਈਟ ਐਮਿਟਿੰਗ ਡਾਇਡ ਦੀ ਜ਼ਰੂਰਤ ਹੁੰਦੀ ਹੈ। ਲੋੜੀਂਦੀ ਪ੍ਰਤੀਕਿਰਿਆ ਕਰਾਉਣ ਲਈ ਉਤਪ੍ਰਰੇਕ ਦੇ ਤੌਰ 'ਤੇ ਵਿਟਾਮਿਨ C ਅਤੇ ਧਾਤੂ ਮਿਸ਼ਰਣ ਦਾ ਇਸਤੇਮਾਲ ਕੀਤਾ ਜਾਂਦਾ ਹੈ।

Green Light Emitting DiodeGreen Light Emitting Diode

ਨਵੀਂ ਪ੍ਰਕਿਰਿਆ ਦੀ ਅੱਗੇ ਜਾਂਚ ਤੋਂ ਪਤਾ ਲਗਿਆ ਕਿ ਹਾਈਡਰੇਟਡ ਇਲੈਕਟ੍ਰੌਨ ਪੈਦਾ ਕਰਨ ਦਾ ਇਹ ਸਮਰੱਥਾਵਾਨ ਤਰੀਕਾ ਹੈ ਅਤੇ ਨਾਲ ਹੀ ਇਸ ਦਾ ਹੋਰ ਵੀ ਉਪਯੋਗ ਹੋ ਸਕਦਾ ਹੈ। ਖੋਜਕਰਤਾਵਾਂ ਨੇ ਨਵੇਂ ਤਰੀਕੇ ਦਾ ਇਸਤਮਾਲ ਪ੍ਰਦੂਸ਼ਿਤ ਪਾਣੀ 'ਤੇ ਕੀਤਾ। ਛੋਟੇ ਸੈਂਪਲ ਵਿਚ ਇਸ ਢੰਗ ਨਾਲ ਪਾਣੀ ਦੇ ਪ੍ਰਦੂਸ਼ਕਾਂ ਨੂੰ ਹਟਾਉਣ ਵਿਚ ਸਹਾਇਤਾ ਮਿਲੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement