ਭਾਰਤੀ ਏਅਰ ਸਟ੍ਰਾਈਕ ਦਾ ਜੈਸ਼ ਨੂੰ ਨਹੀਂ ਹੋਇਆ ਕੋਈ ਨੁਕਸਾਨ
Published : Mar 17, 2019, 1:05 pm IST
Updated : Mar 17, 2019, 1:05 pm IST
SHARE ARTICLE
Masood Azhar
Masood Azhar

ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਸਰਗਨਾ ਅਜ਼ਹਰ ਮਸੂਦ ਨੇ ਇਹ ਦਾਅਵਾ ਕੀਤਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵਲੋਂ

ਇਸਲਾਮਾਬਾਦ: ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਸਰਗਨਾ ਅਜ਼ਹਰ ਮਸੂਦ ਨੇ ਇਹ ਦਾਅਵਾ ਕੀਤਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵਲੋਂ ਕੀਤੀ ਗਈ ਏਅਰ ਸਟ੍ਰਾਈਕ ਦਾ ਉਸ ਦੀ ਜਥੇਬੰਦੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਜਥੇਬੰਦੀ ਦੇ ਹਫ਼ਤਾਵਰੀ ਅਖ਼ਬਾਰ ਵਿਚ ਮਸੂਦ ਨੇ ਕਿਹਾ ਹੈ ਕਿ ਉਹ ਅਤੇ ਉਨ੍ਹਾਂ ਦੀ ਜਥੇਬੰਦੀ ਦੇ ਹੋਰ ਸਾਥੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਅਖ਼ਬਾਰ ਨੂੰ ਜਥੇਬੰਦੀ ਦਾ ਮੁੱਖ ਪੱਤਰ ਮੰਨਿਆ ਜਾਂਦਾ ਹੈ। ਮਸੂਦ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਠੀਕ ਹਨ ਤੇ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਤੀ ਨੂੰ ਇਹ ਚੁਨੌਤੀ ਦਿੰਦੇ ਹਨ

ਕਿ ਉਹ ਉਸ ਨਾਲ ਤੀਰੰਦਾਜ਼ੀ ਜਾਂ ਸ਼ੂਟਿੰਗ ਵਿਚ ਮੁਕਾਬਲਾ ਕਰ ਲੈਣ ਤਾ ਕਿ ਇਹ ਸਾਬਤ ਹੋ ਸਕੇ ਕਿ ਉਹ ਕਿੰਨੇ ਫਿਟ ਹਨ। ਜ਼ਿਕਰਯੋਗ ਹੈ ਕਿ 14 ਫ਼ਰਵਰੀ ਨੂੰ ਜੰਮੂ ਦੇ ਪੁਲਵਾਮਾ ਵਿਚ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਸੀਆਰਪੀਫ਼ ਦੇ ਕਾਫ਼ਲੇ 'ਤੇ ਆਤਮਘਾਤੀ ਹਮਲਾ ਕਰਵਾਇਆ ਸੀ ਜਿਸ ਵਿਚ 40 ਕੇ ਕਰੀਬ ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੇ ਬਾਅਦ ਤੋਂ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚਾਲੇ ਤਣਾਅ ਆ ਗਿਆ ਸੀ

ਤੇ ਹਮਲੇ ਤੋਂ ਕੁੱਝ ਦਿਨ ਬਾਅਦ ਭਾਰਤ ਨੇ ਜੈਸ਼-ਏ-ਮੁਹੰਮਦ ਦੇ ਪਾਕਿ ਸਥਿਤ ਟਿਕਾਣਿਆਂ 'ਤੇ ਏਅਰ ਸਟ੍ਰਾਈਕ ਕੀਤੀ ਸੀ ਜਿਸ ਵਿਚ ਕਈ ਅਤਿਵਾਦੀ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਮਸੂਦ ਨੇ ਕਿਹਾ ਕਿ ਉਸ ਦੀ ਸਿਹਤ ਨੂੰ ਲੈ ਕੇ ਫ਼ੈਲਾਈਆਂ ਜਾ ਰਹੀਆਂ ਖ਼ਬਰਾਂ ਸਿਰਫ਼ ਝੂਠ ਹਨ ਜਦਕਿ ਉਹ ਪੂਰੀ ਤਰ੍ਹਾਂ ਠੀਕ ਤੇ ਫਿਟ ਹਨ। ਮਸੂਦ ਨੇ ਕਿਹਾ ਕਿ ਉਸ ਦੀ ਕਿਡਨੀ ਤੇ ਲਿਵਰ ਠੀਕ ਹੈ ਤੇ ਉਹ ਪਿਛਲੇ 17 ਸਾਲਾਂ ਤੋਂ ਕਦੇ ਹਸਪਤਾਲ ਨਹੀਂ ਗਿਆ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਠੀਕ ਤੇ ਤੰਦਰੁਸਤ ਹੈ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement