ਨਿਊਜ਼ੀਲੈਂਡ ਹਮਲਾ: ਮਾਰੇ ਗਏ ਲੋਕਾਂ ਲਈ ਹੋਈਆਂ ਦੁਆਵਾਂ
Published : Mar 17, 2019, 12:44 pm IST
Updated : Mar 17, 2019, 12:44 pm IST
SHARE ARTICLE
New Zealand attack: Prayers for those killed
New Zealand attack: Prayers for those killed

ਪ੍ਰਧਾਨ ਮੰਤਰੀ ਕਾਲੇ ਰੰਗ ਦੇ ਕਪੜੇ ਪਾ ਕੇ ਸੋਗ 'ਚ ਹੋਈ ਸ਼ਾਮਲ

ਔਕਲੈਂਡ  : ਬੀਤੇ ਕਲ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਵਿਚ ਦੋ ਮਸਜਿਦਾਂ 'ਤੇ ਕੀਤੇ ਗਏ ਹਮਲੇ ਵਿਚ ਮਾਰੇ ਗਏ ਮ੍ਰਿਤਕਾਂ ਨੂੰ ਅੱਜ ਨਿਊਜ਼ੀਲੈਂਡ ਦੇ ਹਰ ਸ਼ਹਿਰ ਵਿਚ ਸ਼ਰਧਾਂਜਲੀਆਂ ਦਿਤੀਆਂ ਗਈਆਂ। ਮਸਜਿਦ ਦੇ ਬਾਹਰ ਫੁੱਲਾਂ ਦੇ ਗੁਲਦਸਤੇ ਹੀ ਗੁਲਦਸਤੇ ਪੀੜਤ ਪਰਿਵਾਰਾਂ ਲਈ ਸਤਿਕਾਰ ਦੀ ਨਿਸ਼ਾਨੀ ਵਜੋਂ ਸਮਰਪਤ ਕੀਤੇ ਗਏ। ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿਡਾ ਆਰਡਨ ਨੇ ਸਵੇਰੇ ਪਹਿਲਾਂ ਮੀਡੀਆ ਕਾਨਫ਼ਰੰਸ ਦੇ ਵਿਚ ਇਹ ਐਲਾਨ ਕੀਤਾ ਕਿ ਦੇਸ਼ ਦਾ ਅਸਲਾ ਕਾਨੂੰਨ ਬਦਲੇਗਾ। ਪ੍ਰਧਾਨ ਮੰਤਰੀ ਦਲ ਦੇ ਨਾਲ ਉਪ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ,

ਏਥਨਿੰਕ ਮੰਤਰੀ ਜੈਨੀ ਸਾਲੀਸਾ ਅਤੇ ਹੋਰ ਸੰਸਦੀ ਦਲ ਦੇ ਲੋਕ ਇਕ ਕਾਫਲੇ ਦੇ ਰੂਪ ਵਿਚ ਰਿਫਊਜ਼ੀ ਸੈਂਟਰ ਪਹੁੰਚੇ। ਪ੍ਰਧਾਨ ਮੰਤਰੀ ਨੇ ਸੋਗ ਵਜੋਂ ਅੱਜ ਕਾਲੇ ਕਪੜੇ ਪਾ ਕੇ ਅਤੇ ਸਿਰ ਉਤੇ ਦੁਪੱਟਾ ਲੈ ਕੇ  ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਮ੍ਰਿਤਕਾਂ ਦੇ ਨਾਵਾਂ ਨੂੰ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿਹੜੇ 9 ਭਾਰਤੀ ਲੋਕ ਇਥੇ ਇਸ ਹਮਲੇ ਵਿਚ ਲਾਪਤਾ ਦੱਸੇ ਜਾਂਦੇ ਸਨ, ਉਨ੍ਹਾਂ ਵਿਚੋਂ 5 ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਔਕਲੈਂਡ ਸਿਟੀ ਦੇ ਏਓਟੀਆ ਸੁਕੇਅਰ ਵਿਖੇ ਅੱਜ ਸ਼ਰਧਾਂਜਲੀ ਸਮਾਰੋਹ ਵਿਚ ਕਈ ਲੋਕਾਂ ਨੇ ਮਾਰੇ ਗਏ ਲੋਕਾਂ ਪ੍ਰਤੀ ਸੋਗ ਪ੍ਰਗਟ ਕੀਤਾ।

ਔਕਲੈਂਡ ਵਿਚ ਭਾਰਤੀ ਆਨਰੇਰੀ ਕੌਂਸਲ ਸ੍ਰੀ ਭਵਦੀਪ ਸਿੰਘ ਢਿੱਲੋਂ ਨੇ ਇਸ ਕਾਇਰਤਾ ਭਰੀ ਘਟਨਾ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਨਿਊਜ਼ੀਲੈਂਡ ਨੂੰ ਕਦੇ ਵੀ ਅਜਿਹੀ ਘਟਨਾ ਦੇ ਨਾਲ ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਵਰਗੇ ਦੇਸ਼ ਦੇ ਵਿਚ ਅਜਿਹੇ ਵਰਤਾਰੇ ਦੀ ਕੋਈ ਥਾਂ ਨਹੀਂ ਹੈ।  
ਹੇਸਟਿੰਗਜ਼ ਸ਼ਹਿਰ ਤੋਂ ਸਿੱਖ ਪੁੱਜੇ ਮੁਸਲਮਾਨਾਂ ਕੋਲ: ਹੇਸਟਿੰਗਜ਼ ਵਸਦੇ ਭਾਰਤੀ ਖਾਸ ਕਰ ਸਿੱਖਾਂ ਨੇ ਮੁਸਲਮਾਨਾਂ ਨੂੰ ਮਿਲ ਕੇ ਹਮਦਰਦੀ ਪ੍ਰਗਟ ਕੀਤੀ
ਗੁਰਦੁਆਰਾ ਸਾਹਿਬ ਟੀ ਪੁੱਕੀ ਵਿਖੇ ਵੀ ਅੱਜ ਸ਼ਾਮ ਦੇ ਦੀਵਾਨ ਦੇ ਵਿਚ ਮ੍ਰਿਤਕਾਂ ਸ਼ਰਧਾਂਜਲੀ ਭੇਟ ਕੀਤੀ ਗਈ।

ਉਨ੍ਹਾਂ ਨਮਿਤ ਅਰਦਾਸ ਕੀਤੀ ਗਈ ਅਤੇ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਮ੍ਰਿਤਕਾਂ ਲਈ ਫ਼ੰਡ ਰੇਜ਼ਿੰਗ ਅਵਾਦੀ ਘਾਣ ਮਗਰੋਂ ਮ੍ਰਿਤਕ ਲੋਕਾਂ ਦੇ ਪਰਵਾਰਾਂ ਦੀ ਸਥਿਤੀ ਬਹੁਤ ਖ਼ਰਾਬ ਹੋ ਗਈ ਹੈ। ਪਰਿਵਾਰਾਂ ਦਾ ਜਿਥੇ ਆਰਥਿਕ ਢਾਂਚਾ ਹਿਲ ਕੇ ਰਹਿ ਗਿਆ ਹੈ ਉਥੇ ਪ੍ਰਵਾਸ ਹੰਢਾ ਰਹੇ ਲੋਕਾਂ ਦੇ ਪਰਿਵਾਰਾਂ ਦੇ ਦਿਲਾਂ ਵਿਚ ਵੱਡਾ ਦਹਿਲ ਬੈਠ ਗਿਆ ਹੈ। ਮਾਨਸਿਕ ਤੌਰ ਉਤੇ ਇਹ ਲੋਕ ਆਪਾ ਨਾ ਗਵਾ ਜਾਣ ਬਹੁਤ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰੇ ਆਪਣਾ ਸਹਿਯੋਗ ਕਰ ਰਹੇ ਹਨ।

'ਗਿਵ ਏ ਲਿਟਲ' ਵੈਬਸਾਈਟ ਰਾਹੀਂ 'ਵਿਕਟਮ ਸੁਪਰੋਟ' ਵੱਲੋਂ ਫ਼ੰਡ ਰੇਜ਼ਿੰਗ ਕੀਤੀ ਜਾ ਰਹੀ ਹੈ ਜਿਸ ਵਿਚ ਹੁਣ ਤਕ 36000 ਦੇ ਕਰੀਬ ਲੋਕਾਂ ਨੇ ਦਾਨ ਕਰ ਕੇ 35 ਲੱਖ ਤੋਂ ਉਪਰ ਡਾਲਰ ਇਕੱਠੇ ਕੀਤੇ ਹਨ।  49 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੇਕਰ ਪ੍ਰਤੀ ਜੀਅ ਇਕ ਲੱਖ ਡਾਲਰ ਵੀ ਦਿੱਤਾ ਜਾਵੇਗਾ ਤਾਂ ਅਜੇ ਬਹੁਤ ਦਾਨ ਦੀ ਲੋੜ ਹੈ। ਕੁੱਲ ਟਾਰਗੈਟ ਨੂੰ ਓਪਨ ਗੋਲ ਰਖਿਆ ਗਿਆ ਹੈ। ਇਹ ਰਕਮ ਲਗਾਤਾਰ ਵਧ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement