Punjab News: ਵਿਦੇਸ਼ਾਂ ’ਚ ਵਸਣ ਲਈ ਕੁੜੀਆਂ ਦਾ ਸਹਾਰਾ ਲੈ ਰਹੇ ਨੇ ਪੰਜਾਬੀ ਮੁੰਡੇ, ਖੇਤੀਬਾੜੀ ’ਵਰਸਿਟੀ ਦੇ ਸਰਵੇਖਣ ’ਚ ਹੋਈ ਪੁਸ਼ਟੀ

By : GAGANDEEP

Published : Jan 18, 2024, 11:07 am IST
Updated : Jan 18, 2024, 11:22 am IST
SHARE ARTICLE
Punjabi boys are taking help of girls to settle abroad News in punjabi
Punjabi boys are taking help of girls to settle abroad News in punjabi

Punjab News: ‘ਜੀਵਨਸਾਥੀ ਵੀਜ਼ਾ’ ’ਤੇ ਕੈਨੇਡਾ ਜਾਣ ਦੇ ਮਾਮਲਿਆਂ ’ਚ ਪੰਜਾਬ ਦੀਆਂ ਔਰਤਾਂ ਨਾਲੋਂ ਮਰਦਾਂ ਦੀ ਗਿਣਤੀ ਵੱਧ

Punjabi boys are taking help of girls to settle abroad News in punjabi : ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਵਲੋਂ 1990 ਤੋਂ 2022 ਤਕ ਪੇਂਡੂ ਪੰਜਾਬ ਤੋਂ ਪ੍ਰਵਾਸ ਦੇ ਰੁਝਾਨਾਂ ਬਾਰੇ ਕੀਤੇ ਸਰਵੇਖਣ ’ਚ ਹੈਰਾਨੀਜਨਕ ਤੱਥ ਨਿਕਲ ਕੇ ਸਾਹਮਣੇ ਆਏ ਹਨ। ਸਰਵੇਖਣ ’ਚ ਇਸ ਤੱਥ ਦੀ ਪੁਸ਼ਟੀ ਹੋਈ ਹੈ ਕਿ ਪੰਜਾਬੀ ਮੁੰਡੇ ਕੁੜੀਆਂ ਸਹਾਰੇ ਵਿਦੇਸ਼ਾਂ ’ਚ ਵਸਣ ਲਈ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਵਿਦੇਸ਼ਾਂ ’ਚ ਜਾ ਕੇ ਉਨ੍ਹਾਂ ਨੂੰ ਜ਼ਿਆਦਾਤਰ ਮਜ਼ਦੂਰੀ ਦੇ ਕੰਮ ਕਰਨੇ ਪੈਂਦੇ ਹਨ।

ਇਹ ਵੀ ਪੜ੍ਹੋ: Punjab News: CM ਮਾਨ ਨੇ ਮੁਕੇਰੀਆਂ ਬੱਸ ਹਾਦਸੇ 'ਤੇ ਪ੍ਰਗਟਾਇਆ ਦੁੱਖ, ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 1-1 ਕਰੋੜ ਦੇਣ ਦਾ ਕੀਤਾ ਐਲਾਨ

ਸਰਵੇਖਣ ਅਨੁਸਾਰ ਜੀਵਨਸਾਥੀ ਵੀਜ਼ਾ (ਸਪਾਊਸ ਵੀਜ਼ਾ) ’ਤੇ ਕੈਨੇਡਾ, ਆਸਟਰੇਲੀਆ ਜਾਂ ਹੋਰ ਦੇਸ਼ਾਂ ’ਚ ਜਾਣ ਵਾਲੇ ਅੱਧੇ ਤੋਂ ਵੱਧ ਪ੍ਰਵਾਸੀ ਹੁਣ ਮਜ਼ਦੂਰਾਂ ਵਜੋਂ ਕੰਮ ਕਰ ਰਹੇ ਹਨ। ਸਿਰਫ ਇਕ ਛੋਟੀ ਜਿਹੀ ਫ਼ੀ ਸਦੀ (6٪) ਨੂੰ ਸੇਵਾ ਖੇਤਰ ’ਚ ਨੌਕਰੀਆਂ ਮਿਲੀਆਂ ਹਨ। ਪੰਜਾਬ ਦੇ 22 ਜ਼ਿਲ੍ਹਿਆਂ ਦੇ 44 ਪਿੰਡਾਂ ’ਚ ਕੀਤੇ ਇਸ ਸਰਵੇ ’ਚ ਇਹ ਵੀ ਕਿਹਾ ਗਿਆ ਹੈ ਕਿ ਪੜ੍ਹਾਈ ਵੀਜ਼ਾ ’ਤੇ ਜਾਣ ਵਾਲੇ 40٪ ਤੋਂ ਵੱਧ ਪ੍ਰਵਾਸੀਆਂ ਨੇ ਲੋੜੀਂਦੇ ਬੈਂਡ ਸਕੋਰ ਪ੍ਰਾਪਤ ਕਰਨ ਲਈ ਘੱਟੋ-ਘੱਟ ਦੋ ਵਾਰ ‘ਆਇਲਟਸ’ ਅੰਗਰੇਜ਼ੀ ਮੁਹਾਰਤ ਟੈਸਟ ਪਾਸ ਕਰਨ ਦੀ ਕੋਸ਼ਿਸ਼ ਕੀਤੀ। ਸਰਵੇਖਣ ’ਚ ਸ਼ਾਮਲ ਕੁੱਝ ਲੋਕਾਂ ਨੇ ਮੰਨਿਆ ਕਿ ਉਨ੍ਹਾਂ ਨੇ ‘ਆਇਲਟਸ’ ’ਚ 6 ਦਾ ਬੈਂਡ ਸਕੋਰ ਪ੍ਰਾਪਤ ਕਰਨ ਲਈ ਗੈਰ-ਕਾਨੂੰਨੀ ਏਜੰਟਾਂ ਨੂੰ 2 ਲੱਖ ਰੁਪਏ ਦਿਤੇ ਸਨ, ਜੋ ਕਿ ਕੈਨੇਡਾ ਲਈ ਸਟੱਡੀ ਵੀਜ਼ਾ ਲਈ ਲੋੜੀਂਦਾ ਘੱਟੋ-ਘੱਟ ਸਕੋਰ ਹੈ। 

ਇਹ ਵੀ ਪੜ੍ਹੋ: Indian Students Left Canada: ਸਿਆਸੀ ਵਿਵਾਦ ਦਰਮਿਆਨ ਭਾਰਤੀ ਵਿਦਿਆਰਥੀਆਂ ਨੇ ਛੱਡਿਆ ਕੈਨੇਡਾ 

ਸਰਵੇਖਣ 1990 ਤੋਂ 2022 ਦੇ ਸਮੇਂ ਦਰਮਿਆਨ ਕੀਤਾ ਗਿਆ ਸੀ ਜਿਸ ’ਚ ਜਿਸ ’ਚ 640 ਪ੍ਰਵਾਸੀ ਪਰਵਾਰਾਂ ਦੇ 831 ਪ੍ਰਵਾਸੀਆਂ ਅਤੇ 606 ਗ਼ੈਰ-ਪ੍ਰਵਾਸੀਆਂ ਦਾ ਇੰਟਰਵਿਊ ਲਿਆ ਗਿਆ। ਵਿਦੇਸ਼ਾਂ ’ਚ ਪਰਵਾਸ ਕਰਨ ਵਾਲੇ ਪੰਜਾਬੀਆਂ ’ਚੋਂ 9.51٪ ਜੀਵਨਸਾਥੀ ਵੀਜ਼ੇ ’ਤੇ ਗਏ, ਜਿਸ ’ਚ ਮਰਦਾਂ (53.16٪) ਦੀ ਗਿਣਤੀ ਔਰਤਾਂ (46.89٪) ਨਾਲੋਂ ਥੋੜ੍ਹੀ ਜਿਹੀ ਵੱਧ ਸੀ। ਇਸ ਮਾਮਲੇ ’ਚ ‘ਕੰਟਰੈਕਟ ਮੈਰਿਜ’ ਦਾ ਰੁਝਾਨ ਵੀ ਸਾਹਮਣੇ ਆਇਆ ਹੈ, ਜਿੱਥੇ ਸਟੱਡੀ ਵੀਜ਼ਾ ਲਈ ਲੋੜੀਂਦਾ ਵਧੀਆ ‘ਆਇਲਟਸ’ ਬੈਂਡ ਪ੍ਰਾਪਤ ਕਰਨ ਵਾਲੀਆਂ ਔਰਤਾਂ ਵਿਦੇਸ਼ ਪਹੁੰਚਣ ਤੋਂ ਬਾਅਦ ਅਪਣੇ ਪਤੀਆਂ ਨੂੰ ਪਤੀ-ਪਤਨੀ ਦੇ ਓਪਨ ਵਰਕ ਵੀਜ਼ਾ ’ਤੇ ਬੁਲਾਉਂਦੀਆਂ ਹਨ। 

ਜ਼ਿਆਦਾਤਰ ਪ੍ਰਵਾਸੀ ਕੈਨੇਡਾ (42٪), ਦੁਬਈ (16.25٪) ਅਤੇ ਆਸਟਰੇਲੀਆ (9.63٪) ਗਏ ਹਨ। ਜੀਵਨ ਸਾਥੀ ਵੀਜ਼ਾ ’ਤੇ ਪਰਵਾਸ ਕਰਨ ਵਾਲੇ ਅੱਧੇ ਤੋਂ ਵੱਧ ਲੋਕ ਹੁਣ ਹੋਟਲਾਂ, ਗੈਸ ਸਟੇਸ਼ਨਾਂ, ਵਾਸ਼ਿੰਗ ਸਟੇਸ਼ਨਾਂ, ਫੂਡ ਡਿਲੀਵਰੀ ਆਦਿ ’ਚ ਮਜ਼ਦੂਰੀ ਦਾ ਕੰਮ ਕਰ ਰਹੇ ਹਨ, ਜਦਕਿ 32.91٪ ਘਰੇਲੂ ਔਰਤਾਂ ਹਨ। ਸਿਰਫ 5٪ ਕਾਰੋਬਾਰ ’ਚ ਸਨ ਜਿਵੇਂ ਕਿ ਰੀਅਲ ਅਸਟੇਟ, ਬੁਟੀਕ ਚਲਾਉਣਾ, ਆਦਿ।

ਪੰਜਾਬ ਤੋਂ ਆਏ ਕੁਲ ਪ੍ਰਵਾਸੀਆਂ ’ਚੋਂ ਲਗਭਗ ਅੱਧੇ (42.84٪) ਸਟੱਡੀ ਵੀਜ਼ੇ ’ਤੇ ਵਿਦੇਸ਼ਾਂ ’ਚ ਪੁੱਜੇ। 2015 ਤੋਂ ਬਾਅਦ ਕੈਨੇਡਾ ’ਚ ਪੜ੍ਹਾਈ ਕਰਨ ਦੀ ਇੱਛਾ ’ਚ ਕਾਫ਼ੀ ਵਾਧਾ ਹੋਇਆ। ‘ਆਇਲਟਸ’ ਸੱਭ ਤੋਂ ਵੱਧ ਚੁਣੀ ਗਈ ਭਾਸ਼ਾ ਪ੍ਰਵੀਨਤਾ ਪ੍ਰੀਖਿਆ ਸੀ, ਇਸ ਤੋਂ ਬਾਅਦ ਪੀ.ਟੀ.ਈ. (ਪੀਅਰਸਨ ਟੈਸਟ ਆਫ ਇੰਗਲਿਸ਼) ਅਤੇ ‘ਟੋਫ਼ਲ’ (ਵਿਦੇਸ਼ੀ ਭਾਸ਼ਾ ਵਜੋਂ ਅੰਗਰੇਜ਼ੀ ਦਾ ਟੈਸਟ) ਵਿਦਿਅਕ ਟੈਸਟਿੰਗ ਸਰਵਿਸਿਜ਼ (ਈ.ਟੀ.ਐਸ.) ਵਲੋਂ ਕਰਵਾਇਆ ਗਿਆ ਸੀ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਧਿਐਨ ਨੇ ਪੰਜਾਬ ’ਚ ਪੇਂਡੂ ਸਿੱਖਿਆ ਦੇ ਡਿੱਗ ਰਹੇ ਮਿਆਰ ਨੂੰ ਵੀ ਉਜਾਗਰ ਕੀਤਾ, ਜਿੱਥੇ ਕੁੱਝ ਵਿਦਿਆਰਥੀ ਅੰਗਰੇਜ਼ੀ ਮੁਹਾਰਤ ਟੈਸਟਾਂ ਲਈ ਪੰਜ ਵਾਰ ਹਾਜ਼ਰ ਹੋਏ ਕਿਉਂਕਿ ਉਹ ਪਹਿਲੀ ਕੋਸ਼ਿਸ਼ ’ਚ ਅੰਗਰੇਜ਼ੀ ਭਾਸ਼ਾ ’ਚ ਘੱਟੋ-ਘੱਟ ਲੋੜੀਂਦਾ ਬੈਂਡ ਪ੍ਰਾਪਤ ਕਰਨ ’ਚ ਅਸਮਰੱਥ ਸਨ।  ਪਹਿਲੀ ਕੋਸ਼ਿਸ਼ ’ਚ ਲੋੜੀਂਦੇ ‘ਆਇਲਟਸ’ ਬੈਂਡ ਪ੍ਰਾਪਤ ਕਰਨ ਲਈ ਪ੍ਰਵਾਸੀਆਂ ਦਾ ਔਸਤ ਖਰਚ 42,845 ਰੁਪਏ ਸੀ, ਜਿਸ ’ਚ ਕੋਚਿੰਗ ਫੀਸ, ਟੈਸਟ ਫੀਸ, ਬੋਰਡਿੰਗ, ਰਿਹਾਇਸ਼ ਆਦਿ ਸ਼ਾਮਲ ਸਨ। 41.26٪ ਨੇ ਇਸ ਟੈਸਟ ਨੂੰ ਪਾਸ ਕਰਨ ਲਈ ਦੂਜੀ ਵਾਰੀ ਕੋਸ਼ਿਸ਼ ਕੀਤੀ ਅਤੇ ਔਸਤਨ 70,257 ਰੁਪਏ ਖਰਚ ਕੀਤੇ, ਜਦਕਿ 4.87٪ ਨੇ ਤਿੰਨ ਵਾਰ ਪ੍ਰੀਖਿਆ ਦਿਤੀ ਅਤੇ 1,42,941 ਰੁਪਏ ਖਰਚ ਕੀਤੇ।

 

 (For more Punjabi news apart from CM Mann expressed grief over Mukerian bus accident News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement