'ਕੋਰੋਨਾ' ਮਹਾਮਾਰੀ ਦੇ ਖ਼ਾਤਮੇ ਲਈ ਇਕ ਪਾਸੇ ਵਿਗਿਆਨੀ ਅਤੇ ਦੂਜੇ ਪਾਸੇ ਅੰਧ-ਵਿਸ਼ਵਾਸ!
Published : Apr 17, 2020, 7:38 am IST
Updated : Apr 17, 2020, 7:38 am IST
SHARE ARTICLE
File photo
File photo

'ਜੇ ਵਿਗਿਆਨ ਦੇ ਰਾਹ ਵਿਚ ਆਈ ਸ਼ਰਧਾ ਤਾਂ ਮਹਾਮਾਰੀ ਤੋਂ ਬਚਣਾ ਮੁਸ਼ਕਲ'

ਨਿਊਯਾਰਕ, 16 ਅਪ੍ਰੈਲ: ਦੁਨੀਆਂ ਭਰ ਵਿਚ ਕਹਿਰ ਢਾਹ ਰਹੇ ਕੋਰੋਨਾ ਵਾਇਰਸ ਨਾਲ ਡਾਕਟਰੀ ਅਤੇ ਵਿਗਿਆਨਕ ਪੱਧਰ 'ਤੇ ਨਜਿੱਠਣ ਲਈ ਜ਼ੋਰਦਾਰ ਯਤਨ ਕੀਤੇ ਜਾ ਰਹੇ ਹਨ ਪਰ ਕੁੱਝ ਲੋਕਾਂ ਨੂੰ ਸ਼ਰਧਾ ਦਾ ਜਨੂੰਨ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਰੱਬ ਦੁਨੀਆਂ ਨੂੰ ਇਸ ਮਹਾਮਾਰੀ ਤੋਂ ਨਿਜਾਤ ਦਿਵਾ ਦੇਵੇਗਾ। ਲਗਭਗ ਸਾਰੇ ਧਰਮ ਇਕ ਥਾਂ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਲਾਉਣ ਲਈ ਕਹਿ ਰਹੇ ਹਨ ਪਰ ਕੁੱਝ ਧਾਰਮਕ ਆਗੂ ਅਜਿਹਾ ਨਹੀਂ ਕਰ ਰਹੇ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਵਿਅਕਤੀਗਤ ਤੌਰ 'ਤੇ ਅਰਦਾਸ ਕਰਨ ਜਾਂ ਪੂਜਾ-ਪਾਠ ਕਰਨ ਨਾਲ ਇਸ ਮਹਾਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ।

File photoFile photo

ਕੁੱਝ ਹੋਰ ਲੋਕਾਂ ਦਾ ਕਹਿਣਾ ਹੈ ਕਿ ਸ਼ਰਧਾ ਵਿਗਿਆਨ ਤੋਂ ਉਪਰ ਹੈ ਅਤੇ ਇਹੋ ਲਾਗ ਨੂੰ ਖ਼ਤਮ ਕਰੇਗੀ। ਤਨਜ਼ਾਨੀਆ ਦੇ ਰਾਸ਼ਟਰਪਤੀ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ 'ਈਸਾ ਮਸੀਹ ਦੇ ਸਰੀਰ ਵਿਚ ਨਹੀਂ ਬੈਠ ਸਕਦਾ।' ਇਜ਼ਰਾਈਲ ਦੇ ਸਿਹਤ ਮੰਤਰੀ ਨੇ ਕਰਫ਼ੀਊ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਕਿਹਾ ਸੀ ਕਿ 'ਮਸੀਹਾ ਆਉਣਗੇ ਅਤੇ ਸਾਨੂੰ ਬਚਾਉਣਗੇ।' ਉਘੇ ਮੁਸਲਿਮ ਮਿਸ਼ਨਰੀ ਟਰੱਸਟ ਨੇ ਦਿੱਲੀ ਵਿਚ ਅਪਣੇ ਸ਼ਰਧਾਲੂਆਂ ਦਾ ਇਕੱਠ ਕੀਤਾ ਅਤੇ ਟਰੱਸਟ  ਉਤੇ ਬੀਮਾਰੀ ਫੈਲਾਉਣ ਦਾ ਦੋਸ਼ ਲੱਗਾ।

ਈਸਾਈਆਂ ਦੇ ਬਹੁਤਾਤ ਵਾਲੇ ਤਨਜ਼ਾਨੀਆ ਦੇ ਰਾਸ਼ਟਰਪਤੀ ਜੌਨ ਮੈਗੁਫੁਲੀ ਨੇ ਪਿਛਲੇ ਮਹੀਨੇ ਗਿਰਜਾ ਘਰ ਵਿਚ ਹੋਈ ਸਭਾ ਵਿਚ ਕਿਹਾ ਸੀ ਕਿ ਉਹ 'ਇਥੇ ਆਉਣ ਤੋਂ ਡਰਦੇ ਨਹੀਂ ਕਿਉਂਕਿ ਸ਼ਰਧਾ ਨਾਲ ਵਾਇਰਸ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।' ਇਜ਼ਰਾਈਲ ਦੇ ਸਿਹਤ ਮੰਤਰੀ ਯਾਕੋਵ ਲਿਤਜਮੈਨ ਨੇ ਸਿਨੇਗੌਗ ਅਤੇ ਹੋਰ ਧਾਰਮਕ ਸੰਸਥਾਵਾਂ ਨੂੰ ਲੋਕਾਂ ਦੀ ਭੀੜ ਇਕੱਠੀ ਹੋਣ 'ਤੇ ਲਾਈਆਂ ਗਈਆਂ ਪਾਬੰਦੀਆਂ ਤੋਂ ਛੋਟ ਦੇਣ 'ਤੇ ਜ਼ੋਰ ਦਿਤਾ। ਖ਼ਬਰਾਂ ਮੁਤਾਬਕ ਇਕ ਦੂਜੇ ਤੋਂ ਦੂਰ ਰਹਿਣ ਦੇ ਨਿਯਮ ਦੀ ਪਾਲਣਾ ਨਾ ਕਰਨ ਕਰਕੇ ਬਾਅਦ ਵਿਚ ਉਹ ਖ਼ੁਦ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ।

File photoFile photo

ਉਧਰ, ਭਾਰਤ ਵਿਚ ਤਬਲੀਗ਼ੀ ਜਮਾਤ 'ਤੇ ਵਾਇਰਸ ਫੈਲਾਉਣ ਦਾ ਦੋਸ਼ ਲੱਗ ਰਿਹਾ ਹੈ। ਇਸ ਜਮਾਤ ਦੇ ਮੁਖੀ ਮੌਲਾਨਾ ਸਾਦ ਨੇ ਕਿਹਾ ਸੀ, 'ਉਹ ਕਹਿੰਦੇ ਹਨ ਕਿ ਇਕ ਮਸਜਿਦ ਵਿਚ ਜੇ ਤੁਸੀਂ ਇਕੱਠੇ ਹੋਵੋਗੇ ਤਾਂ ਲਾਗ ਫੈਲ ਜਾਵੇਗੀ ਜੋ ਗ਼ਲਤ ਹੈ। ਜੇ ਤੁਸੀਂ ਮਸਜਿਦ ਵਿਚ ਜਾ ਕੇ ਮਰ ਜਾਂਦੇ ਹੋ ਤਾਂ ਇਹ ਮਰਨ ਲਈ ਸੱਭ ਤੋਂ ਚੰਗੀ ਥਾਂ ਹੈ।' (ਏਜੰਸੀ)

Location: United States, New York

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement