
ਪਿਤਾ, ਭਰਾ ਅਤੇ ਹੋਰ ਰਿਸ਼ਤੇਦਾਰਾਂ ਨੂੰ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰਿਆ
ਤਹਿਰਾਨ: ਈਰਾਨ ਦੇ ਦੱਖਣ-ਪੂਰਬੀ ਇਲਾਕੇ ’ਚ ਸਨਿਚਰਵਾਰ ਨੂੰ ਇਕ ਵਿਅਕਤੀ ਨੇ 12 ਰਿਸ਼ਤੇਦਾਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਕਰਮਨ ਸੂਬੇ ਦੇ ਨਿਆਂ ਵਿਭਾਗ ਦੇ ਮੁਖੀ ਇਬਰਾਹਿਮ ਹਮੀਦੀ ਨੇ ਅਰਧ ਸਰਕਾਰੀ ਸਮਾਚਾਰ ਏਜੰਸੀ ਆਈ.ਐਸ.ਐਨ.ਏ. ਨੂੰ ਦਸਿਆ ਕਿ ਬੰਦੂਕਧਾਰੀ ਨੇ ਪਰਵਾਰਕ ਝਗੜੇ ਕਾਰਨ ਸਵੇਰੇ ਇਕ ਪਿੰਡ ਵਿਚ ਉਸ ਦੇ ਪਿਤਾ, ਭਰਾ ਅਤੇ ਹੋਰ ਰਿਸ਼ਤੇਦਾਰਾਂ ’ਤੇ ਗੋਲੀਆਂ ਚਲਾਈਆਂ। ਹਮਲਾਵਰ (30) ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਸ਼ੱਕ ਹੈ ਕਿ ਉਸ ਨੇ ਕਲਾਸ਼ਨਿਕੋਵ ਰਾਈਫਲ ਦੀ ਵਰਤੋਂ ਕੀਤੀ ਸੀ।
ਈਰਾਨ ਵਿਚ ਸਥਾਨਕ ਮੀਡੀਆ ਕਈ ਵਾਰ ਪੇਂਡੂ ਖੇਤਰਾਂ ਵਿਚ ਗੋਲੀਬਾਰੀ ਦੀਆਂ ਅਜਿਹੀਆਂ ਘਟਨਾਵਾਂ ਦੀ ਰੀਪੋਰਟ ਕਰਦਾ ਹੈ, ਪਰ ਮਰਨ ਵਾਲਿਆਂ ਦੀ ਗਿਣਤੀ ਸੱਭ ਤੋਂ ਵੱਧ ਹੈ। ਈਰਾਨ ਦੇ ਪੇਂਡੂ ਖੇਤਰਾਂ ’ਚ ਨਾਗਰਿਕਾਂ ਨੂੰ ਕਾਨੂੰਨੀ ਤੌਰ ’ਤੇ ਸਿਰਫ ਰਾਈਫਲਾਂ ਨਾਲ ਸ਼ਿਕਾਰ ਕਰਨ ਦੀ ਇਜਾਜ਼ਤ ਹੈ।