ਅਗਲੇ ਸਾਲ ਤੋਂ ਜ਼ਮੀਨੀ ਪਾਣੀ 'ਤੇ ਸਰਕਾਰ ਵਸੂਲੇਗੀ ਫੀਸ
Published : Dec 14, 2018, 3:33 pm IST
Updated : Dec 14, 2018, 3:33 pm IST
SHARE ARTICLE
Underground water
Underground water

ਇਸ ਫੀਸ ਦੇ ਨਾਲ ਪਾਣੀ ਨੂੰ ਬੇਹਿਸਾਬ ਵਰਤੇ ਜਾਣ ਅਤੇ ਸੰਵੇਦਨਸ਼ੀਲ ਖੇਤਰਾਂ ਵਿਚ ਨਵੇਂ ਉਦਯੋਗਾਂ ਦੀ ਸਥਾਪਨਾ 'ਤੇ ਰੋਕ ਲਗਣ ਦੀ ਆਸ ਕੀਤੀ ਜਾ ਰਹੀ ਹੈ।

ਨਵੀਂ ਦਿੱਲੀ, ( ਪੀਟੀਆਈ) :  ਅਗਲੇ ਸਾਲ ਜੂਨ ਮਹੀਨੇ ਤੋਂ ਧਰਤੀ ਹੇਠਲੇ ਪਾਣੀ 'ਤੇ ਸਰਕਾਰ ਫੀਸ ਵਸੂਲਿਆ ਕਰੇਗੀ। ਇਸ ਦਾ ਮੁਖ ਉਦੇਸ਼ ਉਦਯੋਗਾਂ ਵੱਲੋਂ ਜ਼ਮੀਨੀ ਪਾਣੀ ਦੀ ਦੁਰਵਰਤੋਂ ਨੂੰ ਰੋਕਣਾ ਅਤੇ ਦੇਸ਼ ਵਿਚ ਜ਼ਮੀਨੀ ਪਾਣੀ ਦਾ ਸਹੀ ਤਰੀਕੇ ਨਾਲ ਨਿਯੋਜਨ ਕਰਨਾ ਹੈ। ਇਸ ਦੀ ਜਾਣਕਾਰੀ ਇਕ ਸਰਕਾਰੀ ਸੂਚਨਾ ਵਿਚ ਦਿਤੀ ਗਈ ਹੈ। ਸਰਕਾਰ ਦੇ ਇਸ ਕਦਮ ਨਾਲ ਪੈਕ ਕੀਤੇ ਹੋਏ ਪੀਣ ਵਾਲੇ ਪਾਣੀ ਦੇ ਸਸਤੇ ਹੋਣ ਦੀ ਆਸ ਹੈ।

Curved groundwater Curved groundwater

ਕੇਂਦਰੀ ਭੂਮੀਗਤ ਪ੍ਰਬੰਧਨ ਵੱਲੋਂ ਜ਼ਮੀਨੀ ਪਾਣੀ ਦੀ ਉਚਿਤ ਵਰਤੋਂ ਲਈ ਸੋਧ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜੋ ਕਿ ਜੂਨ 2019 ਤੋਂ ਲਾਗੂ ਹੋਣਗੇ। ਇਹਨਾਂ ਸੋਧੇ ਗਏ ਦਿਸ਼ਾ ਨਿਰਦੇਸ਼ਾਂ ਦਾ ਇਕ ਮਹਤੱਵਪੂਰਨ ਪੱਖ ਇਸ ਵਿਚ ਪਾਣੀ ਦੀ ਸੰਭਾਲ  ਲਈ ਫੀਸ ਦੇ ਵਿਚਾਰ ਦਾ ਸ਼ਾਮਲ ਹੋਣਾ ਹੈ। ਇਸ ਮੁਤਾਬਕ ਹਰ ਸਬੰਧਤ ਇਲਾਕੇ ਦੀ ਸ਼੍ਰੇਣੀ, ਉਦਯੋਗ ਦਾ ਢਾਂਚਾ ਅਤੇ ਜ਼ਮੀਨੀ ਪਾਣੀ ਦੀ ਵਰਤੋਂ ਦੇ ਹਿਸਾਬ ਨਾਲ ਹੀ

Water conservationWater conservation

ਪਾਣੀ ਦੀ ਸੰਭਾਲ ਫੀਸ ਦਾ ਭੁਗਤਾਨ ਵੱਖ-ਵੱਖ ਤੌਰ 'ਤੇ ਕਰਨਾ ਪਵੇਗਾ। ਇਸ ਫੀਸ ਦੇ ਨਾਲ ਪਾਣੀ ਨੂੰ ਬੇਹਿਸਾਬ ਵਰਤੇ ਜਾਣ ਅਤੇ ਸੰਵੇਦਨਸ਼ੀਲ ਖੇਤਰਾਂ ਵਿਚ ਨਵੇਂ ਉਦਯੋਗਾਂ ਦੀ ਸਥਾਪਨਾ 'ਤੇ ਰੋਕ ਲਗਣ ਦੀ ਆਸ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਦਯੋਗਾਂ ਵੱਲੋਂ ਪਾਣੀ ਦੀ ਬੇਲੋੜੀਂਦੀ ਵਰਤੋਂ ਅਤੇ ਪਾਣੀ ਦੀ ਕਮੀ ਵਾਲੇ ਇਲਾਕਿਆਂ ਵਿਚ ਜ਼ਮੀਨੀ ਪਾਣੀ ਦੀ ਵੱਡੇ ਪੱਧਰ ਤੇ ਵਰਤੋਂ ਦੀ ਵੀ ਰੋਕਥਾਮ ਹੋਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement