ਖ਼ਬਰਾਂ |

ਤਾਜ਼ਾ |

ਈਰਾਨ ’ਚ ਸਕੂਲੀ ਵਿਦਿਆਰਥਣਾਂ ਨੂੰ ਜ਼ਹਿਰ ਦੇਣ ਦੇ ਸ਼ੱਕ ’ਚ 110 ਗ੍ਰਿਫ਼ਤਾਰ
Published : Mar 17, 2023, 8:21 am IST
Updated : Mar 17, 2023, 8:21 am IST
SHARE ARTICLE
Image: For representation purpose only.
Image: For representation purpose only.

ਸੈਂਕੜੇ ਵਿਦਿਆਰਥਣਾਂ ਹਸਪਤਾਲ ਵਿਚ ਦਾਖ਼ਲ

 

ਦੁਬਈ: ਈਰਾਨ ਦੀ ਪੁਲਿਸ ਨੇ ਕਿਹਾ ਕਿ ਦੇਸ਼ ਭਰ ਦੇ ਸਕੂਲਾਂ ਵਿਚ ਕਥਿਤ ਤੌਰ ’ਤੇ ਹਜ਼ਾਰਾਂ ਕੁੜੀਆਂ ਨੂੰ ਜ਼ਹਿਰ ਦਿਤੇ ਜਾਣ ਦੇ ਮਾਮਲੇ ਵਿਚ 110 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਬੁਲਾਰੇ ਜਨਰਲ ਸਈਦ ਮੁੰਤਜਿਰ ਅਲ ਮੇਹਦੀ ਨੇ ਈਰਾਨੀ ਮੀਡੀਆ ਵਿਚ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿਤੀ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਨੇ ਬੰਬ ਲੱਗੇ ਹਜ਼ਾਰਾਂ ਖਿਡੌਣੇ ਜ਼ਬਤ ਕੀਤੇ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਕੁੱਝ ਹਮਲੇ ਸ਼ਰਾਰਤ ਦੇ ਚਲਦੇ ਕੀਤੇ ਗਏ ਹੋਣਗੇ। ਸਥਾਨਕ ਮੀਡੀਆ ਵਿਚ ਆਈਆਂ ਖ਼ਬਰਾਂ ਅਤੇ ਅਧਿਕਾਰ ਸਮੂਹਾਂ ਮੁਤਾਬਕ ਸੈਂਕੜੇ ਵਿਦਿਆਰਥਣਾਂ ਹਸਪਤਾਲ ਵਿਚ ਦਾਖ਼ਲ ਹਨ।

ਇਹ ਵੀ ਪੜ੍ਹੋ: 700 ਟੀਕਿਆਂ ਸਮੇਤ ਕਬੱਡੀ ਖਿਡਾਰੀ ਗ੍ਰਿਫ਼ਤਾਰ, ਪੰਜਾਬ ਦੇ ਖਿਡਾਰੀਆਂ ਲਈ ਸੀ ਸਟੀਰੌਇਡ ਦੀ ਖੇਪ

ਈਰਾਨੀ ਅਧਿਕਾਰੀਆਂ ਨੇ ਹਾਲ ਹੀ ਦੇ ਹਫ਼ਤਿਆਂ ਵਿਚ ਹੋਈਆਂ ਇਨ੍ਹਾਂ ਘਟਨਾਵਾਂ ਨੂੰ ਸਵੀਕਾਰ ਕੀਤਾ ਸੀ ਪਰ ਇਸ ਬਾਰੇ ਵੇਰਵੇ ਨਹੀਂ ਦਿਤੇ ਸਨ ਕਿ ਇਨ੍ਹਾਂ ਘਟਨਾਵਾਂ ਪਿਛੇ ਕੌਣ ਹੋ ਸਕਦਾ ਹੈ ਜਾਂ ਕੀ ਕੋਈ ਰਸਾਇਣ ਵਰਤਿਆ ਗਿਆ ਸੀ। ਅਧਿਕਾਰੀਆਂ ਨੇ ਦਸਿਆ ਕਿ ਨਵੰਬਰ ਤੋਂ ਹੁਣ ਤਕ ਈਰਾਨ ਦੇ 30 ਵਿਚੋਂ 21 ’ਚ ਸੂਬਿਆਂ ’ਚ 50 ਤੋਂ ਵੱਧ ਸਕੂਲਾਂ ’ਤੇ ਅਜਿਹੇ ਹਮਲੇ ਹੋਏ ਹਨ।

ਇਹ ਵੀ ਪੜ੍ਹੋ: ਮਹਿਲਾਵਾਂ ਵਿਰੁਧ ਅਪਰਾਧ ਦੇ ਪਿਛਲੇ 5 ਸਾਲਾਂ ’ਚ ਦਰਜ ਹੋਏ 1 ਕਰੋੜ ਮਾਮਲੇ

ਪਿਛਲੇ ਸਾਲ ਸਤੰਬਰ ਵਿਚ ਦੇਸ਼ ਭਰ ਵਿਚ ਸਰਕਾਰ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਈਰਾਨ ਨੇ ਆਜ਼ਾਦ ਮੀਡੀਆ ’ਤੇ ਰੋਕ ਲਗਾ ਦਿਤੀ ਅਤੇ ਕਈ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ। ਵਿਦਿਆਰਥਣਾਂ ਨੂੰ ਜ਼ਹਿਰ ਦੇਣ ਦੀਆਂ ਘਟਨਾਵਾਂ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਅਤੇ ਰਿਪੋਰਟਰਾਂ ’ਤੇ ਵੀ ਗਾਜ ਡਿੱਗੀ। ਜੋ ਕੁੱਝ ਹੋ ਰਿਹਾ ਹੈ ਉਸ ਬਾਰੇ ਅਧਿਕਾਰੀ ਵੀ ਬਹੁਤ ਹੀ ਘੱਟ ਜਾਣਕਾਰੀ ਦਿੰਦੇ ਹਨ।   

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement