
ਸਿਟੀ ਮੈਨੇਜਰ ਨੇ ਕਿਹਾ - 44 ਸਾਲਾਂ ’ਚ ਜੋ ਝੱਲਿਆ ਹੈ, ਉਸ ਦੀ ਭਰਪਾਈ ਕਿਸੇ ਵੀ ਕੀਮਤ ’ਤੇ ਨਹੀਂ ਕੀਤੀ ਜਾ ਸਕਦੀ ਹੈ ਪਰ ਇਹ ਇਕ ਛੋਟੀ ਜਿਹੀ ਕੋਸ਼ਿਸ਼ ਹੈ
ਕੈਲੀਫੋਰਨੀਆ -ਦੁਨੀਆ ਭਰ ਦੀਆਂ ਜੇਲ੍ਹਾਂ ’ਚ ਅਜਿਹੇ ਹਜ਼ਾਰਾਂ ਕੈਦੀ ਬੰਦ ਹਨ, ਜਿਨ੍ਹਾਂ ਨੂੰ ਬਿਨ੍ਹਾਂ ਕਿਸੇ ਅਪਰਾਧ ਦੇ ਸਜ਼ਾ ਮਿਲੀ ਹੋਈ ਹੈ ਤੇ ਉਹਨਾਂ ਦੇ ਦੋਸ਼ ਅਜੇ ਤੱਕ ਸਾਬਤ ਨਹੀਂ ਹੋਏ ਹਨ। ਅਮਰੀਕਾ ’ਚ ਵੀ ਇਕ ਵਿਅਕਤੀ ਨੂੰ ਬਿਨਾਂ ਕਿਸੇ ਅਪਰਾਧ ਦੇ 44 ਸਾਲ ਜੇਲ੍ਹ ’ਚ ਰੱਖਿਆ ਗਿਆ ਪਰ ਜਦੋਂ 2017 ਵਿਚ ਉਹ ਜੇਲ੍ਹ ’ਚੋਂ ਬਾਹਰ ਆਇਆ ਤਾਂ ਉਸ ਦੀ ਕਿਸਮਤ ਖੁੱਲ੍ਹ ਗਈ ਕਿਉਂਕਿ ਸਰਕਾਰ ਨੇ ਉਸ ਨੂੰ ਮੁਆਵਜ਼ੇ ਦੇ ਰੂਪ ’ਚ 149 ਕਰੋੜ ਰੁਪਏ ਦਿੱਤੇ ਹਨ।
ਕੈਲੀਫੋਰਨੀਆ ਦੇ ਸਿਮੀ ਵੈਲੀ ਦੇ ਰਹਿਣ ਵਾਲੇ ਕ੍ਰੈਗ ਕੋਲੇ ਨੂੰ ਸਾਲ 1978 ’ਚ ਆਪਣੀ 24 ਸਾਲਾ ਗਰਲਫ੍ਰੈਂਡ ਤੇ ਉਸ ਦੇ ਮੁੰਡੇ ਨੂੰ ਮਾਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ। ਮਾਮਲੇ ਦੀ ਦੁਬਾਰਾ ਜਾਂਚ ਅਤੇ ਡੀ. ਐੱਨ. ਏ. ਟੈਸਟ ਤੋਂ ਬਾਅਦ ਉਸ ਨੂੰ ਬੇਗੁਨਾਹ ਕਰਾਰ ਦਿੱਤਾ ਗਿਆ। ਕੋਲੇ ਨੂੰ 2017 ’ਚ ਬੇਗੁਨਾਹ ਦੱਸ ਕੇ ਰਿਹਾਅ ਕਰ ਦਿੱਤਾ ਗਿਆ। ਕੋਲੇ ਨੇ ਬੇਗੁਨਾਹ ਸਾਬਿਤ ਹੋਣ ਦੀ ਲੜਾਈ ਵਿਚ ਅਪਣੇ ਮਾਤਾ-ਪਿਤਾ ਨੂੰ ਵੀ ਗਵਾ ਦਿੱਤਾ। ਕਾਨੂੰਨੀ ਮਦਦ ਮੁਹੱਈਆ ਕਰਾਉਣ ਲਈ ਉਸ ਦੇ ਮਾਤਾ-ਪਿਤਾ ਨੂੰ ਆਪਣਾ ਘਰ ਗਹਿਣੇ ਰੱਖਣਾ ਪਿਆ ਸੀ। ਇਸ ਤੋਂ ਬਾਅਦ ਦਰ-ਦਰ ਦੀਆਂ ਠੋਕਰਾਂ ਖਾਂਦੇ ਹੋਏ ਉਨ੍ਹਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ - ਅਮਰੀਕਾ ਦੇ ਕੈਲੀਫੋਰਨੀਆ 'ਚ ਗੋਲੀਬਾਰੀ, ਛੇ ਮਹੀਨੇ ਦੇ ਬੱਚੇ ਅਤੇ ਮਾਂ ਸਮੇਤ ਛੇ ਦੀ ਮੌਤ ਹੋ ਗਈ
ਰਿਹਾਈ ਤੋਂ ਬਾਅਦ ਕੋਲੇ ਨੂੰ ਮੁਆਵਜ਼ੇ ਦੇ ਰੂਪ ’ਚ 21 ਮਿਲੀਅਨ ਡਾਲਰ ਭਾਵ ਲਗਭਗ 149 ਕਰੋੜ ਰੁਪਏ ਦਿੱਤੇ ਗਏ ਹਨ। ਕੋਲੇ ਨੂੰ ਇਹ ਮੁਆਵਜ਼ਾ ਸਾਲਾਂ ਚੱਲੇ ਖ਼ਰਚੀਲੇ ਅਤੇ ਬਿਨਾਂ ਮਤਲਬ ਦੇ ਕਾਨੂੰਨੀ ਪਚੜੇ ਤੋਂ ਬਾਅਦ ਮੁਆਵਜ਼ੇ ਦੇ ਰੂਪ ’ਚ ਦਿੱਤਾ ਗਿਆ। ਜੋ ਪੈਸੇ ਕੋਲੇ ਨੂੰ ਦਿੱਤੇ ਗਏ, ਉਸ ’ਚ 4.9 ਮਿਲੀਅਨ ਡਾਲਰ ਨਿਗਮ ਅਤੇ ਬਾਕੀ ਦਾ ਪੈਸਾ ਇੰਸ਼ੋਰੈਂਸ ਤੇ ਹੋਰ ਸੋਮਿਆਂ ਤੋਂ ਮੁਹੱਈਆ ਕਰਾਇਆ ਗਿਆ। ਸਿਟੀ ਮੈਨੇਜਰ ਨੇ ਇਸ ਸਬੰਧੀ ਕਿਹਾ ਕਿ ਕੋਲੇ ਨੇ 44 ਸਾਲਾਂ ’ਚ ਜੋ ਝੱਲਿਆ ਹੈ, ਉਸ ਦੀ ਭਰਪਾਈ ਕਿਸੇ ਵੀ ਕੀਮਤ ’ਤੇ ਨਹੀਂ ਕੀਤੀ ਜਾ ਸਕਦੀ ਹੈ ਪਰ ਇਹ ਇਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਉਹ ਆਪਣੀ ਅੱਗੇ ਦੀ ਜ਼ਿੰਦਗੀ ਚੰਗੇ ਢੰਗ ਨਾਲ ਬਿਤਾ ਸਕੇ।
ਨੋਟ - (ਇਹ ਖ਼ਬਰ 2019 ਦੀ ਹੈ ਪਰ ਹੁਣ ਫਿਰ ਵਾਇਰਲ ਹੈ)