Kuwait Emir Sheikh: ਕੁਵੈਤ ਦੇ ਸ਼ਾਸਕ ਅਮੀਰ ਸ਼ੇਖ ਨਵਾਫ ਅਲ ਅਹਿਮਦ ਅਲ ਸਬਾਹ ਦਾ ਦੇਹਾਂਤ
Published : Dec 16, 2023, 5:35 pm IST
Updated : Dec 16, 2023, 5:35 pm IST
SHARE ARTICLE
Kuwait Emir Sheikh Nawaf Al Ahmad Al Sabah dies at 86
Kuwait Emir Sheikh Nawaf Al Ahmad Al Sabah dies at 86

ਰਕਾਰੀ ਟੈਲੀਵਿਜ਼ਨ ਕੁਵੈਤ ਟੀ.ਵੀ. ਨੇ ਅਮੀਰ ਦੀ ਮੌਤ ਦਾ ਐਲਾਨ ਕੀਤਾ ਅਤੇ ਕੁਰਾਨ ਦੀਆਂ ਆਇਤਾਂ ਪੜ੍ਹੀਆਂ।

Kuwait Emir Sheikh: ਕੁਵੈਤ ਦੇ ਸ਼ਾਸਕ ਅਮੀਰ ਸ਼ੇਖ ਨਵਾਫ ਅਲ ਅਹਿਮਦ ਅਲ-ਸਬਾਹ ਦਾ 86 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਦੇਸ਼ ਦੇ ਸਰਕਾਰੀ ਟੈਲੀਵਿਜ਼ਨ ਨੇ ਇਹ ਜਾਣਕਾਰੀ ਦਿਤੀ। ਸਰਕਾਰੀ ਟੈਲੀਵਿਜ਼ਨ ਕੁਵੈਤ ਟੀ.ਵੀ. ਨੇ ਅਮੀਰ ਦੀ ਮੌਤ ਦਾ ਐਲਾਨ ਕੀਤਾ ਅਤੇ ਕੁਰਾਨ ਦੀਆਂ ਆਇਤਾਂ ਪੜ੍ਹੀਆਂ। ਨਵੰਬਰ ਦੇ ਅਖੀਰ ’ਚ, ਸ਼ੇਖ ਨਵਾਫ ਨੂੰ ਇਕ ਅਨਜਾਣ ਬਿਮਾਰੀ ਦੇ ਨਾਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਉਦੋਂ ਤੋਂ ਹੀ ਤੇਲ ਨਾਲ ਭਰਪੂਰ ਇਹ ਛੋਟਾ ਜਿਹਾ ਦੇਸ਼ ਉਨ੍ਹਾਂ ਦੀ ਸਿਹਤ ਬਾਰੇ ਖ਼ਬਰਾਂ ਦੀ ਉਡੀਕ ਕਰ ਰਿਹਾ ਸੀ।

ਸਰਕਾਰੀ ਟੈਲੀਵਿਜ਼ਨ ਨੇ ਪਹਿਲਾਂ ਖ਼ਬਰ ਦਿਤੀ ਸੀ ਕਿ ਉਹ ਮਾਰਚ 2021 ਵਿਚ ਸਿਹਤ ਜਾਂਚ ਲਈ ਅਮਰੀਕਾ ਗਿਆ ਸੀ। ਪਛਮੀ ਏਸ਼ੀਆਈ ਦੇਸ਼ ਵਿਚ ਕੁਵੈਤ ਦੇ ਨੇਤਾਵਾਂ ਦੀ ਸਿਹਤ ਇਕ ਸੰਵੇਦਨਸ਼ੀਲ ਮੁੱਦਾ ਬਣਿਆ ਹੋਇਆ ਹੈ। ਦੇਸ਼ ਦੀ ਸਰਹੱਦ ਇਰਾਕ ਅਤੇ ਸਾਊਦੀ ਅਰਬ ਨਾਲ ਲਗਦੀ ਹੈ।

ਸ਼ੇਖ ਨਵਾਫ 2020 ਵਿਚ ਅਪਣੇ ਪੂਰਵਜ ਸ਼ੇਖ ਸਬਾਹ ਅਲ ਅਹਿਮਦ ਅਲ ਸਬਾਹ ਦੀ ਮੌਤ ਤੋਂ ਬਾਅਦ ਅਮੀਰ ਦੀ ਗੱਦੀ ’ਤੇ ਬੈਠੇ ਸਨ। ਸ਼ੇਖ ਸਬਾਹ ਅਪਣੀ ਕੂਟਨੀਤੀ ਅਤੇ ਸ਼ਾਂਤੀ ਯਤਨਾਂ ਲਈ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਦੀ ਮੌਤ ’ਤੇ ਪੂਰੇ ਇਲਾਕੇ ’ਚ ਸੋਗ ਪ੍ਰਗਟ ਕੀਤਾ ਗਿਆ ਹੈ।

ਸ਼ੇਖ ਨਵਾਫ ਨੇ ਕੁਵੈਤ ਦੇ ਗ੍ਰਹਿ ਮੰਤਰੀ ਅਤੇ ਰਖਿਆ ਮੰਤਰੀ ਵਜੋਂ ਸੇਵਾ ਨਿਭਾਈ, ਪਰ ਮੰਤਰੀ ਵਜੋਂ ਥੋੜ੍ਹੇ ਸਮੇਂ ਲਈ ਕਾਰਜਕਾਲ ਤੋਂ ਇਲਾਵਾ, ਉਹ ਸਰਕਾਰ ’ਚ ਬਹੁਤ ਸਰਗਰਮ ਨਹੀਂ ਵਿਖਾਈ ਦਿਤੇ। ਉਹ ਅਮੀਰ ਲਈ ਵੱਡੇ ਪੱਧਰ ’ਤੇ ਵਿਵਾਦਰਹਿਤ ਚੋਣ ਸੀ, ਪਰ ਉਨ੍ਹਾਂ ਦੀ ਵਧਦੀ ਉਮਰ ਨੇ ਸੰਕੇਤ ਦਿਤਾ ਕਿ ਉਨ੍ਹਾਂ ਦਾ ਕਾਰਜਕਾਲ ਛੋਟਾ ਹੋਵੇਗਾ।

83 ਸਾਲਾ ਅਲ-ਮਿਸ਼ਾਲ ਅਲ-ਅਹਿਮਦ ਅਲ-ਜਾਬੀਰ ਨੂੰ ਦੁਨੀਆਂ ਦਾ ਸਭ ਤੋਂ ਬਜ਼ੁਰਗ ਰਾਜਕੁਮਾਰ ਮੰਨਿਆ ਜਾਂਦਾ ਹੈ। ਉਹ ਕੁਵੈਤ ਦਾ ਅਗਲਾ ਸ਼ਾਸਕ ਬਣਨ ਦੀ ਕਤਾਰ ’ਚ ਹਨ।

(For more news apart from Kuwait Emir Sheikh Nawaf Al Ahmad Al Sabah dies at 86, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement